"/> ਹਰਮਨਜੀਤ ਸਿੰਘ ਨੇ ਖੇਤਰੀ ਦਫ਼ਤਰ ਬਠਿੰਡਾ ਵਿਖੇ ਬਤੌਰ ਜਿਲ੍ਹਾ ਮੈਨੇਜ਼ਰ ਕਾਰਜ ਸੰਭਾਲਿਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਹਰਮਨਜੀਤ ਸਿੰਘ ਨੇ ਖੇਤਰੀ ਦਫ਼ਤਰ ਬਠਿੰਡਾ ਵਿਖੇ ਬਤੌਰ ਜਿਲ੍ਹਾ ਮੈਨੇਜ਼ਰ ਕਾਰਜ ਸੰਭਾਲਿਆ

ਖੇਤਰੀ ਦਫ਼ਤਰ ,ਸਕੂਲਾਂ ਤੇ ਲੋਕਾਂ ਦੀ ਭਲਾਈ ਲਈ ਹਰ ਸੰਭਵ ਯਤਨ ਕਰਾਂਗਾ:ਹਰਮਨਜੀਤ ਸਿੰਘ
Published On: punjabinfoline.com, Date: Jun 18, 2018

ਬਠਿੰਡਾ,18 ਜੂਨ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਖੇਤਰੀ ਦਫ਼ਤਰ ਬਠਿੰਡਾ ਵਿਖੇ ਹਰਮਨਜੀਤ ਸਿੰਘ ਨੇ ਬਤੌਰ ਜਿਲ੍ਹਾ ਮੈਨੇਜਰ ਆਪਣਾ ਕਾਰਜ ਭਾਰ ਪਿਛਲੇ ਦਿਨੀਂ ਸਾਂਭ ਲਿਆ ਹੈ।ਸਾਲ 2005 ਤੋਂ ਖੇਤਰੀ ਦਫ਼ਤਰ ਬਠਿੰਡਾ ਵਿਖੇ ਤਾਇਨਾਤ ਹਰਮਨਜੀਤ ਸਿੰਘ ਸਤੰਬਰ ੨੦੧੭ 'ਚ ਬਦਲੀ ਉਪਰੰਤ ਖੇਤਰੀ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਚਲੇ ਗਏ ਸਨ।ਮਿਹਨਤੀ,ਇਮਾਨਦਾਰ,ਅਣਥੱਕ ,ਮਿਲਾਪੜੇ ਅਤੇ ਆਪਣੇ ਕਾਰਜਾਂ 'ਚ ਪ੍ਰਪੱਕ ਜਾਣੇ ਜਾਂਦੇ ਹਰਮਨਜੀਤ ਸਿੰਘ ਦੇ ਬਠਿੰਡਾ ਡੀਪੂ ਵਿਖੇ ਵਾਪਿਸੀ 'ਤੇ ਪੂਰੇ ਇਲਾਕੇ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।ਉਹਨਾਂ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਦਫ਼ਤਰ ਦੇ ਹਰੇਕ ਕੰਮ ਨੂੰ ਪੂਰੀ ਸੰਜੀਦਗੀ ਨਾਲ ਕਰਨ ਦੇ ਨਾਲ-ਨਾਲ਼ ਬੋਰਡ ਨਾਲ਼ ਸਬੰਧਤ ਜਿਲ੍ਹੇ ਦੇ ਐਫਿਲੀਏਟਡ ਤੇ ਐਸੋਸੀਏਟਡ ਸਕੂਲਾਂ ਅਤੇ ਦਫ਼ਤਰ ਵਿੱਚ ਆਉਣ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹਰ ਸੰਭਵ ਹੱਲ ਲਈ ਯਤਨਸ਼ੀਲ ਰਹਿਣਗੇ।ਉਹਨਾਂ ਦੇ ਆਪਸੀ ਬਦਲੀ ਹੋਣ ਉਪਰੰਤ ਹਾਜ਼ਰੀ ਪਾਉਣ ਮੌਕੇ ਵੀਰਪਾਲ ਕੌਰ,ਨਛੱਤਰ ਸਿੰਘ,ਰੋਬਿਨ ਕੁਮਾਰ,ਭਰਪੂਰ ਸਿੰਘ(ਸਾਰੇ ਸ੍ਰੀ ਮੁਕਤਸਰ ਸਾਹਿਬ ਡੀਪੂ), ਸੁਰਿੰਦਰ ਕੁਮਾਰ ,ਸੁਖਰਾਜ ਸਿੰਘ,ਬਲਵਿੰਦਰ ਕੌਰ,ਮਨੋਜ ਰਾਣੀ, ,ਗੁਰਨੈਬ ਸਿੰਘ ਸਰਾਂ,ਪ੍ਰਿੰਸੀਪਲ ਜਗਵੰਤ ਸਿੰਘ,ਉਦੇ ਸਿੰਘ,ਜੋਗਿੰਦਰ ਸਿੰਘ ਬਰਾੜ,ਤਰਸੇਮ ਸਿੰਘ ਬੁੱਟਰ,ਬਲਵਿੰਦਰ ਸਿੰਘ ਬਿੰਦੂ,ਸ਼ਾਮ ਲਾਲ,ਰਵਿੰਦਰ ਲੇਖੀ,ਜਸਪਾਲ ਸਿੰਘ,ਨਵਤੇਜ ਸਿੰਘ,ਲੈਕਚਰਾਰ ਮਲਕੀਤ ਸਿੰਘ,ਰਾਜਿੰਦਰ ਸਿੰਘ ਸੰਧੂ,ਜੋਗਿੰਦਰ ਸਿੰਘ ਬਰਾੜ ਆਦਿ ਹਾਜ਼ਰ ਸਨ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration