"/> ਰਾਜਪੁਰਾ ਵਿਚ ਸਿਵਿਲ ਹਸਪਤਾਲ ਵਿਚ ਮਨਾਇਆ ਗਿਆ ਵਿਸ਼ਵ ਖ਼ੂਨਦਾਨ ਦਿਵਸ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਰਾਜਪੁਰਾ ਵਿਚ ਸਿਵਿਲ ਹਸਪਤਾਲ ਵਿਚ ਮਨਾਇਆ ਗਿਆ ਵਿਸ਼ਵ ਖ਼ੂਨਦਾਨ ਦਿਵਸ

Published On: punjabinfoline.com, Date: Jun 15, 2018

ਰਾਜਪੁਰਾ (ਰਾਜੇਸ਼ ਡਾਹਰਾ )
ਅੱਜ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ
ਵਿਸ਼ਵ ਖੂਨਦਾਨ ਦਿਵਸ ਦਾ ਆਯੋਜਨ ਐਸ ਐਮ ਓ ਰਾਜਪੁਰਾ ਡਾ ਐਸ ਜੇ ਸਿੰਘ ਦੀ ਅਗਵਾਈ ਅਤੇ ਡਾ ਅੰਜੂ ਖੁਰਾਣਾ ਦੀ ਦੇਖ ਰੇਖ ਵਿਚ ਮਨਾਇਆ ਗਿਆ ।ਇਸ ਮੌਕੇ ਆਰੀਅਨ ਨਰਸਿੰਗ ਕਾਲੇਜ ਅਤੇ ਸਵਿਫਟ ਨਰਸਿੰਗ ਕਾਲੇਜ ਦੇ ਵਿਦਿਆਰਥੀਆਂ ਨੇ ਖੂਨ ਦਾਨ ਕਰਨ ਦੇ ਯੋਗ ਕਾਰਣ ਨੂੰ ਲੈ ਕੇ ਸਿਵਿਲ ਹਸਪਤਾਲ ਰਾਜਪੁਰਾ ਵਿਚ ਰੈਲੀ ਕੱਢੀ ਅਤੇ ਮਰੀਜ਼ਾਂ ਅਤੇ ਹੋਰ ਹਾਜਿਰ ਲੋਕਾਂ ਨੂੰ ਖੂਨ ਦਾਨ ਕਰਨ ਦੇ ਵਾਸਤੇ ਪ੍ਰੇਰਿਤ ਕਰਨ ਲਈ ਸਕਿੱਟ ਪੇਸ਼ ਕੀਤਾ ।ਇਸ ਮੌਕੇ ਤੇ ਐਸਐਮਓ ਡਾ ਐਸ ਜੇ ਸਿੰਘ ਨੇ ਅਪੀਲ ਕੀਤੀ ਕਿ ਖੂਨਦਾਨ ਮਹਾ ਦਾਨ ਹੈ ਅਤੇ ਸਾਨੂੰ ਜਿਹੜੇ 18 ਸਾਲ ਤੋਂ ਵੱਧਉਮਰ ਦੇ ਹੈ ਸਬ ਨੂੰ ਖੂਨ ਦਾਨ ਕਰਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਖੂਨ ਪੈਦਾ ਕਰਨ ਦੀ ਕੋਈ ਫੈਕਟਰੀ ਨਹੀਂ ਹੁੰਦੀ ਬਲਕਿ ਖੂਨ ਕੇਵਲ ਇਨਸਾਨ ਹੀ ਇਨਸਾਨ ਨੂੰ ਦਾਨ ਕਰ ਸਕਦਾ ਹੈ ਤਾਂ ਜੋ ਉਹ ਕਿਸੇ ਦਾ ਜੀਵਨ ਬਚਾ ਸਕੇ । ਬੀ ਟੀ ਤੇ ਡਾ ਅੰਜੂ ਖੁਰਾਣਾ ਦੀ ਕੋਸ਼ਿਸ ਸਦਕਾ ਮਾਂ ਜਵਾਲਾ ਕਲੱਬ ਰਾਜਪੁਰਾ ਦੇ 14 ਖੂਨਦਾਨੀਆਂ ਵਲੋਂ ਖੂਨਦਾਨ ਕੀਤਾ ਗਿਆ ।ਇਸ ਮੌਕੇ ਦਾਨੀ ਸੱਜਣ ਸ਼੍ਰੀ ਮਦਨ ਲਾਲ ਵਲੋਂ ਜਰੂਰਤਮੰਦਾਂ ਵਾਸਤੇ ਇਕ ਵਟਾਰਕੁਲਰ ਵੀ ਦਾਨ ਕੀਤਾ ਗਿਆ।ਇਸ ਮੌਕੇ ਐਸ ਐਮ ਓ ਸ਼੍ਰੀ ਐਸ ਜੇ ਸਿੰਘ ਵਲੋਂ ਆਏ ਹੋਏ ਸਾਰੇ ਲੋਕਾਂ ਅਤੇ ਖੂਨਦਾਨ ਕਰਨ ਵਾਲੇ ਦਾ ਧੰਨਵਾਦ ਕੀਤਾ ਗਿਆ ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration