"/> ਧੂੜ ਭਰੇ ਵਾਤਾਵਰਣ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਧੂੜ ਭਰੇ ਵਾਤਾਵਰਣ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ

ਫ਼ਸਲਾਂ ਉੱਪਰ ਵੀ ਪੈ ਰਿਹਾ ਬੁਰਾ ਅਸਰ
Published On: punjabinfoline.com, Date: Jun 15, 2018

ਰਾਮਾਂ ਮੰਡੀ,15 ਜੂਨ(ਤ.ਸ.ਬੁੱਟਰ) ਪਿਛਲੇ ਦਿਨਾਂ ਤੋਂ ਰਾਜਸਥਾਨ ਤਰਫੋਂ ਆਉਣ ਵਾਲ਼ੀਆਂ ਧੂੜ ਭਰੀਆਂ ਹਵਾਵਾਂ ਅਤੇ ਪ੍ਰਦੂਸ਼ਤ ਵਾਤਾਵਰਣ ਨੇ ਆਮ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ।ਦਮੇ,ਅਲਰਜੀ ਅਤੇ ਅੱਖਾਂ ਦੀ ਮਰਜ਼ ਨਾਲ ਸਬੰਧਤ ਲੋਕ ਆਪਣੇ ਘਰਾਂ ਵਿੱਚ ਕੈਦ ਹੋ ਕੇ ਬੈਠਣ ਲਈ ਮਜ਼ਬੂਰ ਹਨ।ਅਸਮਾਨ 'ਚ ਸੰਘਣੇ ਧੂੜ ਕਣਾਂ ਕਾਰਨ ਭਾਵੇਂ ਸੂਰਜ ਦੇਵਤਾ ਨਜ਼ਰ ਨਹੀਂ ਆ ਰਹੇ ਪਰ ਫਿਰ ਵੀ ਸਿਖਰਾਂ ਦੀ ਗਰਮੀ ਨੇ ਲੋਕਾਂ ਦੀ ਤੌਬਾ ਕਰਵਾ ਰੱਖੀ ਹੈ।ਮਿੱਟੀ-ਘੱਟੇ ਅਤੇ ਹੁੰਮਸ ਭਰਪੂਰ ਵਾਤਾਵਰਣ ਕਾਰਨ ਲੋਕ ਘਰ 'ਚ ਰਹਿਣ ਨੂੰ ਤਰਜੀਹ ਦੇ ਰਹੇ ਹਨ, ਜਿਸ ਕਾਰਨ ਬਜ਼ਾਰਾਂ 'ਚ ਵੀ ਪਹਿਲਾਂ ਦੀ ਤਰਾਂ੍ਹ ਚਹਿਲ-ਪਹਿਲ ਨਹੀਂ ਰਹੀ।ਦੁਕਾਨਦਾਰ ਕਈ ਥਾਈਂ ਵਿਹਲੇ ਬੈਠੇ ਨਜ਼ਰ ਆ ਰਹੇ ਹਨ।ਨਰਮਾਂ,ਕਪਾਹ,ਸਬਜ਼ੀਆਂ,ਹਰਾ-ਚਾਰਾ,ਦਾਲਾਂ,ਬਾਗਬਾਨੀ ਆਦਿ ਫ਼ਸਲਾਂ ਗਰਦ ਅਤੇ ਵਧਦੇ ਤਾਪਮਾਨ ਕਾਰਨ ਮੁਰਝਾਉਣ ਕਾਰਨ ਕਿਸਾਨਾਂ ਦੇ ਚਿਹਰੇ ਵੀ ਮੁਰਝਾਏ-ਮੁਰਝਾਏ ਜਾਪ ਰਹੇ ਹਨ।ਦੂਸਰੇ ਪਾਸੇ ਇਲਾਕੇ 'ਚ ਕਈ ਥਾਂਈਂ ਨਹਿਰੀ ਪਾਣੀ ਦੀ ਬੰਦੀ ਅਤੇ ਟਿਊਬਵੈੱਲਾਂ ਲਈ ਘੱਟ ਬਿਜਲੀ ਸਪਲਾਈ ਆਉਣ ਕਾਰਨ ਕਿਸਾਨ ਮਹਿੰਘੇ ਭਾਅ ਦਾ ਡੀਜ਼ਲ ਫੂਕਣ ਲਈ ਮਜ਼ਬੂਰ ਹਨ।ਘਰੇਲੂ ਔਰਤਾਂ ਲਈ ਘਰ-ਬਾਰ ਸਾਫ਼ ਰੱਖਣੇ ਪਹੁੰਚ ਤੋਂ ਬਾਹਰ ਜਾਪਦੇ ਹਨ।ਇੰਦਰ ਦੇਵਤਾ ਨੂੰ ਖ਼ੁਸ਼ ਕਰਨ ਲਈ ਲੋਕ ਪਿੰਡਾਂ ਸ਼ਹਿਰਾਂ 'ਚ ਲੋਕ ਯੱਗ ਕਰਨ ਦੇ ਨਾਲ਼-ਨਾਲ਼ ਰਾਹਗੀਰਾਂ ਲਈ ਠੰਢੇ-ਮਿੱਠੇ ਪਾਣੀ ਦੀਆਂ ਛਬੀਲਾਂ ਲਾ ਰਹੇ ਹਨ।ਵਾਤਾਵਰਣ ਮਾਹਰ ਤੇ ਮੌਸਮ ਵਿਗਿਆਨੀਆਂ ਅਨੁਸਾਰ ਆਉਣ ਵਾਲੇ ਦਿਨਾਂ 'ਚ ਮੀਂਹ ਪੈਣ ਨਾਲ ਜਾਂ ਹਵਾ ਦੇ ਚੱਲਣ ਦੀ ਦਿਸ਼ਾ ਤਬਦੀਲ ਹੋਣ ਨਾਲ ਹੀ ਇਸ ਸਮੱਸਿਆ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration