"/> ਤੇਰਾਪੰਥ ਸਭਾ ਭਵਨ ਵਿਖੇ ‘ਨਿਰੋਗੀ ਜੀਵਨ’ ਸਬੰਧੀ ਧਾਰਮਿਕ ਪ੍ਰੋਗਰਾਮ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਤੇਰਾਪੰਥ ਸਭਾ ਭਵਨ ਵਿਖੇ ‘ਨਿਰੋਗੀ ਜੀਵਨ’ ਸਬੰਧੀ ਧਾਰਮਿਕ ਪ੍ਰੋਗਰਾਮ

“ਅੜਿਅਲ ਰਵੱਈਆ ਤਿਆਗਣ ਨਾਲ ਘਰ ‘ਚ ਸੁੱਖ ਸ਼ਾਂਤੀ ਦਾ ਵਾਸ ਹੁੰਦੈ”
Published On: punjabinfoline.com, Date: Jun 10, 2018

ਭਵਾਨੀਗੜ੍ਹ 10 ਜੂਨ (ਗੁਰਵਿੰਦਰ ਰੋਮੀ ਭਵਾਨੀਗੜ)‘ਨਿਰੋਗੀ ਜੀਵਨ’ ਸਬੰਧੀ ਪੋ੍ਰਗਰਾਮ ਦਾ ਆਯੋਜਨ ਇੱਥੇ ਜੈਨ ਤੇਰਾਪੰਥ ਸਭਾ ਭਵਨ ਵਿੱਖੇ ਕਰਵਾਇਆ ਗਿਆ।ਇਸ ਮੌਕੇ ਹਾਜਰ ਸੰਗਤ ਨੂੰ ਸੰਬੋਧਨ ਕਰਦਿਆਂ ਅਚਾਰਿਆ ਮਹਾਸ਼੍ਰਮਣ ਜੀ ਦੇ ਸ਼ਿਸ਼ਾ ਸ਼੍ਰੀ ਮੁਨੀ ਸ਼੍ਰੀ ਵਿਜੈ ਕੁਮਾਰ ਜੀ ਨੇ ਕਿਹਾ ਜਿਸ ਤਰਾਂ ਪੰਛੀਆਂ ਦਾ ਰੈਣ ਬਸੇਰਾ ਇੱਕ ਦਰੱਖਤ ਹੁੰਦਾ ਹੈ ਉਸੇ ਤਰਾਂ ਇੱਕ ਮਨੁੱਖ ਦੇ ਜੀਵਨ ਅਧਾਰ ਉਸਦਾ ਪਰਿਵਾਰ ਹੁੰਦਾ ਹੈ ਅਤੇ ਪਰਿਵਾਰ ‘ਚ ਰਹਿ ਕੇ ਹਰ ਇੱਕ ਵਿਅਕਤੀ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ।ਪਰਿਵਾਰ ਦੀ ਸਿਹਤਯਾਬੀ ਉਸਦੇ ਪਰਿਵਾਰਕ ਮੈਂਬਰਾਂ ਦੀ ਸਿਹਤ ‘ਤੇ ਨਿਰਭਰ ਕਰਦੀ ਹੈ।ਇਸ ਲਈ ਜਰੂਰੀ ਹੈ ਕਿ ਪਰਿਵਾਰਕ ਮੈਂਬਰ ਇੱਕ ਦੂਜੇ ਨੂੰ ਸਹਿਣ ਕਰਨਾ ਸਿੱਖਣ।ਉਨਾਂ੍ਹ ਕਿਹਾ ਕਿ ਸਭ ਦੀ ਰੁਚੀ ਅਤੇ ਸੋਚਣ ਦਾ ਢੰਗ ਵੱਖਰਾ ਹੁੰਦਾ ਹੈ ਇਸ ਲਈ ਜੇਕਰ ਵਿਅਕਤੀ ਅਪਣੀ ਗੱਲ ‘ਤੇ ਹੀ ਅੜਿਆ ਰਹੇ ਤਾਂ ਇੱਕ ਪਰਿਵਾਰ ਦੀ ਸ਼ਾਤੀ ਭੰਗ ਹੋਣ ਲੱਗਦੀ ਹੈ।ਮੁਨੀ ਰਮਨੀਯ ਕੁਮਾਰ ਜੀ ਨੇ ਮੰਗਲ ਗਾਣ ਦਾ ਵੀ ਗੁਣਗਾਨ ਕੀਤਾ।ਇਸ ਮੌਕੇ ਜੈਨ ਸਭਾ ਦੇ ਨਰਾਤਾ ਰਾਮ ਗੋਇਲ,ਵਿਨੋਦ ਜੈਨ,ਵਿਜੇ ਗੋਇਲ,ਅਨਿਲ ਮਿੱਤਲ,ਸ਼ਤੀਸ਼ ਜੈਨ,ਦੇਵਾਂਸ਼ੂ ਜੈਨ,ਪ੍ਰਤੱਕਸ਼ ਗੋਇਲ ਤੋਂ ਇਲਾਵਾ ਕੰਨਿਆ ਮੰਡਲ ਦੀ ਉਰਵੀ ਜੈਨ,ਅੰਸ਼ੀਕਾ ਗੋਇਲ,ਰਿਧੀਕਾ ਗੋਇਲ,ਕੀਰਤੀ ਮਿੱਤਲ ਅਤੇ ਮਹਿਲਾ ਮੰਡਲ ਦੀ ਸ਼ੰਤੋਸ਼ ਜੈਨ,ਅਨੁਰਾਧਾ ਜੈਨ,ਨੀਰੂ ਜੈਨ,ਕਮਲੇਸ਼ ਜੈਨ,ਸ਼ਿਮਲਾ ਜੈਨ,ਰਜਨੀ ਜੈਨ,ਕਿਰਣ ਜੈਨ ਆਦਿ ਹਾਜਰ ਸਨ।

Tags: vikas kumar
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration