"/> ਕੈਪਟਨ ਨੂੰ ਨਸ਼ੇ ਖਤਮ ਕਰਨ ਦੀ ਚੁੱਕੀ ਸੋਹ ਯਾਦ ਕਰਵਾਏਗੀ ਆਪ:- ਬਾਜਵਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕੈਪਟਨ ਨੂੰ ਨਸ਼ੇ ਖਤਮ ਕਰਨ ਦੀ ਚੁੱਕੀ ਸੋਹ ਯਾਦ ਕਰਵਾਏਗੀ ਆਪ:- ਬਾਜਵਾ

Published On: punjabinfoline.com, Date: Jun 30, 2018

ਭਵਾਨੀਗੜ 30 ਜੂਨ { ਗੁਰਵਿੰਦਰ ਰੋਮੀ ਭਵਾਨੀਗੜ} ਆਮ ਆਦਮੀ ਪਾਰਟੀ ਦੇ ਸਹਿ ਪ੍ਰਧਾਨ ਬਲਬੀਰ ਸਿੰਘ ਦੀ ਅਗਵਾਈ ਵਿਚ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਤਹਿਤ 2 ਜੁਲਾਈ ਨੂੰ ਐਮ.ਐਲ.ਏ ਹੋਸਟਲ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਤੱਕ ਰੋਸ ਮਾਰਚ ਕੱਢਿਆ ਜਾਵੇਗਾ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਬਾਜਵਾ ਨੇ ਦਿੱਤੀ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਧੱਸਦੇ ਜਾ ਰਹੇ ਹਨ ਅਤੇ ਸੂਬਾ ਸਰਕਾਰ ਗੰਭੀਰਤਾ ਦਿਖਾਉਣ ਦੀ ਬਜਾਏ ਕੁੰਭਕਰਨੀ ਨੀਂਦ ਸੁੱਤੀ ਪਈ ਹੈ।ਉਹਨਾਂ ਕਿਹਾ ਕਿ ਪਿਛਲੇ ਦਿਨੀ ਸੈਕੜੇ ਨੋਜਵਾਨਾਂ ਦੀ ਜਾਨ ਨਸ਼ਿਆਂ ਦੀ ਭੇਟਾ ਚੜ ਚੱੁਕੀ ਹੈ ਪੰਜਾਬ ਅੰਦਰ ਮਾਵਾਂ ਦੇ ਪੱੁਤਾਂ ਦੀ ਉਵਰ ਡੋਜ ਨਾਲ ਮੋਤ ਦੀਆਂ ਖਬਰਾਂ ਨਾਲ ਅਖਬਾਰਾਂ ਭਰੀਆਂ ਆ ਰਹੀਆਂ ਹਨ ਜਿਸ ਤੇ ਪੰਜਾਬ ਦੇ ਮੁੱਖ ਮੰਤਰੀ ਚੁੱਪ ਵੱਟੀ ਬੈਠੇ ਹਨ। ਉਹਨਾਂ ਕਿਹਾ ਕਿ 2 ਜੁਲਾਈ ਨੂੰ ਸਵੇਰੇ 10 ਵਜੇ ਐਮ ਐਲ ਏ ਹੋਸਟਲ ਸੈਕਟਰ ਚਾਰ ਚੰਡੀਗੜ ਤੋ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਆਗੂ ਪਹੁੰਚ ਕੇ ਉਥੋ ਸੂਬੇ ਦੇ ਮੁੱਖ ਮੰਤਰੀ ਨੂੰ ਚਾਰ ਹਫਤਿਆਂ ਵਿਚ ਨਸ਼ੇ ਖਤਮ ਕਰਨ ਦੀ ਸਹੁੰ ਵਾਰੇ ਯਾਦ ਕਰਵਾਉਣਗੇ।

Tags: amandeep singh krishan
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration