"/> ਦਮਦਮਾ ਸਾਹਿਬ ਸਾਹਿਤ ਸਭਾ ਨੇ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰ ਅੰਦਰ ਨਸ਼ਿਆਂ ਖਿਲਾਫ ਕੱਢਿਆ ਸ਼ਾਤਮਈ ਰੋਸ ਮਾਰਚ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਦਮਦਮਾ ਸਾਹਿਬ ਸਾਹਿਤ ਸਭਾ ਨੇ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰ ਅੰਦਰ ਨਸ਼ਿਆਂ ਖਿਲਾਫ ਕੱਢਿਆ ਸ਼ਾਤਮਈ ਰੋਸ ਮਾਰਚ

Published On: punjabinfoline.com, Date: Jul 02, 2018

ਤਲਵੰਡੀ ਸਾਬੋ, 2 ਜੁਲਾਈ (ਗੁਰਜੰਟ ਸਿੰਘ ਨਥੇਹਾ)-ਪੰਜਾਬ ਅੰਦਰ ਚਿੱਟੇ ਦੀ ਵਰਤੋਂ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਤੋਂ ਉਪਜੇ ਰੋਹ ਕਾਰਨ ਨਸ਼ਿਆਂ ਦੇ ਵਿਰੋਧ ਵਿੱਚ ਇੱਕ ਤੋਂ ਸੱਤ ਜੁਲਾਈ ਤੱਕ ਮਨਾਏ ਜਾ ਰਹੇ ਕਾਲੇ ਹਫਤੇ ਤਹਿਤ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਦੀ ਨਾਮੀ ਸੰਸਥਾ ਸ੍ਰੀ ਦਮਦਮਾ ਸਾਹਿਬ ਸਾਹਿਤ ਸਭਾ ਵੱਲੋਂ ਭਰਾਤਰੀ ਜਥੇਬੰਦੀਆਂ ਅਤੇ ਇਲਾਕਾ ਵਾਸੀਆਂ ਨਾਲ ਮਿਲਕੇ ਕਾਲੇ ਬਿੱਲੇ ਲਾ ਕੇ ਸ਼ਹਿਰ ਅੰਦਰ ਇੱਕ ਰੋਸ ਮਾਰਚ ਕੱਢਿਆ ਗਿਆ।
ਰੋਸ ਮਾਰਚ ਕੱਢਣ ਤੋਂ ਪਹਿਲਾ ਕਮਿਊਨਟੀ ਹਾਲ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਸਭਾ ਦੇ ਨੁਮਾਇੰਦਿਆਂ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਚੱਲ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਰੋਕਣ ਲਈ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇੱਕਠੇ ਹੋ ਕੇ ਨਸ਼ਿਆਂ ਦਾ ਵਿਰੋਧ ਕਰਾਂਗੇ ਤਾਂ ਹੀ ਅਸੀਂ ਨਸ਼ੇ ਰੋਕਣ 'ਚ ਕਾਮਯਾਬ ਹੋ ਸਕਦੇ ਹਾਂ। ਨੁਮਾਇੰਦਿਆਂ ਨੇ ਕਿਹਾ ਕਿ ਸੁੱਤੀਆਂ ਪਈਆਂ ਸਰਕਾਰਾਂ ਨੂੰ ਝੰਜੋੜਨ ਅਤੇ ਲੋਕਾਂ ਨੂੰ ਜਗਰੂਕ ਕਰਨ ਲਈ ਇਹ ਮਾਰਚ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਇਹ ਬਣੇ ਹੋਏ ਹਨ ਕਿ ਸੂਬੇ ਦੀ ਅੱਧੀ ਜਵਾਨੀ ਵਿਦੇਸ਼ ਜਾ ਰਹੀ ਹੈ ਤੇ ਬਾਕੀ ਨਸ਼ਿਆਂ 'ਚ ਗਰਕ ਹੋ ਕੇ ਆਪਣੀ ਜੀਵਨ ਲੀਲਾ ਖਤਮ ਕਰ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਪੂਰੇ ਪੰਜਾਬ ਅੰਦਰ ਨਸ਼ਿਆਂ ਖਿਲਾਫ ਚੱਲੀ ਇਸ ਮੁਹਿੰਮ ਨੂੰ ਲਗਾਤਾਰ ਮਜ਼ਬੂਤ ਕੀਤਾ ਜਾਵੇਗਾ। ਇਸ ਉਪਰੰਤ ਦਮਦਮਾ ਸਾਹਿਬ ਸਾਹਿਤ ਸਭਾ ਵੱਲੋਂ ਵੱਖ-ਵੱਖ ਜਥੇਬੰਦੀਆਂ ਮਾਲਵਾ ਸਪੋਰਟਸ ਐਂਡ ਵੈਲਫੇਅਰ ਕਲੱਬ, ਤਰਕਸ਼ੀਲ ਸੁਸਾਇਟੀ, ਮੈਡੀਕਲ ਪ੍ਰੈਕਟੀਸ਼ਨਰ ਐਸੋਸ਼ੀਏਸ਼ਨ, ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ, ਦਮਦਮਾ ਸਾਹਿਬ ਪ੍ਰੈੱਸ ਤਲਵੰਡੀ ਸਾਬੋ, ਫਾਰਮਾਸਿਸਟ ਐਸੋਸ਼ੀਏਸ਼ਨ, ਕਵਿਸ਼ਰੀ ਵਿਕਾਸ ਮੰਚ, ਪੰਚਾਇਤ ਯੂਨੀਅਨ, ਸਹਾਰਾ ਕਲੱਬ, ਬਾਰ ਐਸੋਸ਼ੀਏਸ਼ਨ ਆਦਿ ਮਿਲ ਕੇ ਸ਼ਹਿਰ ਅੰਦਰ ਰੋਸ ਮਾਰਚ ਕੱਢਿਆ ਗਿਆ ਜਿਸਦੀ ਖੰਡਾ ਚੌਂਕ ਕੋਲ ਜਾ ਕੇ ਸਮਾਪਤੀ ਕੀਤੀ ਗਈ।
ਸਭਾ ਦੇ ਸਰਪ੍ਰਸਤ ਸੁਖਮੰਦਰ ਸਿੰਘ ਭਾਗੀਵਾਂਦਰ, ਪ੍ਰਧਾਨ ਜਨਕ ਰਾਜ ਜਨਕ, ਮਾਸਟਰ ਰੇਵਤੀ ਪ੍ਰਸ਼ਾਦ, ਜਗਦੀਪ ਸਿੰਘ ਗਿੱਲ, ਤਰਸੇਮ ਬੁੱਟਰ, ਰਣਜੀਤ ਸਿੰਘ ਰਾਜੂ ਪ੍ਰਧਾਨ ਦਮਦਮਾ ਸਾਹਿਬ ਪ੍ਰੈਸ ਕਲੱਬ, ਅਵਤਾਰ ਸਿੰਘ ਸਿੱਧੂ ਸਾਬਕਾ ਪ੍ਰਧਾਨ ਬਾਰ ਐਸੋਸ਼ੀਏਸ਼ਨ, ਰਾਮ ਰੇਸ਼ਮ ਨਥੇਹਾ, ਡਾ. ਗੁਰਮੇਲ ਘਈ, ਗੁਰਤੇਜ ਸਿੰਘ ਮਲਕਾਣਾ, ਹਰਜਿੰਦਰ ਸਿੰਘ ਸਿੱਧੂ, ਮਲਕੀਤ ਸਿੰਘ ਮਾਨ, ਡਾ. ਨਛੱਤਰ ਸਿੰਘ, ਡਾ. ਬਲਵੰਤ ਸਿੰਘ ਲਹਿਰੀ, ਗਗਨਦੀਪ ਸਿੰਘ ਹੈਪੀ, ਭਾਈ ਮਾਨ ਸਿੰਘ ਨਿਹੰਗ ਸਿੰਘ, ਗੁਰਦੀਪ ਸਿੰਘ ਤੂਰ, ਅਮਰਜੀਤ ਜੀਤ, ਕੇਹਰ ਸਿੰਘ ਸੰਧੂ, ਡਾ. ਸੁਸ਼ੀਲ ਕੁਮਾਰ, ਮਾ. ਮਨਦੀਪ ਸਿੰਘ, ਡਾ. ਗੁਰਨਾਮ ਸਿੰਘ ਖੋਖਰ, ਮੈਂਗਲ ਸਿੰਘ ਸੁਰਜੀਤ, ਬੂਟਾ ਸਿੰਘ ਕੋਟਬਖਤੂ, ਅਵਤਾਰ ਕੋਟਬਖਤੂ, ਲਛਮਣ ਸਿੰਘ ਭਾਗੀਵਾਂਦਰ, ਤਰਸੇਮ ਸਿੰਗਲਾ, ਪ੍ਰਿੰਸੀਪਲ ਰਾਜ ਸਿੰਘ, ਸ਼ੇਖਰ ਤਲਵੰਡੀ ਆਦਿ ਮੌਜੂਦ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration