"/> ਨਮਕੀਨ ਦੇ ਪੈਕੇਟ 'ਤੇ ਹਲਦੀਰਾਮ ਭੁਜੀਆਵਾਲਾ ਕੰਪਨੀ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਪਵਾਉਣ ਦਾ ਐਸ.ਜੀ.ਪੀ.ਸੀ. ਨੇ ਲਿਆ ਗੰਭੀਰ ਨੋਟਿਸ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨਮਕੀਨ ਦੇ ਪੈਕੇਟ 'ਤੇ ਹਲਦੀਰਾਮ ਭੁਜੀਆਵਾਲਾ ਕੰਪਨੀ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਪਵਾਉਣ ਦਾ ਐਸ.ਜੀ.ਪੀ.ਸੀ. ਨੇ ਲਿਆ ਗੰਭੀਰ ਨੋਟਿਸ

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਨਮਕੀਨ ਦੇ ਪੈਕਟ ਦੀ ਫੋਟੋ
Published On: punjabinfoline.com, Date: Jun 26, 2018

ਨਮਕੀਨ ਦੇ ਪੈਕੇਟ 'ਤੇ ਹਲਦੀਰਾਮ ਭੁਜੀਆਵਾਲਾ ਕੰਪਨੀ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰ ਛਪਵਾਉਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੰਭੀਰ ਨੋਟਿਸ ਲਿਆ ਹੈ l
ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਲਦੀਰਾਮ ਭੁਜੀਆਵਾਲਾ ਕੰਪਨੀ ਦੇ ਨਮਕੀਨ ਦੇ ਪੈਕਟ ਤੇ ਛਪੀ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਫੋਟੋ ਦਾ ਮਾਮਲਾ ਸਾਹਮਣੇ ਆਉਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਬੰਧਿਤ ਕੰਪਨੀ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ।
ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖ ਕੌਮ ਦੇ ਧਾਰਮਕ ਕੇਂਦਰੀ ਅਸਥਾਨ ਹੋਣ ਦੇ ਨਾਲ-ਨਾਲ ਸਮੁੱਚੀ ਮਨੁੱਖਤਾ ਦੇ ਅਧਿਆਤਮਕ ਅਸਥਾਨ ਹਨ ਤੇ ਇਸ ਪਾਵਨ ਅਸਥਾਨ ਦੀ ਪਵਿੱਤਰਤਾ ਅਤੇ ਸਤਿਕਾਰ ਨੂੰ ਢਾਅ ਲਾਉਣ ਵਾਲੀ ਕਿਸੇ ਵੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਕਿਹਾ ਕਿ ਹਲਦੀਰਾਮ ਕੰਪਨੀ ਵੱਲੋਂ ਨਮਕੀਨ ਦੇ ਪੈਕੇਟ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣ ਕਾਰਨ ਸਿੱਖ ਜਗਤ ਵਿਚ ਰੋਸ ਪਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸਬੰਧਤ ਕੰਪਨੀ ਦੀ ਇਹ ਬਿਲਕੁਲ ਗਲਤ ਕਾਰਵਾਈ ਹੈ । ਇਸ ਲਈ ਸਬੰਧਤਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ ।

Tags: ਹਲਦੀਰਾਮ ਨਮਕੀਨ ਐਸ.ਜੀ.ਪੀ.ਸੀ. ਨੇ ਲਿਆ ਸਖਤ ਨੋਟਿਸ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration