"/> ਸੇਵਾ ਭਾਰਤੀ ਰਾਜਪੁਰਾ ਸੰਸਥਾ ਵੱਲੋਂ ਸ਼ਹਿਰ ਵਾਸੀਆਂ ਨੂੰ ਦਿਤੀ ਗਈ ਐਮਬੂਲੈਂਸ ਸੇਵਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੇਵਾ ਭਾਰਤੀ ਰਾਜਪੁਰਾ ਸੰਸਥਾ ਵੱਲੋਂ ਸ਼ਹਿਰ ਵਾਸੀਆਂ ਨੂੰ ਦਿਤੀ ਗਈ ਐਮਬੂਲੈਂਸ ਸੇਵਾ

Published On: punjabinfoline.com, Date: Jun 11, 2018

ਰਾਜਪੁਰਾ .( ਰਾਜੇਸ਼ ਡਾਹਰਾ )
ਅੱਜ ਸੇਵਾ ਭਾਰਤੀ ਸੰਸਥਾਂ ਵਲੋਂ ਰਾਜਪੁਰਾ ਅਤੇ ਨੇੜੇ ਦੇ ਇਲਾਕੇ ਵਾਸੀਆਂ ਨੂੰ ਐਮਬੂਲੈਂਸ ਗੱਡੀ ਦਿਤੀ।ਰਾਜਪੁਰਾ ਦੇ ਆਰੀਆ ਸਮਾਜ ਵਿਚ ਸੇਵਾ ਭਾਰਤੀ ਰਾਜਪੁਰਾ ਸੰਸਥਾ ਵਲੋਂ ਇਕ ਪ੍ਰੋਗਰਾਮ ਕਰਵਾਇਆ ਗਿਆ ।ਜਿਸ ਦੇ ਮੁੱਖ ਮਹਿਮਾਨ ਦਵਿੰਦਰ ਨਾਗਪਾਲ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀ ਚੇਤਨ ਸ਼ਰਮਾ ਇ ਓ ਨਗਰ ਕੌਂਸਿਲ ਸਨ। ਜਿਥੇ ਐਮਬੂਲੈਂਸ ਗੱਡੀ ਨੂੰ ਪੂਜਾ ਕਰਕੇ ਰਵਾਨਾ ਕੀਤਾ ਗਿਆ।
ਸੰਸਥਾ ਮੈਂਬਰ ਸ਼੍ਰੀ ਨਵਦੀਪ ਅਰੋੜਾ ਨੇ ਦੱਸਿਆ ਕਿ ਸਾਡੀ ਸੰਸਥਾ ਪਹਿਲਾਂ ਵੀ ਸਮਾਜਿਕ ਕੰਮ ਕਰਦੀ ਆ ਰਹੀ ਹੈ ਅਤੇ ਅੱਜ ਸੰਸਥਾ ਵਲੋਂ ਰਾਜਪੁਰਾ ਵਾਸੀਆਂ ਵਾਸਤੇ ਬਹੁਤ ਹੀ ਘੱਟ ਰੇਟ ਤੇ ਐਮਬੂਲੈਂਸ ਸੇਵਾ ਮੁਹਈਆ ਕਾਰਵਾਈ ਜਾ ਰਹੀ ਹੈ ।ਜਿਸਦਾ ਰਾਜਪੁਰਾ ਤੋਂ ਪਟਿਆਲਾ ਦਾ ਕਿਰਾਇਆ 400 ਰੁਪਏ ਅਤੇ ਰਾਜਪੁਰਾ ਤੋਂ ਚੰਡੀਗੜ੍ਹ ਦਾ ਕਿਰਾਇਆ 800 ਰੁਪਏ ਰੱਖਿਆ ਗਿਆ ਹੈ।
ਉਹਨਾਂ ਕਿਹਾ ਕਿ ਸੰਸਥਾ ਮਰੀਜ ਕੋਲ ਸਿਰਫ ਜੋ ਡੀਜਲ ਦਾ ਖਰਚਾ ਹੈ ਓਹੀ ਲੈ ਰਹੀ ਹੈ।
ਇਸ ਐਮਬੂਲੈਂਸ ਸੇਵਾ ਲਈ ਗੱਡੀ ਦੀ ਮੈਂਟਨਸ ਵਾਸਤੇ ਅਤੇ ਡਰਾਈਵਰ ਦੇ ਖਰਚ ਵਾਸਤੇ ਸ਼੍ਰੀ ਸੰਦੀਪ ਅਗਰਵਾਲ ਨੇ 11000/- ਅਤੇ ਦਵਿੰਦਰ ਨਾਗਪਾਲ ਰਿਟਾਇਰਡ ਰੇਲਵੇ ਆਫ਼ਿਸਰ ਨੇ11000/- ਰੁਪਏ ਦਾਨ ਵਿਚ ਦਿਤੇ ਅਤੇ ਭਗਵਾਨ ਦਾਸ ਮੋਗੀਆ ਵਲੋਂ 1100/- ਮਹੀਨਾ ,ਜੈਨ ਮਾਰਬਰ ਦੇ ਮਾਲਿਕ ਰਾਜਕੁਮਾਰ ਜੈਨ ਵਲੋਂ 1000/-ਰੁਪਏ ਮਹੀਨਾਂ ਅਤੇ ਸ਼੍ਰੀ ਕੁੰਦਨ ਲਾਲ ਜੀ ਵਲੋਂ 500/- ਰੁਪਏ ਮਹੀਨਾਂ ਦੇਣ ਦੀ ਘੋਸ਼ਣਾ ਕੀਤੀ।ਇਸ ਮੌਕੇ ਤੇ ਸੰਸਥਾ ਦੇ ਸਾਰੇ ਮੈਂਬਰ ਮੌਜੂਦ ਸਨ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration