"/> ਸੂਬੇ ਭਰ ਚ ਚਿੱਟੇ ਦੇ ਖਿਲਾਫ ਮਨਾਏ ਜਾ ਰਹੇ ਕਾਲੇ ਦਿਵਸ ਨੂੰ ਲੈ ਕੇ ਤਲਵੰਡੀ ਸਾਬੋ ਚ ਰੋਸ ਮਾਰਚ ਅੱਜ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੂਬੇ ਭਰ ਚ ਚਿੱਟੇ ਦੇ ਖਿਲਾਫ ਮਨਾਏ ਜਾ ਰਹੇ ਕਾਲੇ ਦਿਵਸ ਨੂੰ ਲੈ ਕੇ ਤਲਵੰਡੀ ਸਾਬੋ ਚ ਰੋਸ ਮਾਰਚ ਅੱਜ

Published On: punjabinfoline.com, Date: Jul 01, 2018

ਤਲਵੰਡੀ ਸਾਬੋ, 1 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ 'ਚੋਂ ਬਾਹਰ ਕੱਢਣ ਅਤੇ ਜਾਗਰੂਕ ਲੋਕ ਦੁਆਰਾ ਮਿਤੀ 1 ਜੁਲਾਈ ਤੋਂ 7 ਜੁਲਾਈ ਤੱਕ ਮਨਾਏ ਜਾ ਰਹੇ 'ਚਿੱਟੇ ਦੇ ਖਿਲਾਫ਼ ਕਾਲਾ ਹਫ਼ਤਾ' ਨੂੰ ਬਲ ਦੇਣ ਲਈ ਦਮਦਮਾ ਸਾਹਿਬ ਸਾਹਿਤ ਸਭਾ ਤਲਵੰਡੀ ਸਾਬੋ ਵੱਲੋਂ ਭਰਾਤਰੀ ਜਥੇਬੰਦੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 2 ਜੁਲਾਈ ਦਿਨ ਸੋਮਵਾਰ ਦੁਪਹਿਰ 2 ਵਜੇ ਕਮਿਉਨਟੀ ਹਾਲ 'ਚ ਇਕੱਤਰਤਾ ਕਰਕੇ, ਨਗਰ ਅੰਦਰ ਸ਼ਾਂਤਮਈ ਰੋਸ ਮਾਰਚ ਕੀਤਾ ਜਾ ਰਿਹਾ ਹੈ।
ਸਭਾ ਦੇ ਬੁਲਾਰੇ ਸੁਖਮੰਦਰ ਸਿੰਘ ਭਾਗੀਵਾਂਦਰ, ਤਰਸੇਮ ਬੁੱਟਰ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਦਿਨੋ ਦਿਨ ਨਸ਼ੇ ਦੇ ਹੜ੍ਹ ਚ ਰੁੜਦੀ ਜਾ ਰਹੀ ਹੈ ਜਿਸਨੂੰ ਬਚਾਉਣ ਦੀ ਬਹੁਤ ਜਰੂਰਤ ਹੈ ਨਹੀੰ ਤਾਂ ਸਿਵਿਆਂ ਦੇ ਰਾਹ ਪਈ ਜਵਾਨੀ ਨਸ਼ਿਆਂ ਦੀ ਭੇਂਟ ਚੜਕੇ ਖਤਮ ਹੋ ਜਾਵੇਗੀ। ਉਹਨਾਂ ਕਿਹਾ ਕਿ ਇਸੇ ਨੂੰ ਲੈ ਕੇ ਬੁੱਧੀਜੀਵੀ ਅਤੇ ਦਿਲ ਚ ਦਰਦ ਰੱਖਣ ਵਾਲੇ ਵੀਰਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਜਿਸਦੇ ਤਹਿਤ ਉਹਨਾਂ ਦੀ ਸਭਾ ਵਲੋੰ 2 ਜੁਲਾਈ ਨੂੰ ਸ਼ਹਿਰ ਅੰਦਰ ਇਕ ਸ਼ਾਂਤਮਈ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਜਿਸ ਵਿੱਚ ਭਰਾਤਰੀ ਸੰਸਥਾਵਾਂ ਵੀ ਪੂਰਨ ਸਹਿਯੋਗ ਕਰ ਰਹੀਆਂ ਹਨਲ ਉਹਨਾਂ ਸਮੁਚੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇਸ ਕਾਲੇ ਹਫਤੇ ਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਰੋਸ ਪ੍ਰਗਟ ਕੀਤਾ ਜਾਵੇ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ।
ਉੱਧਰ ਦਮਦਮਾ ਸਾਹਿਬ ਪ੍ਰੈੱਸ ਕਲੱਬ ਤਲਵੰਡੀ ਸਾਬੋ ਦੇ ਪ੍ਰਧਾਨ ਰਣਜੀਤ ਸਿੰਘ ਰਾਜੂ ਨੇ ਉਕਤ ਰੋਸ ਮਾਰਚ ਦੀ ਹਿਮਾਇਤ ਕਰਦਿਆਂ ਕਿਹਾ ਕਿ ਸਮੂਹ ਪੱਤਰਕਾਰ ਸਮਾਜ ਦੇ ਇਸ ਨਾਸੂਰ ਦੇ ਖਾਤਮੇ ਲਈ ਆਰੰਭੀ ਜਾਣ ਵਾਲੀ ਹਰ ਮੁਹਿੰਮ ਨੂੰ ਇਨਸਾਨੀਅਤ ਨਾਤੇ ਸਹਿਯੋਗ ਦੇਣਗੇ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration