"/> ਲੜਕੀਆਂ ਦੀ ਸੁਰੱਖਿਆ ਲਈ ਸ਼ਕਤੀ ਐਪ ਬਾਰੇ ਦਿੱਤੀ ਜਾਣਕਾਰੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਲੜਕੀਆਂ ਦੀ ਸੁਰੱਖਿਆ ਲਈ ਸ਼ਕਤੀ ਐਪ ਬਾਰੇ ਦਿੱਤੀ ਜਾਣਕਾਰੀ

Published On: punjabinfoline.com, Date: Jul 04, 2018

ਤਲਵੰਡੀ ਸਾਬੋ, 4 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਮਾਜ ਵਿੱਚ ਲੜਕੀਆਂ ਦੀ ਸੁਰੱਖਿਆ ਬਹਾਲ ਕਰਨ ਲਈ ਅਤੇ ਲੜਕੀਆਂ ਦੁਆਰਾ ਆਪਣੀ ਸੁਰੱਖਿਆ ਆਪ ਕਰਨ ਲਈ ਐੱਸ ਐੱਸ ਪੀ ਬਠਿੰਡਾ ਸ਼੍ਰੀ ਨਵੀਨ ਸਿੰਗਲਾ ਦੇ ਹੁਕਮਾਂ ਅਨੁਸਾਰ ਸ਼੍ਰੀ ਗੁਰਮੀਤ ਸਿੰਘ ਕਪਤਾਨ ਟਰੈਫ਼ਿਕ ਪੁਲਿਸ ਬਠਿੰਡਾ ਦੀ ਅਗਵਾਈ ਹੇਠ ਸਥਾਨਕ ਗਰੇਵਟੀ ਇੰਸਟੀਚਿਊਟ ਵਿਖੇ ਸ਼ਕਤੀ ਐਪ ਬਾਰੇ ਲੜਕੀਆਂ ਨੂੰ ਜਾਣਕਾਰੀ ਦਿੱਤੀ ਗਈ। ਡੀਐੱਸਪੀ ਤਲਵੰਡੀ ਸਾਬੋ ਸ਼੍ਰੀ ਬਰਿੰਦਰ ਸਿੰਘ ਗਿੱਲ, ਸ਼੍ਰੀ ਗੁਰਮੀਤ ਸਿੰਘ ਕਪਤਾਨ ਪੁਲਿਸ ਟਰੈਫ਼ਿਕ ਬਠਿੰਡਾ ਅਤੇ ਪੁਲਿਸ ਸਾਂਝ ਕੇਂਦਰ ਤਲਵੰਡੀ ਸਾਬੋ ਦੇ ਏ ਐੱਸ ਆਈ ਸ਼੍ਰੀ ਨਛੱਤਰ ਸਿੰਘ ਨੇ ਇਸ ਮੋਬਾਈਲ ਐਪ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਸਤੇ ਵਿਚ ਇਕੱਲੇ ਜਾਂਦੇ ਸਮੇਂ ਕਿਤੇ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਸਮੱਸਿਆ ਪੈਦਾ ਹੁੰਦੀ ਹੈ ਤਾਂ ਇਸ ਐਪ ਜਰੀਏ ਲੜਕੀਆਂ ਪੁਲਿਸ ਦੀ ਮੱਦਦ ਲੈ ਸਕਦੀਆਂ ਹਨ। ਹਰ ਲੜਕੀ ਨੂੰ ਆਪਣੀ ਰੱਖਿਆ ਆਪ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਸਮਾਜ ਵਿੱਚ ਪਨਪ ਰਹੀ ਗੁੰਡਾਗਰਦੀ, ਬਲਾਤਕਾਰ ਵਰਗੀਆਂ ਘਟਨਾਵਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਅਤੇ ਇਸ ਸ਼ਕਤੀ ਐਪ ਦੇ ਜ਼ਰੀਏ ਵੀ ਆਪਣੀ ਸੁਰੱਖਿਆ ਯਕੀਨੀ ਬਣਾ ਸਕਦੀ ਹਨ। ਇਸ ਮੌਕੇ ਹਵਾਲਦਾਰ ਜਗਦੀਪ ਸਿੰਘ,ਸਿਪਾਹੀ ਸੁਖਰਾਜ ਸਿੰਘ, ਮਹਿਲਾ ਕਾਂਸਟੇਬਲ ਗੁਰਦੀਪ ਕੌਰ ਅਤੇ ਇੰਸਟੀਚਿਊਟ ਦਾ ਸਮੁੱਚਾ ਸਟਾਫ ਹਾਜਰ ਸੀ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration