"/> ਬੇਔਲਾਦ ਜੋੜਿਆਂ ਦੇ ਚੈੱਕ ਅੱਪ ਲਈ ਖੁਸ਼ਬਾਜ਼ ਜਟਾਣਾ ਵੱਲੋਂ ਮੁਫਤ ਕੈਂਪ ਅੱਜ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬੇਔਲਾਦ ਜੋੜਿਆਂ ਦੇ ਚੈੱਕ ਅੱਪ ਲਈ ਖੁਸ਼ਬਾਜ਼ ਜਟਾਣਾ ਵੱਲੋਂ ਮੁਫਤ ਕੈਂਪ ਅੱਜ

Published On: punjabinfoline.com, Date: Jun 28, 2018

ਤਲਵੰਡੀ ਸਾਬੋ, 28 ਜੂਨ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਦੇ ਤਲਵੰਡੀ ਸਾਬੋ ਤੋਂ ਹਲਕਾ ਸੇਵਾਦਾਰ ਸ. ਖੁਸ਼ਬਾਜ਼ ਸਿੰਘ ਜਟਾਣਾ ਵੱਲੋਂ ਔਲਾਦ ਦੇ ਚਾਹਵਾਨ ਬੇਔਲਾਦ ਜੋੜਿਆਂ ਦੇ ਮੁਫਤ ਚੈੱਕ ਅੱਪ ਲਈ ਇੱਕ ਕੈਂਪ 29 ਜੂਨ ਦਿਨ ਸ਼ੁਕੱਰਵਾਰ ਨੂੰ ਸਥਾਨਕ ਨਗਰ ਪੰਚਾਇਤ ਦਫਤਰ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਟੈਸਟ ਟਿਊਬ ਬੇਬੀ ਮਾਹਿਰ ਡਾ. ਪ੍ਰੀਤੀ ਜਿੰਦਲ, ਦਿਮਾਗ ਰੋਗਾਂ ਦੇ ਮਾਹਿਰ ਡਾ. ਅਨੀਸ਼ ਗੋਇਲ ਅਤੇ ਜੋੜਾਂ ਦੇ ਦਰਦਾਂ ਦੇ ਡਾ. ਮੁਨੀਸ਼ ਗੁਪਤਾ ਮਰੀਜ਼ਾਂ ਦਾ ਮੁਆਇਨਾ ਕਰਨਗੇ।
ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਸ. ਜਟਾਣਾ ਦੇ ਨਿੱਜੀ ਸਹਾਇਕ ਸ. ਰਣਜੀਤ ਸਿੰਘ ਸੰਧੂ ਨੇ ਦੱਸਿਆ ਕਿ ਕੈਂਪ ਦੌਰਾਨ ਟੈਸਟ ਟਿਊਬ ਬੇਬੀ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਜੋੜਿਆਂ ਨੂੰ 10 ਪ੍ਰਤੀਸ਼ਤ ਛੋਟ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਸਵੇਰੇ ਸਾਢੇ ਦਸ ਵਜੇ ਤੋਂ ਬਾਅਦ ਦੁਪਹਿਰ ਢਾਈ ਵਜੇ ਤੱਕ ਲਗਾਏ ਜਾ ਰਹੇ ਇਸ ਕੈਂਪ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਸਤੇ ਉਹਨਾਂ ਤੋਂ ਇਲਾਵਾ ਸ. ਗੁਰਪ੍ਰੀਤ ਸਿੰਘ ਮਾਨਸ਼ਾਹੀਆ ਪ੍ਰਧਾਨ ਨਗਰ ਪੰਚਾਇਤ ਤਲਵੰਡੀ ਸਾਬੋ ਅਤੇ ਸ੍ਰੀ ਅੰਮ੍ਰਿਤਪਾਲ ਗਰਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration