"/> ਰਾਜਪੁਰਾ ਵਿੱਚ ਮਨਾਇਆ ਗਿਆ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਹਾੜਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਰਾਜਪੁਰਾ ਵਿੱਚ ਮਨਾਇਆ ਗਿਆ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਹਾੜਾ

ਨਸ਼ਿਆਂ ਤੋਂ ਦੂਰ ਰਹਿ ਕੇ ਸਾਨੂੰ ਆਪਣਾ ਭਵਿੱਖ ਸੁਨਹਿਰੀ ਬਣਾਉਣਾ ਚਹੀਦਾ ਹੈ-----ਡਾ. ਦਿਓਲ
Published On: punjabinfoline.com, Date: Jun 27, 2018

ਰਾਜਪੁਰਾ (  ਰਾਜੇਸ਼ ਡਾਹਰਾ  ) ਪੰਜਾਬ ਸਰਕਾਰ ਵੱਲੋਂ ਛੇੜੀ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਰਾਜਪੁਰਾ ਦੇ ਮਦਨਪੁਰ ਦੇ ਅਮਰੀਨ ਪੈਲੇਸ ਵਿੱਚ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਹਾੜਾ ਮਨਾਇਆ ਗਿਆl ਜਿਥੇ ਆਸ ਪਾਸ ਦੇ ਪਿੰਡਾਂ ਵਿੱਚੋਂ ਲਗਭਗ  300 ਦੇ ਕਰੀਬ ਲੋਕਾਂ ਨੇ ਹਿੱਸਾ ਲਿਆl ਸਿਵਲ ਹਸਪਤਾਲ ਰਾਜਪੁਰਾ ਦੇ ਐਸ.ਐਮ.ਓ.ਡਾ.ਐਸ.ਜੇ.ਸਿੰਘ ਦੀ ਅਗਵਾਈ ਹੇਠ ਡੀ. ਐਡੀਕਸ਼ਨ ਸੈਂਟਰ ਦੇ ਇੰਚਾਰਜ ਡਾ.ਜਸਜੋਤ ਦਿਓਲ ਨੇ ਆਏ ਹੋਏ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਦੇ ਹੋਏ ਕਿਹਾ ਕਿ ਨਸ਼ਾ ਇੱਕ ਲਾਹਨਤ ਹੈ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ ਤਾਂ ਹੀ ਇਨਸਾਨ ਸੁਖੀ ਰਹਿ ਸਕਦਾ ਹੈ lਕਿਉਂਕਿ ਨਸ਼ਾ ਕਰਨ ਨਾਲ ਪਰਿਵਾਰਾਂ ਦੇ ਪਰਿਵਾਰ ਖ਼ਤਮ ਹੋ ਜਾਂਦੇ ਹਨl ਕਿਉਂਕਿ ਨਸ਼ਾ ਕਰਨ ਵਾਲਾ ਖ਼ੁਦ ਤਾਂ ਮਰਦਾ ਹੀ ਹੈ ਤੇ ਉਹ ਆਪਣੇ ਪਿੱਛੇ ਸਭ ਨੂੰ ਰੋਣ ਲਈ ਮਜਬੂਰ ਕਰ ਜਾਂਦਾ ਹੈ lਸਾਨੂੰ ਸਾਰਿਆਂ ਨੂੰ ਮਿਲ ਕੇ ਨਸ਼ਾ ਵਿਰੋਧੀ ਮੁਹਿੰਮ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ lਨਸ਼ਿਆਂ ਤੋਂ ਦੂਰ ਰਹਿ ਕੇ ਮਿਹਨਤ ਕਰਕੇ ਸਾਨੂੰ ਆਪਣਾ ਭਵਿੱਖ ਸੁਨਹਿਰੀ ਬਣਾਉਣਾ ਚਾਹੀਦਾ ਹੈ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਵੀ ਸੁਖੀ ਰਹਿ ਸਕੇ l ਡਾ. ਜਸਜੋਤ ਦਿਓਲ ਨੇ ਕਿਹਾ ਕਿ ੳਟ (OOAT)ਪ੍ਰੋਗਰਾਮ ਅਧੀਨ ਸਰਕਾਰੀ ਹਸਪਤਾਲ ਰਾਜਪੁਰਾ ਵਿੱਚ  ਨਸ਼ਾ ਕਰਨ ਵਾਲਿਆਂ ਦੀ ਰਜਿਸਟ੍ਰੇਸ਼ਨ ਕਰਕੇ ਡੀ.ਐਡਿਕਸ਼ਨ ਸੈਂਟਰ ਵਿੱਚ ਫਰੀ ਦਵਾਈਆਂ ਦਿੱਤੀਆਂ ਜਾਣਗੀਆਂ l ਅਤੇ ਨਸ਼ਾ ਕਰਨ ਵਾਲੇ ਰੋਗੀਆਂ  ਨੂੰ ਨਸ਼ਾ ਛੁਡਾਉਣ ਲਈ ਹਰ ਪ੍ਰਕਾਰ ਦੀ ਸਹਾਇਤਾ ਦਿੱਤੀ  ਜਾਵੇਗੀ l
ਸਰਕਾਰੀ ਹਸਪਤਾਲ ਰਾਜਪੁਰਾ ਦੇ ਬੁਲਾਰੇ ਫਾਰਮਾਸਿਸਟ  ਰਜਨੀਸ਼ ਕੁਮਾਰ ਨੇ ਸਰਕਾਰੀ ਹਸਪਤਾਲ ਵਿੱਚ ਨਸ਼ੇ ਤੋਂ ਬਚਾਉਣ ਲਈ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਬਾਰੇ ਵਿਸਥਾਰ ਨਾਲ ਦੱਸਿਆ lਇਸ ਮੌਕੇ ਸਮਾਜ ਸੇਵਕ ਅਤੇ ਯੂਥ ਕਾਂਗਰਸ ਪ੍ਰਧਾਨ ਗਗਨਦੀਪ ਸਿੰਘ ਜੌਲੀ ਜਲਾਲਪੁਰ ਡੀਐੱਸਪੀ ਘਨੌਰ ਸ਼੍ਰ. ਹਰਜਿੰਦਰ ਸਿੰਘ ਗਿੱਲ ,ਐੱਸ ਐੱਚ ਓ ਸ਼ੰਭੂ ਸਰਦਾਰ ਕੁਲਵਿੰਦਰ ਸਿੰਘ ,ਪੁਲਿਸ ਮੁਲਾਜ਼ਮ ਅਤੇ ਪਿੰਡਾਂ ਤੋਂ ਆਏ ਹੋਏ ਪਤਵੰਤੇ ਸੱਜਣ ਵੀ ਹਾਜ਼ਰ ਰਹੇ l

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration