"/> ਹਲਕੀ ਵਰਖਾ ਹੋਣ ਨਾਲ਼ ਮੌਸਮ ਹੋਇਆ ਖ਼ੁਸ਼ਗਵਾਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਹਲਕੀ ਵਰਖਾ ਹੋਣ ਨਾਲ਼ ਮੌਸਮ ਹੋਇਆ ਖ਼ੁਸ਼ਗਵਾਰ

ਫ਼ਸਲਾਂ ਅਤੇ ਆਮ ਲੋਕਾਂ ਨੂੰ ਮਿਲੀ ਰਾਹਤ
Published On: punjabinfoline.com, Date: Jun 30, 2018

ਰਾਮਾਂ ਮੰਡੀ,30 ਜੂਨ(ਤਰਸੇਮ ਸਿੰਘ ਬੁੱਟਰ) ਇਲਾਕੇ ਵਿੱਚ ਅਗੇਤੀ ਮਾਨਸੂਨ ਦੀ ਆਮਦ ਨਾਲ਼ ਪਿਛਲੇ ਦਿਨਾਂ ਤੋਂ ਰੁਕ –ਰੁਕ ਕੇ ਹੋਣ ਵਾਲ਼ੀ ਹਲਕੀ ਬੂੰਦਾ-ਬਾਂਦੀ ਨਾਲ਼ ਮੌਸਮ ਖ਼ੁਸ਼ਗਵਾਰ ਹੋਣ ਨਾਲ਼ ਗ਼ਰਮੀ ਦੇ ਝੰਬੇ ਲੋਕਾਂ ਅਤੇ ਫ਼ਸਲਾਂ ਨੂੰ ਕਾਫ਼ੀ ਰਾਹਤ ਮਿਲ਼ੀ ਹੈ।ਖੇਤਾਂ ਵਿੱਚ ਨਰਮੇ ,ਹਰੇ ਚਾਰੇ ਅਤੇ ਝੋਨੇ ਆਦਿ ਦੀ ਫ਼ਸਲ ਇੰਦਰ ਦੇਵਤਾ ਦੀ ਮਿਹਰ ਨਾਲ਼ ਹਵਾਵਾਂ ਨਾਲ਼ ਅਠਖੇਲੀਆਂ ਕਰਦੀ ਨਜ਼ਰ ਆ ਰਹੀ ਹੈ।ਤਾਪਮਾਨ ਘਟਣ ਕਾਰਨ ਝੋਨੇ ਦੀ ਲਵਾਈ ਅਤੇ ਨਰਮੇ ਦੀ ਗੋਡੀ ਕਰਨ ਦੇ ਕੰਮ ਨੇ ਜ਼ੋਰ ਫੜ੍ਹ ਲਿਆ ਹੈ।ਠੰਡੇ ਮੌਸਮ ਕਾਰਨ ਪੰਛੀ ਵੀ ਰਸੀਲੀਆਂ ਅਵਾਜ਼ਾਂ ਕੱਢਦੇ ਅਤੇ ਅੰਬਰਾਂ 'ਚ ਉੱਚੀ ਪਰਵਾਜ਼ ਭਰਦੇ ਨਜ਼ਰ ਆ ਰਹੇ ਹਨ।ਘਰਾਂ ਅਤੇ ਖੇਤਾਂ 'ਚ ਗੁਲਗਲੇ ਅਤੇ ਪੂੜੇ ਪੱਕਣ ਦੀਆਂ ਰਸ-ਭਿੰਨੀਆਂ ਖ਼ੁਸ਼ਬੋਆਂ ਫ਼ਿਜ਼ਾ 'ਚ ਘੁਲ ਗਈਆਂ ਪ੍ਰਤੀਤ ਹੋ ਰਹੀਆਂ ਹਨ।ਬਹੁਤੇ ਲੋਕ ਸਵੇਰੇ -ਸ਼ਾਮ ਘਰੋਂ ਬਾਹਰ ਟਹਿਲਦੇ ਹੋਏ ਪਹਾੜੀ ਇਲਾਕੇ 'ਚ ਘੁੰਮਣ ਦਾ ਅਨੁਭਵ ਮਹਿਸੂਸ ਕਰ ਰਹੇ ਹਨ।ਸਰੀਰਕ ਅਨਕੂਲ ਮੌਸਮ ਹੋਣ ਕਾਰਨ ਸਕੂਲੀ ਬੱਚੇ ਅਤੇ ਅਧਿਆਪਕ ਵੀ ਵਿੱਦਿਅਕ ਅਦਾਰਿਆਂ 'ਚ ਜਾਣ ਲਈ ਪੱਬਾਂ ਭਾਰ ਹੋਏ ਬੈਠੇ ਹਨ।ਮੌਸਮ ਵਿਭਾਗ ਦੇ ਅੰਦਾਜ਼ਿਆਂ ਮੁਤਾਬਿਕ ਇਸ ਖੇਤਰ ਦੇ ਲੋਕਾਂ ਨੂੰ ਅਗਾਮੀ ਦਿਨਾਂ 'ਚ ਭਰਵੀਂ ਵਰਖਾ ਹੋਣ ਦੀ ਆਸ ਅਤੇ ਵਿਸ਼ਵਾਸ ਹੈ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration