"/> ਅਰਬਨ ਅਸਟੇਟ ਪਟਿਆਲਾ ਦੇ ਚੌਥੇ ਫੇਜ਼ ਲਈ ਲੋਕਾਂ 'ਚ ਭਾਰੀ ਉਤਸ਼ਾਹ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਅਰਬਨ ਅਸਟੇਟ ਪਟਿਆਲਾ ਦੇ ਚੌਥੇ ਫੇਜ਼ ਲਈ ਲੋਕਾਂ 'ਚ ਭਾਰੀ ਉਤਸ਼ਾਹ

104 ਰਿਹਾਇਸ਼ੀ ਪਲਾਟਾਂ ਲਈ ਸਕੀਮ 20 ਜੁਲਾਈ ਤੱਕ ਰਹੇਗੀ ਜਾਰੀ
Published On: punjabinfoline.com, Date: Jul 04, 2018

ਰਾਜਪੁਰਾ (ਰਾਜੇਸ਼ ਡਾਹਰਾ)

ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਰਿਹਾਇਸ਼ੀ ਸਹੂਲਤਾਂ ਪ੍ਰਦਾਨ ਕਰਨ ਲਈ ਪਟਿਆਲਾ ਡਿਵੈਲਪਮੈਂਟ ਅਥਾਰਟੀ (ਪੀ.ਡੀ.ਏ) ਵੱਲੋਂ ਪਟਿਆਲਾ ਵਿਖੇ ਬਿਹਤਰ ਸਹੂਲਤਾਂ ਅਤੇ ਅਤਿ ਆਧੁਨਿਕ ਤਰੀਕੇ ਨਾਲ ਵਿਕਸਤ ਕੀਤੇ ਜਾ ਰਹੇ ਅਰਬਨ ਅਸਟੇਟ ਫ਼ੇਜ਼-4 ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਰੀਬ 75 ਏਕੜ ਜਮੀਨ ਵਿੱਚ ਬਣਾਏ ਜਾਣ ਵਾਲੇ ਇਸ ਨਵੇਂ ਬਨਣ ਵਾਲੇ ਅਰਬਨ ਅਸਟੇਟ ਫ਼ੇਜ਼ 4 ਵਿਖੇ ਕੱਟੇ ਜਾ ਰਹੇ 104 ਪਲਾਟਾਂ ਦੀ ਅਲਾਟਮੈਂਟ ਲਈ 20 ਜੁਲਾਈ 2018 ਤੱਕ ਜਾਰੀ ਰਹਿਣ ਵਾਲੀ ਸਕੀਮ ਦੀ ਸ਼ੁਰੂਆਤ ਵਿੱਚ ਹੀ ਕੁਲ ਪਲਾਟਾਂ ਨਾਲੋਂ 5 ਗੁਣਾਂ ਵੱਧ ਲੋਕਾਂ ਨੇ ਅਰਜ਼ੀਆਂ ਦਿੱਤੀਆਂ ਹਨ। 
ਇਹ ਜਾਣਕਾਰੀ ਦਿੰਦਿਆਂ ਪੀ.ਡੀ.ਏ ਦੇ ਮੁੱਖ ਪ੍ਰਸ਼ਾਸ਼ਕ ਸ. ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਹੁਣ ਤੱਕ ਲੱਗਭਗ 500 ਅਰਜ਼ੀ ਫਾਰਮ ਵਿਕ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਲੋਕਾਂ ਵਲੋਂ ਵੀ ਅਰਜੀਆਂ ਜਮ੍ਹਾਂ ਕਰਵਾਈਆਂ ਜਾਣਗੀਆਂ। ਸ. ਸੂਦਨ ਨੇ ਦੱਸਿਆ ਕਿ ਵੱਖ-ਵੱਖ ਬੈਂਕਾਂ ਜਿਵੇਂ ਕਿ ਪੰਜਾਬ ਨੈਸ਼ਨਲ ਬੈਂਕ, ਓਰੀਐਂਟਲ ਬੈਂਕ ਆਫ ਕਮਰਸ ਅਤੇ ਸਟੇਟ ਬੈਂਕ ਆਫ ਇੰਡੀਆਂ ਵਲੋਂ ਪਲਾਟ ਦੀ ਐਪਲੀਕੇਸ਼ਨ ਨਾਲ ਜਮ੍ਹਾਂ ਕਰਵਾਈ ਜਾਣ ਵਾਲੀ ਬਿਆਨੇ ਦੀ ਰਕਮ ਦਾ ਫਾਈਨਾਂਸ ਵੀ ਕੀਤਾ ਜਾ ਰਿਹਾ ਹੈ। 
ਸ. ਸੂਦਨ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਪੀ.ਡੀ.ਏ. ਦੇ ਚੇਅਰਮੈਨ ਵੀ ਹਨ, ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ ਦੇ ਪਿਛਲੇ ਪਾਸੇ ਸਾਧੂਬੇਲਾ ਰੋਡ ਤੋਂ 100 ਫੁੱਟ ਚੌੜੀ ਸੜਕ ਨਾਲ ਜੁੜਦਾ ਇਹ ਨਵਾਂ ਫੇਜ਼ ਵਿਕਸਤ ਕੀਤਾ ਜਾ ਰਿਹਾ ਹੈ। ਰਿਹਾਇਸ਼ੀ ਤੇ ਵਪਾਰਕ ਪਲਾਟਾਂ ਵਾਲੇ ਇਸ ਅਰਬਨ ਅਸਟੇਟ ਵਿਖੇ 100 ਗਜ਼ ਦੇ 9 ਪਲਾਟ, 150 ਦੇ 10, 200 ਦੇ 24, 300 ਗਜ਼ ਦੇ 24, 400 ਦੇ 15 ਅਤੇ 500 ਗਜ਼ ਦੇ 22 ਕੁਲ 104 ਪਲਾਟ ਕੱਟੇ ਜਾ ਰਹੇ ਹਨ, ਜ਼ਿਨ੍ਹਾਂ ਦੀ ਵਿਕਰੀ ਲਈ ਕੀਮਤ 14000 ਰੁਪਏ ਪ੍ਰਤੀ ਗਜ਼ ਰੱਖੀ ਗਈ ਹੈ।  
ਸ. ਸੂਦਨ ਨੇ ਦੱਸਿਆ ਕਿ ਰੇਰਾ ਐਕਟ ਤਹਿਤ ਹਰ ਤਰ੍ਹਾਂ ਦੀਆਂ ਪ੍ਰਵਾਨਗੀਆਂ ਮਗਰੋਂ ਕੱਟੀ ਜਾ ਰਹੀ ਇਸ ਕਲੋਨੀ ਵਿਖੇ ਪਲਾਟ ਲੈਣ ਵਾਲਿਆਂ ਨੂੰ ਅਤਿਆਧੁਨਿਕ ਸਹੂਲਤਾਂ ਮਿਲਣਗੀਆਂ, ਜਿਸ 'ਚ ਜ਼ਮੀਨਦੋਜ਼ ਤਾਰਾਂ, ਐਲ.ਈ.ਡੀ. ਸਟਰੀਟ ਲਾਇਟਾਂ, 40 ਫੁੱਟ ਚੌੜੀਆਂ ਕੰਕਰੀਟ ਸੜਕਾਂ, ਖੁੱਲ੍ਹੀਆਂ ਪਾਰਕਾਂ ਅਤੇ ਡੈਡਿਕੇਟਿਡ ਐਸ.ਟੀ.ਪੀ. , ਸਾਲਿਡ ਵੇਸਟ ਮੈਨੈਜਮੈਂਟ ਪਲਾਂਟ ਆਦਿ ਸ਼ਾਮਲ ਹਨ।
ਇਹ ਪਹਿਲੀ ਕਲੋਨੀ ਹੋਵੇਗੀ ਜਿਥੇ ਦੋਹਰੀਆਂ ਪਾਇਪਾਂ ਰਾਹੀਂ ਪਾਣੀ ਦੀ ਸਪਲਾਈ ਹੋਵੇਗੀ, ਐਸ.ਟੀ.ਪੀ. ਤੋਂ ਵਾਪਸ ਪਾਣੀ ਘਰਾਂ 'ਚ ਲਿਜਾ ਕੇ ਫ਼ਲੱਸ਼ਾਂ ਤੇ ਗਾਰਡਨ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਲਾਟ ਖ੍ਰੀਦਣ ਵਾਲੇ ਤੋਂ ਪਲਾਟ ਦਾ ਕਬਜਾ ਮਿਲਣ ਤੱਕ ਕੋਈ ਵਿਆਜ ਨਹੀਂ ਲਿਆ ਜਾਵੇਗਾ ਤੇ ਕਬਜੇ ਤੱਕ ਪਲਾਟ ਦੀ ਸਿਰਫ 25 ਫ਼ੀਸਦੀ ਅਦਾਇਗੀ ਹੀ ਕੀਤੀ ਜਾਣੀ ਹੈ। ਡਰਾਅ ਆਫ਼ ਲਾਟਸ ਸਕੀਮ ਤਹਿਤ ਪਲਾਟ ਖਰੀਦਣ ਵਾਲਿਆਂ ਨੂੰ 22 ਮਹੀਨਿਆਂ ਤੱਕ ਕਬਜ਼ਾ ਦੇ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਲਾਟਾਂ ਦਾ ਵਿਸਥਾਰਤ ਬਰੌਸ਼ਰ ਪੀਡੀਏ ਦੀ ਵੈਬਸਾਈਟwww.pdapatiala.in 'ਤੇ ਉਪਲਬਧ ਹੈ। 

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration