"/> ਨਸ਼ੇ ਵਿਰੁੱਧ ਕਾਲਾ ਹਫਤਾ ਮਨਾ ਕੇ ਕੱਢਿਆ ਰੋਸ ਮਾਰਚ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨਸ਼ੇ ਵਿਰੁੱਧ ਕਾਲਾ ਹਫਤਾ ਮਨਾ ਕੇ ਕੱਢਿਆ ਰੋਸ ਮਾਰਚ

Published On: punjabinfoline.com, Date: Jul 07, 2018

ਰਾਜਪੁਰਾ (ਰਾਜੇਸ਼ ਡਾਹਰਾ)
ਪੰਜਾਬ ਵਿਚ ਨਸ਼ਿਆਂ ਦੇ ਦਰਿਆ ਵਿਚ ਡੁਬਦੇ ਜਾ ਰਹੇ ਲੋਕਾਂ ਨੂੰ ਬਚਾਉਣ ਲਈ ਕਾਲਾ ਹਫਤਾ ਮਨਾ ਰਹੇ ਪੰਜਾਬੀਆਂ ਦਾ ਸਮਰਥਨ ਕਰਨ ਲਈ ਅੱਜ ਇਕ ਰੋਸ ਮਾਰਚ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਦੀ ਅਗਵਾਈ ਹੇਠ ਗੁਰਦੁਆਰਾ ਸਿੰਘ ਸਭਾ ਰੋਡ ਸਥਿਤ ਐਸੋਸੀਏਸ਼ਨ ਦੇ ਦਫਤਰ ਤੋਂ ਸ਼ੁਰੂ ਹੋ ਕੇ ਮਾਰਚ ਟਾਹਲੀ ਵਾਲਾ ਚੌਂਕ , ਕ੍ਰਿਸ਼ਨਾ ਮਾਰਕੀਟ, ਜਵਾਹਰ ਮਾਰਕੀਟ ਅਤੇ ਵੱਖ ਵੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਵਾਪਸ ਐਸੋਸੀਏਸ਼ਨ ਦੇ ਦਫਤਰ ਸਮਾਪਤ ਹੋਇਆ । ਇਸ ਮੌਕੇ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਅੱਜ ਨਸ਼ੇਆ ਨੇ ਪੰਜਾਬ ਦੀ ਜਵਾਨੀ ਨੂੰ ਖਾ ਲਿਆ ਹੈ ਨੌਜਵਾਨ ਮੌਤਾਂ ਦੇ ਰੋਜ ਸਿਵੇ ਬਲ ਰਹੇ ਹਨ । ਅੱਜ ਇਹ ਹਾਲਤ ਹੋ ਗਈ ਕਿ ਫੌਜ ਦੀ ਭਰਤੀ ਵਿੱਚ ਪੰਜਾਬ ਦੇ ਨੌਜਵਾਨ ਫਿਟ ਨਹੀਂ ਹੋ ਰਹੇ ਅਤੇ ਪੰਜਾਬ ਕੋਟੇ ਦੀ ਭਰਤੀ ਵੀ ਪੂਰੀ ਨਹੀਂ ਹੋ ਰਹੀ ਇਸ ਵਿੱਚ ਹੁਣ ਪੰਜਾਬ ਪੁਲਿਸ ਦੇ ਉਚ ਅਫਸਰਾਂ ਦੇ ਨਾਮ ਵੀ ਸਾਹਮਣੇ ਆ ਰਹੇ ਹਨ । ਉਨ੍ਹਾਂ ਕਿਹਾ ਕਿ ਨਸ਼ੇ ਦੇ ਵੱਡੇ ਸੌਦਾਗਰਾਂ ਨੂੰ ਜੇਲ੍ਹਾਂ ਵਿੱਚ ਭੇਜਣਾ ਚਾਹੀਦਾ ਹੈ ਭਾਵੇਂ ਉਹ ਕੋਈ ਵੱਡਾ ਪੁਲਿਸ ਅਫਸਰ ਹੋਵੇ ਤੇ ਭਾਵੇਂ ਕਿਸੇ ਵੀ ਸਿਆਸੀ ਪਾਰਟੀ ਦਾ ਵੱਡਾ ਲੀਡਰ ਹੋਵੇ । ਇਸ ਮੌਕੇ ਸ੍ਰੀ ਅਸ਼ੋਕ ਅਰੋੜਾ ਨੇ ਕਿਹਾ ਕਿ ਪੰਜਾਬ ਵਿਚ ਨੌਜਵਾਨਾਂ ਵਲੋਂ ਨਸ਼ੇ ਨੂੰ ਅਪਣਾ ਕੇ ਆਪਣਾ ਅਤੇ ਆਪਣੇ ਪਰਿਵਾਰ ਨੂੰ ਖ਼ਤਮ ਕਰ ਰਹੇ ਹਨ ਜਿਸ ਤੇ ਸਰਕਾਰ ਨੂੰ ਇਸ ਉਤੇ ਵੱਡਾ ਕਦਮ ਚੁੱਕਣਾ ਚਾਹੀਦਾ ਹੈ। ਇਸ ਮੌਕੇ ਅਵਤਾਰ ਸਿੰਘ ਹਰਪਾਲਪੁਰ, ਗੁਰਪ੍ਰੀਤ ਸਿੰਘ ਧਮੋਲੀ ਪ੍ਰਧਾਨ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ, ਮਨੀਸ਼ ਕੁਮਾਰ ਬੱਤਰਾ, ਸੁਰਿੰਦਰ ਸਿੰਘ ਬੰਟੀ ਖਾਨਪੁਰ, ਇਕਬਾਲ ਸਿੰਘ ਸ਼ੰਕਰਪੁਰ, ਅਸ਼ੋਕ ਅਰੋੜਾ, ਇਸਲਾਮ ਮੁਹੰਮਦ, ਸ਼ਿਵ ਕੁਮਾਰ ਭੂਰਾ, ਗੁਰਜੀਤ ਸਿੰਘ ਬਿੱਟੂ, ਰਾਮ ਵਸ਼ਿਸ਼ਟ, ਸੰਦੀਪ, ਤਵਿੰਦਰ ਸਿੰਘ ਸ਼ਾਮਦੂ , ਕੀਰਤ ਸਿੰਘ ਸੇਹਰਾ,ਵਿਕਰਮਜੀਤ ਸਿੰਘ ਨਲਾਸ ਰੋਡ, ਗੁਰਦੀਪ ਸਿੰਘ ਖਾਨਪੁਰ ਸਮੇਤ ਸੈਂਕੜੇ ਸ਼ਹਿਰ ਵਾਸੀ ਹਾਜਰ ਸਨ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration