"/> ਸ਼ਹਿਰ ਦੇ ਬਜਾਰਾਂ ‘ਚ ਕਿਸਾਨਾਂ ਕੱਢਿਆ ਰੋਸ ਮਾਰਚ ਤੇ ਸਰਕਾਰ ਖਿਲਾਫ ਕੀਤੀ ਨਾਅਰੇਬਾਜੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸ਼ਹਿਰ ਦੇ ਬਜਾਰਾਂ ‘ਚ ਕਿਸਾਨਾਂ ਕੱਢਿਆ ਰੋਸ ਮਾਰਚ ਤੇ ਸਰਕਾਰ ਖਿਲਾਫ ਕੀਤੀ ਨਾਅਰੇਬਾਜੀ

ਸੂਬਾ ਸਰਕਾਰ ‘ਤੇ ਵਾਅਦਾ ਖਿਲਾਫੀ ਦੇ ਲਾਏ ਦੋਸ਼
Published On: punjabinfoline.com, Date: Jun 13, 2018

ਭਵਾਨੀਗੜ 13 ਜੂਨ (ਗੁਰਵਿੰਦਰ ਰੋਮੀ ਭਵਾਨੀਗੜ)-ਪਿਛਲੇ ਦੋ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਾਵਰਕੌਮ ਦੇ ਸਬ ਡਵੀਜਨ ਦਫ਼ਤਰ ਭਵਾਨੀਗੜ੍ਹ ਵਿਖੇ ਅਣਮਿੱਥੇ ਸਮੇਂ ਲਈ ਧਰਨੇ ‘ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅੱਜ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਸ਼ਹਿਰ ਦੇ ਬਜ਼ਾਰਾਂ ਵਿੱਚ ਰੋਸ ਮਾਰਚ ਕੱਢਿਆ।ਇਸ ਮੌਕੇ 'ਤੇ ਯੂਨੀਅਨ ਦੇ ਜ਼ਿਲਾ ਆਗੂ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਕਿਸਾਨਾਂ ਵਲੋਂ 11 ਜੂਨ ਤੋਂ ਪਾਵਰਕੌਮ ਦੇ ਦਫ਼ਤਰ ਵਿਖੇ ਪੱਕਾ ਮੋਰਚਾ ਲਗਾਇਆ ਹੋਣ ਦੇ ਬਾਵਜੂਦ ਸਰਕਾਰ ਜਾਂ ਪ੍ਰਸਾਸ਼ਨ ਦਾ ਕੋਈ ਵੀ ਅਧਿਕਾਰੀ ਉਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਿਹਾ ਜਦੋਂ ਕਿ ਉਨਾਂ ਦੀਆਂ ਜਾਇਜ ਮੰਗਾਂ ਜਿਨਾਂ ਵਿੱਚ ਝੋਨੇ ਲਈ 16 ਘੰਟੇ ਬਿਜਲੀ ਸਪਲਾਈ ਦੇਣ ਤੋਂ ਇਲਾਵਾ ਹੋਰ ਕਿਸਾਨ ਹੱਕੀ ਮੰਗਾਂ ਰੱਖੀਆਂ ਗਈਆਂ ਹਨ।ਕਿਸਾਨ ਆਗੂਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਵਿਚੋਂ ਅਪਣਾ ਕੋਈ ਵੀ ਵਾਅਦਾ ਪੂਰਾ ਨਾ ਕਰਕੇ ਸੂਬੇ ਦੇ ਕਿਸਾਨਾਂ ਵਿੱਚ ਸਰਕਾਰ ਪ੍ਰਤੀ ਰੋਸ ਦੀ ਨੂੰ ਹੋਰ ਵਧਾ ਦਿੱਤਾ ਹੈ।ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਜਿਨਾਂ ਸਮਾਂ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਇਹ ਧਰਨਾ ਜਾਰੀ ਰਹੇਗਾ।ਇਸ ਮੌਕੇ ਜਿੰਦਰ ਸਿੰਘ,ਰਘਬੀਰ ਸਿੰਘ ਘਰਾਚੋਂ, ਗੁਰਦੇਵ ਸਿੰਘ ਆਲੇਅਰਖ਼, ਜੋਗਿੰਦਰ ਸਿੰਘ ਆਲੋਅਰਖ਼, ਅਮਰ ਸਿੰਘ ਝਨੇੜੀ, ਜੋਗਾ ਸਿੰਘ ਮੁਨਸ਼ੀਵਾਲਾ, ਹਰਪਾਲ ਸਿੰਘ ਕਾਲਾਝਾੜ, ਪਿੰਦਰ ਸਿੰਘ ਘਰਾਚੋਂ, ਲਾਭ ਸਿੰਘ ਖ਼ੁਰਾਣਾ, ਅਮਰਪ੍ਰੀਤ ਸਿੰਘ ਅਕੋਈ ਸਾਹਿਬ, ਨਾਜਰ ਸਿੰਘ ਬਲਵਾੜ, ਜੱਸੀ ਨਾਗਰਾ, ਜਸਪਾਲ ਸਿੰਘ ਸੰਘਰੇੜੀ, ਮੱਘਰ ਸਿੰਘ ਜਨਾਲ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Tags: vikas kumar
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration