"/> ਲੋਕ ਲਹਿਰ ਹੀ ਨਸ਼ੇ ਦੇ ਸੌਦਾਗਰਾਂ 'ਤੇ ਨੱਥ ਪਾ ਸਕਦੀ ਹੈ-ਸਾਬਕਾ ਡੀ. ਆਈ. ਜੀ. ਚਾਹਲ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਲੋਕ ਲਹਿਰ ਹੀ ਨਸ਼ੇ ਦੇ ਸੌਦਾਗਰਾਂ 'ਤੇ ਨੱਥ ਪਾ ਸਕਦੀ ਹੈ-ਸਾਬਕਾ ਡੀ. ਆਈ. ਜੀ. ਚਾਹਲ

Published On: punjabinfoline.com, Date: Jul 04, 2018

ਤਲਵੰਡੀ ਸਾਬੋ, 4 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਵਿੱਚ ਤੇਜੀ ਨਾਲ ਫੈਲ ਰਹੇ ਨਸ਼ੇ ਨੌਜਵਾਨਾਂ ਨੂੰ ਆਪਣੇ ਕਲਾਵੇ ਵਿੱਚ ਲੈ ਰਹੇ ਹਨ ਜਿਸ ਨਾਲ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ ਅਗਰ ਇਸ ਭੈੜੀ ਸਮਾਜਿਕ ਕੁਰੀਤੀ ਨਸ਼ੇ ਵਿਰੁੱਧ ਲੋਕ ਲਾਮਬੰਦ ਨਾ ਹੋਏ ਤਾਂ ਭਵਿੱਖ ਵਿੱਚ ਇਸਦੇ ਭਿਆਨਕ ਸਿੱਟੇ ਨਜਰ ਆਉਣਗੇ ਜਿਸ ਲਈ ਲੋਕ ਲਹਿਰ ਖੜੀ ਕਰਨੀ ਜਰੂਰੀ ਹੈ ਤੇ ਲੋਕ ਲਹਿਰ ਹੀ ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾ ਸਕਦੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਨਥੇਹਾ ਪਿੰਡ ਦੇ ਜੰਮਪਲ ਸਾਬਕਾ ਡੀ. ਆਈ. ਜੀ. ਹਰਿੰਦਰ ਸਿੰਘ ਚਾਹਲ ਨੇ ਨਸ਼ੇ ਦੀ ਵੱਧ ਡੋਜ ਨਾਲ ਤਲਵੰਡੀ ਸਾਬੋ ਵਿੱਚ ਹੋਈਆਂ ਦੋ ਨੌਜਵਾਨਾਂ ਦੀਆਂ ਮੌਤਾਂ 'ਤੇ ਚਿੰਤਾ ਜਾਹਰ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਅਗਰ ਨਸ਼ੇ ਖਤਮ ਕਰਨੇ ਹਨ ਤਾਂ ਲੋਕ ਲਹਿਰ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਵੇ ਤਾਂ ਹੀ ਨਸ਼ੇ ਦੀ ਭੈੜੀ ਬਿਮਾਰੀ ਨੂੰ ਜੜੋਂ ਉਖੇੜਿਆ ਜਾ ਸਕਦਾ ਹੈ। ਉਨ੍ਹਾਂ ਹੋਰ ਕਿਹਾ ਕਿ ਪਿੰਡਾਂ ਵਿੱਚ ਬੁੱਧੀਜੀਵੀ, ਪੜੇ ਲਿਖੇ ਨੌਜਵਾਨਾਂ ਦੀਆਂ ਕਮੇਟੀਆਂ ਬਣਾ ਕੇ ਪਿੰਡ ਵਿੱਚ ਨਸ਼ੇ ਵੇਚਣ ਤੇ ਸੇਵਨ ਵਾਲੇ ਵਿਅਕਤੀਆਂ 'ਤੇ ਨਜਰ ਰੱਖਣ, ਅਗਰ ਉਸ ਕੋਲੋਂ ਨਸ਼ਾ ਮਿਲਦਾ ਹੈ ਤਾਂ ਉਸਨੂੰ ਲੋਕ ਸਰੀਰਿਕ ਸਜਾ ਦੇ ਕੇ ਪੁਲਿਸ ਦੇ ਹਵਾਲੇ ਕਰਕੇ ਉਸਦਾ ਸਮਾਜਿਕ ਬਾਈਕਾਟ ਕਰਨ ਤਾਂ ਜੋ ਉਹ ਭਵਿੱਖ ਵਿੱਚ ਨਸ਼ੇ ਦੇ ਨੇੜੇ ਨਾ ਜਾਵੇ ਤੇ ਸਿਆਸੀ ਪਾਰਟੀਆਂ ਇਸ ਗੰਭੀਰ ਮਸਲੇ ਤੇ ਰੋਟੀਆਂ ਸੇਕਣਾ ਛੱਡ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵੱਲ ਆਪਣਾ ਕਦਮ ਵਧਾਉਣ। ਉਨਾਂ ਆਖਿਆ ਕਿ ਸਰਕਾਰ ਨੂੰ ਨਸ਼ਾ ਛਡਾਊ ਕੇਂਦਰ ਖੋਲਣ ਦੇ ਨਾਲ ਨਸ਼ੇ ਵੇਚਣ ਵਾਲਿਆਂ 'ਤੇ ਵੀ ਨਕੇਲ ਪਾਉਣੀ ਚਾਹੀਦੀ ਹੈ। ਦੂਸਰੇ ਪਾਸੇ ਲੋਕ ਲਹਿਰ ਖੜੀ ਕਰਨ ਲਈ ਨਸ਼ੇ ਦੇ ਸਿੱਟੇ ਦੱਸਦੇ ਡਰਾਮੇ, ਨਾਟਕਾਂ ਦਾ ਮੰਚਨ ਪਿੰਡ ਪੱਧਰ 'ਤੇ ਕੀਤਾ ਜਾਵੇ ਤੇ ਇਸ ਲਈ ਸਾਹਿਤਕਾਰਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਤਾਂ ਹੀ ਲੋਕ ਲਹਿਰ ਉਸਾਰ ਕੇ ਪੰਜਾਬ ਵਿੱਚ ਨਸ਼ੇ ਦੇ ਫੈਲੇ ਮੱਕੜ ਜਾਲ ਦੀਆਂ ਜੜਾ ਪੁੱਟੀਆਂ ਜਾ ਸਕਦੀਆਂ ਹਨ ਜਿਸ ਲਈ ਹਰ ਇੱਕ ਵਿਅਕਤੀ ਨੂੰ ਆਪਣਾ ਬਣਦਾ ਯੋਗਦਾਨ ਦੇਣਾ ਚਾਹੀਦਾ ਹੈ ਤਾਂ ਜੋ ਇਸ ਸਮਾਜਿਕ ਕੁਰੀਤੀ ਦਾ ਬੀਜ ਨਾਸ਼ ਕੀਤਾ ਜਾ ਸਕੇ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration