"/> ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸਿਹਤ ਵਿਭਾਗ ਵਲੋਂ ਰਾਜਪੁਰਾ ਥੋਕ ਸਬਜ਼ੀ ਮੰਡੀ ਵਿੱਚ ਕੀਤੀ ਗਈ ਚੈਕਿੰਗ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸਿਹਤ ਵਿਭਾਗ ਵਲੋਂ ਰਾਜਪੁਰਾ ਥੋਕ ਸਬਜ਼ੀ ਮੰਡੀ ਵਿੱਚ ਕੀਤੀ ਗਈ ਚੈਕਿੰਗ

Published On: punjabinfoline.com, Date: Jun 13, 2018

ਰਾਜਪੁਰਾ (ਰਾਜੇਸ਼ ਡਾਹਰਾ)
ਤੰਦਰੁਸਤ ਪੰਜਾਬ ਤਹਿਤ ਪੰਜਾਬ ਸਰਕਾਰ ਵਲੋਂ ਚਲਾਈ ਗਈ ਇਸ ਮੁਹਿੰਮ ਵਿਚ ਸਿਵਿਲ ਸਰਜਨ ਹਰੀਸ਼ ਮਲਹੋਤਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ ਐਮ ਓ ਰਾਜਪੁਰਾ ਡਾ.ਐਸ ਜੇ ਸਿੰਘ ਅਤੇ ਇ ਓ ਸ਼੍ਰੀ ਚੇਤਨ ਸ਼ਰਮਾ ਦੀ ਅਗੁਵਾਈ ਵਿਚ ਹੈਲਥ ਡਿਪਾਰਟਮੈਂਟ ਦੀ ਟੀਮ ਨੇ ਰਾਜਪੁਰਾ ਦੀ ਥੋਕ ਸਬਜ਼ੀ ਮੰਡੀ ਅਤੇ ਫਰੂਟ ਮੰਡੀ ਵਿਚ ਅਤੇ ਬਾਜ਼ਾਰ ਵਿਚ ਗੈਰ ਕੁਦਰਤੀ ਤਰੀਕੇ ਨਾਲ ਪਕਾਏ ਜਾਣ ਵਾਲੇ ਫੱਲ ਫਰੂਟ ਅਤੇ ਸਬਜ਼ੀਆਂ ਦੀ ਦੁਕਾਨਾਂ ਤੇ ਚੈਕਿੰਗ ਕੀਤੀ ।ਜਿਸ ਤੇ ਥੋਕ ਮਾਰਕੀਟ ਵਿਚ ਹੜਕੰਪ ਮੱਚ ਗਿਆ ਅਤੇ ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰ ਗਏ।
ਨਗਰ ਕੌਂਸਿਲ ਦੇ ਸਿਨੇਟਰੀ ਇੰਸਪੈਕਟਰ ਜੰਗ ਬਹਾਦਰ ਅਤੇ ਹੈਲਥ ਡਿਪਾਰਟਮੈਂਟ ਦੇ ਐਸ ਆਈ ਅਮਰਜੀਤ ਸਿੰਘ ,ਐਸ ਆਈ ਪਰਮਜੀਤ ਸਿੰਘ ਸੋਢੀ ਅਤੇ ਜਸਵੰਤ ਸਿੰਘ ਨੇ ਆਪਣੀ ਟੀਮ ਨਾਲ ਥੋਕ ਸਬਜ਼ੀ ਮੰਡੀ ਰਾਜਪੁਰਾ ਵਿਚ ਚੈਕਿੰਗ ਦੌਰਾਨ ਗਲੀ ਸੜੀ ਸਬਜ਼ੀਆਂ ਅਤੇ ਖਾਸ ਕਰ ਅੰਬ ਦੇ ਸੀਜਨ ਦੌਰਾਨ ਦੁਕਾਨਾਂ ਤੇ ਪਏ ਅੰਬਾਂ ਦੀ ਪੇਟੀਆਂ ਵਿਚੋਂ ਪੋਟਾਸ਼ੀਅਮ ਮਾਸਲੇਆ ਦੇ ਸੈਸ਼ੇ ਬਰਾਮਦ ਕੀਤੇ ।ਜਿਸ ਉਤੇ ਕਾਰਵਾਈ ਕਰਦੇ ਟੀਮ ਵਲੋਂ ਸੜੀ ਗਲੀ ਸਬਜ਼ੀਆਂ ਅਤੇ ਮਸਾਲੇ ਵਾਲੇ ਫਰੂਟ ਨੂੰ ਬਾਹਰ ਸੁਟਿਆ ਅਤੇ ਖ਼ਰਾਬ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਨੂੰ ਵਾਰਨਿੰਗ ਦਿਤੀI ।ਇਸ ਬਾਰੇ ਜਦੋ ਐਸ ਐਮ ਓ ਰਾਜਪੁਰਾ ਡਾ ਐਸ ਜੇ ਸਿੰਘ ਨਾਲ ਪੰਜਾਬ ਇੰਫੋਲਾਇਨ ਨੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਪੰਜਾਬ ਸਰਕਾਰ ਵਲੋਂ ਚਲਾਈ ਗਈ ਇਸ ਮੁਹਿੰਮ ਵਿਚ ਸਾਡੀ ਟੀਮ ਲਗਾਤਾਰ ਫਲ ਫਰੂਟ ਵਾਲਿਆਂ ਅਤੇ ਸਬਜ਼ੀਆਂ ਨੂੰ ਗੈਰ ਕੁਦਰਤੀ ਤਰੀਕੇ ਨਾਲ ਪਕਾਉਣ ਵਾਲਿਆਂ ਉਤੇ ਕਾਰਵਾਈ ਕਰਦੀ ਰਹੇਗੀ ਅਤੇ ਖਰਾਬ ਸਮਾਨ ਵੇਚਣ ਵਾਲੇ ਉਤੇ ਨਕੇਲ ਕਸਿਆ ਜਾਵੇਗਾ ਅਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਾਜ਼ਾਰ ਵਿਚੋਂ ਕਟਿਆ ਹੋਇਆ ਫਲ ਫਰੂਟ ਨਹੀਂ ਖਾਣਾ ਚਾਹੀਦਾ ਅਤੇ ਅੰਬ ਅਤੇ ਕੇਲੇਆ ਸਮੇਤ ਫਲ ਫਰੂਟ ਅਤੇ ਸਬਜ਼ੀਆਂ ਨੂੰ ਚੰਗੀ ਤਰਾਂ ਪਾਣੀ ਵਿੱਚੋਂ ਸਾਫ ਕਰਕੇ ਖਾਣਾ ਚਾਹੀਦਾ ਹੈ ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration