"/> ਸੰਸਥਾ ਵੱਲੋਂ ਦਸਵਾਂ ਰਾਸ਼ਨ ਵੰਡ ਸਮਾਰੋਹ ਕੀਤਾ ਗਿਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੰਸਥਾ ਵੱਲੋਂ ਦਸਵਾਂ ਰਾਸ਼ਨ ਵੰਡ ਸਮਾਰੋਹ ਕੀਤਾ ਗਿਆ

Published On: punjabinfoline.com, Date: Jul 02, 2018

ਰਾਜਪੁਰਾ ਰਾਜੇਸ਼ ਡਾਹਰਾ
ਅੱਜ ਭਾਈ ਲਾਲੋ ਜੀ ਸੇਵਾ ਸੁਸਾਇਟੀ ਵਲੋਂ ਦਸਵਾਂ ਰਾਸ਼ਨ ਵੰਡ ਸਮਾਰੋਹ ਗੁਰਦੁਆਰਾ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਕਚਿਹਰੀ ਰੋਡ ਰਾਜਪੁਰਾ ਵਿਖੇ ਸੁਸਾਇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਅਤੇ ਚੈਅਰਮੈਨ ਸੋਹਣ ਸਿੰਘ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ । ਜਿਸ ਵਿੱਚ ਦੋ ਦਰਜਨ ਪਰਿਵਾਰਾਂ ਨੂੰ ਇਕ ਇਕ ਮਹੀਨੇ ਦਾ ਪੂਰਾ ਰਾਸ਼ਨ ਦਿੱਤਾ ਗਿਆ । ਜਿਸ ਵਿੱਚ ਮੁੱਖ ਮਹਿਮਾਨ ਰਣਜੀਤ ਸਿੰਘ ਰਾਣਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਅਤੇ ਅਰਵਿੰਦਰ ਪਾਲ ਸਿੰਘ ਰਾਜੂ ਵਿਸ਼ੇਸ਼ ਮਹਿਮਾਨ ਤੌਰ ਤੇ ਸ਼ਾਮਲ ਹੋਏ ਅਤੇ ਇਸ ਮੌਕੇ ਉਨ੍ਹਾਂ ਸੰਸਥਾ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਇਸ ਮੌਕੇ ਉਨਾਂ ਨੂੰ ਸੁਸਾਇਟੀ ਵਲੋਂ ਸਨਮਾਨਿਤ ਵੀ ਕੀਤਾ ਗਿਆ ।ਇਸ ਮੌਕੇ ਗੁਰਪ੍ਰੀਤ ਸਿੰਘ ਧਮੋਲੀ, ਮਨੀਸ਼ ਕੁਮਾਰ ਬੱਤਰਾ, ਹੈਪੀ ਹਸਨਪੁਰ, ਸੁਰੇਸ਼ ਚੌਧਰੀ ,  ਗੁਰਿੰਦਰ ਸਿੰਘ , ਮਨਮੋਹਨ ਸਿੰਘ , ਅਮਰੀਕ ਸਿੰਘ , ਗੁਰਜੀਤ ਸਿੰਘ,ਸੁਰਜੀਤ ਸਿੰਘ, ਜਸਪਾਲ ਸਿੰਘ, ਪ੍ਰਿਤਪਾਲ ਸਿੰਘ , ਅਵਤਾਰ ਸਿੰਘ , ਹਰਜੀਤ ਸਿੰਘ ਕੋਹਲੀ , ਸਰਦਾਰ ਸਿੰਘ , ਅਜੀਤ ਸਿੰਘ , ਸੁਰਜੀਤ ਸਿੰਘ ਹਾਜ਼ਰ ਸਨ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration