"/> ਗੁਰਦੁਆਰਾ ਸਾਹਿਬ ਦੇ ਨਾਂ ਨਾਲੋਂ ਨਿਹੰਗ ਸਿੰਘ ਦਾ ਨਾਂ ਕੱਟਣ ਤੇ ਬੁੱਢਾ ਦਲ ਆਗੂਆਂ ਚ ਰੋਸ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤਾ ਮੰਗ ਪੱਤਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੁਰਦੁਆਰਾ ਸਾਹਿਬ ਦੇ ਨਾਂ ਨਾਲੋਂ ਨਿਹੰਗ ਸਿੰਘ ਦਾ ਨਾਂ ਕੱਟਣ ਤੇ ਬੁੱਢਾ ਦਲ ਆਗੂਆਂ ਚ ਰੋਸ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤਾ ਮੰਗ ਪੱਤਰ

Published On: punjabinfoline.com, Date: Jun 26, 2018

ਤਲਵੰਡੀ ਸਾਬੋ, 26 ਜੂਨ (ਗੁਰਜੰਟ ਸਿੰਘ ਨਥੇਹਾ)- ਅਠਾਰਵੀਂ ਸਦੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਬਹਾਲ ਰੱਖਣ ਲਈ ਮੁਗਲਾਂ ਨਾਲ ਟੱਕਰ ਲੈਣ ਵਾਲੇ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਦੇ ਨਾਂ 'ਤੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਣੇ ਯਾਦਗਾਰੀ ਗੁਰਦੁਆਰਾ ਸਾਹਿਬ ਦੇ ਨਾਮ ਨਾਲੋਂ ਨਿਹੰਗ ਸਿੰਘ ਸ਼ਬਦ ਕੱਟ ਦਿੱਤੇ ਜਾਣ ਕਾਰਣ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96ਵੇਂ ਕ੍ਰੋੜੀ) ਦੇ ਨੌਜਵਾਨ ਨਿਹੰਗ ਸਿੰਘਾਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਤੇ ਉਸੇ ਦੇ ਚਲਦਿਆਂ ਉਕਤ ਨੌਜਵਾਨ ਨਿਹੰਗ ਸਿੰਘਾਂ ਨੇ ਗੁਰਦੁਆਰਾ ਸਾਹਿਬ ਦਾ ਨਾਂ ਪਹਿਲਾਂ ਦੀ ਤਰਾਂ ਕਰਨ ਲਈ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਮੰਗ ਪੱਤਰ ਸੌਂਪਿਆ। ਅੱਜ ਬੁੱਢਾ ਦਲ ਮੁੱਖ ਅਸਥਾਨ ਤੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਗਿਆ ਕਿ ਪਹਿਲਾਂ ਗੁਰਦੁਆਰਾ ਸਾਹਿਬ ਦਾ ਨਾਂ ਗੁਰਦੁਆਰਾ ਸ਼ਹੀਦ ਗੰਜ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਸੀ ਜੋ ਨਿਹੰਗ ਸਿੰਘਾਂ ਵੱਲੋਂ ਕੀਤੀਆਂ ਕੁਰਬਾਨੀਆਂ ਬਾਰੇ ਕੌਮ ਨੂੰ ਜਾਣੂੰ ਕਰਵਾਉਂਦਾ ਸੀ ਪ੍ਰੰਤੂ ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਕਤ ਗੁਰਦੁਆਰਾ ਸਾਹਿਬ ਦੇ ਨਾਮ ਨਾਲੋਂ ਨਿਹੰਗ ਸਿੰਘ ਸ਼ਬਦ ਹਟਾ ਕੇ ਉਸਦਾ ਨਾਂ ਸਿਰਫ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਕਰ ਦਿੱਤਾ ਹੈ। ਨਿਹੰਗ ਸਿੰਘ ਆਗੂਆਂ ਨੇ ਦੱਸਿਆ ਕਿ ਇਸ ਮਸਲੇ ਕਾਰਣ ਸਮੁੱਚੇ ਨਿਹੰਗ ਸਿੰਘਾਂ ਵਿੱਚ ਰੋਸ ਪਾਇਆ ਜਾ ਰਿਹਾ ਸੀ ਤੇ ਉਕਤ ਰੋਸ ਤੋਂ ਜਾਣੂੰ ਕਰਵਾਉਣ ਲਈ ਹੀ ਬੀਤੇ ਦਿਨ ਬੁੱਢਾ ਦਲ ਭੁਝੰਗ ਫੌਜ ਦੇ ਇੱਕ ਵਫਦ ਨੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਹੈ। ਉਨਾਂ ਦੱਸਿਆ ਕਿ ਸਿੰਘ ਸਾਹਿਬ ਨੇ ਉਨਾਂ ਨੂੰ ਭਰੋਸਾ ਦੁਆਇਆ ਹੈ ਕਿ ਗੁਰਦੁਆਰਾ ਸਾਹਿਬ ਦਾ ਨਾਮ ਬਦਲਣਾ ਗਲਤ ਹੈ ਤੇ ਇਸਨੂੰ ਜਲਦ ਠੀਕ ਕਰਵਾ ਦਿੱਤਾ ਜਾਵੇਗਾ। ਮੰਗ ਪੱਤਰ ਦੇਣ ਵਾਲੇ ਵਫਦ ਵਿੱਚ ਭਾਈ ਰਣਯੋਧ ਸਿੰਘ ਬੁੱਢਾ ਦਲ, ਭਾਈ ਦਿਆ ਸਿੰਘ ਤਰਨਾ ਦਲ, ਗਿਆਨੀ ਮਹਿਤਾਬ ਸਿੰਘ ਬੁੱਢਾ ਦਲ, ਮਹਾਂਕਾਲ ਗੁਰਮੁਖ ਸਿੰਘ, ਬਾਬਾ ਅਮਨ ਸਿੰਘ, ਬਾਬਾ ਪ੍ਰਤਾਪ ਸਿੰਘ, ਬਾਬਾ ਅਮਨ ਸਿੰਘ, ਭਾਈ ਦਵਿੰਦਰ ਸਿੰਘ ਕੁੱਤੀਵਾਲ, ਭਾਈ ਅਮਨਦੀਪ ਸਿੰਘ ਦੋਆਬਾ, ਭਾਈ ਲਵਪ੍ਰੀਤ ਸਿੰਘ ਮਾਹਿਲਪੁਰ, ਭਾਈ ਨਿੰਦਰਪਾਲ ਸਿੰਘ ਨੰਗਲ, ਭਾਈ ਇੰਦਰਜੀਤ ਸਿੰਘ ਆਦਿ ਨਿਹੰਗ ਸਿੰਘ ਹਾਜਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration