"/> ਬਠਿੰਡਾ ਧਰਨੇ ਨੂੰ ਸਫਲ ਬਣਾਉਣ ਤੇ ਸਾਬਕਾ ਵਿਧਾਇਕ ਸਿੱਧੂ ਨੇ ਅਕਾਲੀ ਆਗੂਆਂ ਤੇ ਵਰਕਰਾਂ ਦਾ ਕੀਤਾ ਧੰਨਵਾਦ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬਠਿੰਡਾ ਧਰਨੇ ਨੂੰ ਸਫਲ ਬਣਾਉਣ ਤੇ ਸਾਬਕਾ ਵਿਧਾਇਕ ਸਿੱਧੂ ਨੇ ਅਕਾਲੀ ਆਗੂਆਂ ਤੇ ਵਰਕਰਾਂ ਦਾ ਕੀਤਾ ਧੰਨਵਾਦ

Published On: punjabinfoline.com, Date: Jun 27, 2018

ਤਲਵੰਡੀ ਸਾਬੋ, 27 ਜੂਨ (ਗੁਰਜੰਟ ਸਿੰਘ ਨਥੇਹਾ)- ਸੂਬੇ ਦੇ ਲੋਕਾਂ ਦੀਆਂ ਹੱਕੀ ਮੰਗਾਂ ਨੂੰ ਮੰਨਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਤੇ ਦਿਨ ਸੂਬੇ ਭਰ ਵਿੱਚ ਜਿਲਾ ਪੱਧਰੀ ਲਾਏ ਗਏ ਧਰਨਿਆਂ ਦੀ ਲੜੀ ਵਿੱਚ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਲਾਏ ਗਏ ਧਰਨੇ ਵਿੱਚ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਵੱਡੀ ਗਿਣਤੀ ਅਕਾਲੀ ਆਗੂਆਂ ਤੇ ਵਰਕਰਾਂ ਵੱਲੋਂ ਪੁੱਜ ਕੇ ਧਰਨੇ ਨੂੰ ਕਾਮਯਾਬ ਬਣਾਉਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਵਰਕਰਾਂ ਦਾ ਧੰਨਵਾਦ ਕੀਤਾ ਹੈ।
ਅੱਜ ਇੱਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸਾਬਕਾ ਵਿਧਾਇਕ ਸਿੱਧੂ ਨੇ ਕਿਹਾ ਕਿ ਬਠਿੰਡਾ ਧਰਨੇ ਵਿੱਚ ਹਲਕਾ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਖ ਵੱਖ ਵਿੰਗਾਂ ਦੇ ਆਗੂ, ਵਰਕਰ, ਪੰਚ, ਸਰਪੰਚ ਜਿਸ ਤਰਾਂ ਵਹੀਰਾਂ ਘੱਤ ਕੇ ਪੁੱਜ ਉਸਨੇ ਦਰਸਾ ਦਿੱਤਾ ਹੈ ਕਿ ਭਾਂਵੇ ਸਰਕਾਰ ਕਾਂਗਰਸ ਦੀ ਹੈ ਪ੍ਰੰਤੂ ਅਕਾਲੀ ਦਲ ਦੇ ਕਾਡਰ ਦੇ ਹੌਂਸਲੇ ਪੂਰੀ ਤਰਾਂ ਬੁਲੰਦ ਹਨ। ਸ. ਸਿੱਧੂ ਨੇ ਧਰਨੇ ਵਿੱਚ ਸ਼ਮੂਲੀਅਤ ਕਰਨ ਵਾਲੇ ਹਰ ਆਗੂ ਤੇ ਵਰਕਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਵੇਂ ਹਲਕੇ ਦੇ ਵਰਕਰ ਉਨਾਂ ਦੀ ਇੱਕ ਆਵਾਜ 'ਤੇ ਆ ਖੜਦੇ ਹਨ ਇਸੇ ਤਰਾਂ ਉਹ ਵੀ ਹਰ ਆਗੂ ਤੇ ਵਰਕਰ ਨਾਲ ਹਮੇਸ਼ਾਂ ਚੱਟਾਨ ਵਾਂਗ ਖੜੇ ਰਹਿਣਗੇ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration