"/> ਵਿਸ਼ਵ ਯੋਗਾ ਦਿਵਸ ਮੌਕੇ ਤਲਵੰਡੀ ਸਾਬੋ ਵਿਖੇ ਮਨਾਇਆ ਗਿਆ ਤਹਿਸੀਲ ਪੱਧਰੀ ਯੋਗਾ ਦਿਵਸ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਵਿਸ਼ਵ ਯੋਗਾ ਦਿਵਸ ਮੌਕੇ ਤਲਵੰਡੀ ਸਾਬੋ ਵਿਖੇ ਮਨਾਇਆ ਗਿਆ ਤਹਿਸੀਲ ਪੱਧਰੀ ਯੋਗਾ ਦਿਵਸ

Published On: punjabinfoline.com, Date: Jun 21, 2018

ਤਲਵੰਡੀ ਸਾਬੋ, 21 ਜੂਨ (ਗੁਰਜੰਟ ਸਿੰਘ ਨਥੇਹਾ)- ਅੱਜ ਵਿਸ਼ਵ ਯੋਗਾ ਦਿਵਸ ਮੌਕੇ ਉਪ ਮੰਡਲ ਪ੍ਰਧਾਨ ਵੱਲੋਂ ਤਹਿਸੀਲ ਪੱਧਰੀ ਯੋਗਾ ਦਿਵਸ ਸਥਾਨਕ ਸ੍ਰੀ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਗਿਆ, ਜਿਸ ਵਿੱਚ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ, ਮੁਲਾਜਮਾਂ ਅਤੇ ਸ਼ਹਿਰ ਵਾਸੀਆਂ ਨੇ ਸ਼ਿਰਕਤ ਕੀਤੀ। ਅੱਜ ਸਵੇਰੇ ਛੇ ਤੋਂ ਅੱਠ ਵਜੇ ਤੱਕ ਲੱਗੇ ਇੱਕ ਰੋਜਾ ਯੋਗਾ ਕੈਂਪ ਵਿੱਚ ਆਪਣੀ ਟੀਮ ਸਮੇਤ ਪਹੁੰਚੇ ਯੋਗ ਗੁਰੂ ਨੇ ਜਿੱਥੇ ਸ਼ਾਮਲ ਲੋਕਾਂ ਨੂੰ ਯੋਗਾ ਕਰਵਾਇਆ ਉੱਥੇ ਯੋਗਾ ਕਰਨ ਦੇ ਢੰਗ ਤਰੀਕਿਆਂ, ਇਸ ਦੇ ਫਾਇਦਿਆਂ ਅਤੇ ਦੁਨੀਆਂ ਭਰ ਵਿੱਚ ਵਿਕਸਤ ਹੋ ਰਹੇ ਯੋਗ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਆਪਣੀ ਚੰਗੀ ਸਿਹਤ ਅਤੇ ਰੋਗਾਂ ਤੋਂ ਮੁਕਤ ਰਹਿਣ ਲਈ ਯੋਗਾ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾ ਲੈਣਾ ਚਾਹੀਦਾ ਹੈ। ਯੋਗਾ ਕੈਂਪ ਵਿੱਚ ਐਸਡੀਐੱਮ ਤਲਵੰਡੀ ਸਾਬੋ ਵਰਿੰਦਰ ਕੁਮਾਰ, ਡੀਐਸਪੀ ਬਰਿੰਦਰ ਸਿੰਘ ਗਿੱਲ, ਐਸਐੱਚਓ ਜਗਦੀਸ਼ ਕੁਮਾਰ, ਐਸਡੀਓ ਜਨ ਸਿਹਤ ਵਿਭਾਗ ਰਾਮ ਸਿੰਘ, ਐਸਡੀਓ ਖੁਸ਼ਵਿੰਦਰ ਸਿੰਘ ਜਟਾਣਾ ਨਹਿਰੀ ਵਿਭਾਗ, ਬਣ ਰੇਂਜ ਅਫਸਰ ਬਲਬੀਰ ਸਿੰਘ ਸਰਾਂ, ਪ੍ਰਿੰਸੀਪਲ ਸੁਜਾਤਾ ਜਸੂਜਾ ਤੋਂ ਇਲਾਵਾ ਵੱਖ-ਵੱਖ ਮਹਿਕਮਿਆਂ ਦੇ ਮੁਲਾਜ਼ਮ, ਬੱਚੇ ਅਤੇ ਨਗਰ ਵਾਸੀ ਸ਼ਾਮਲ ਹੋਏ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration