"/> 11 ਜੁਲਾਈ ਨੂੰ ਪ੍ਰਧਾਨ ਮੰਤਰੀ ਦੀ ਮਲੋਟ ਫੇਰੀ ਨੂੰ ਲੈ ਕੇ ਬੀਬਾ ਬਾਦਲ ਨੇ ਅਕਾਲੀ ਵਰਕਰਾਂ ਨਾਲ ਕੀਤੀ ਮੀਟਿੰਗ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

11 ਜੁਲਾਈ ਨੂੰ ਪ੍ਰਧਾਨ ਮੰਤਰੀ ਦੀ ਮਲੋਟ ਫੇਰੀ ਨੂੰ ਲੈ ਕੇ ਬੀਬਾ ਬਾਦਲ ਨੇ ਅਕਾਲੀ ਵਰਕਰਾਂ ਨਾਲ ਕੀਤੀ ਮੀਟਿੰਗ

Published On: punjabinfoline.com, Date: Jul 07, 2018

ਤਲਵੰਡੀ ਸਾਬੋ, 7 ਜੁਲਾਈ (ਗੁਰਜੰਟ ਸਿੰਘ ਨਥੇਹਾ)- ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿਛਲੇ ਸਮੇਂ ਤੋਂ ਕੀਤੇ ਜਾ ਰਹੇ ਯਤਨਾਂ ਨੂੰ ਦੇਖਦਿਆਂ ਜਿਵੇਂ ਝੋਨੇ ਸਮੇਤ ਕੁੱਲ 16 ਫਸਲਾਂ ਦੇ ਸਮੱਰਥਨ ਮੁੱਲ ਵਿੱਚ 1.5 ਗੁਣਾ ਵਾਧਾ ਕੀਤਾ ਹੈ ਉਹ ਆਰਥਿਕ ਸੰਕਟ ਵਿੱਚ ਫਸੀ ਕਿਸਾਨੀ ਲਈ ਅਤਿ ਲਾਭਦਾਇਕ ਹੈ ਇਸਲਈ ਸ਼੍ਰੋਮਣੀ ਅਕਾਲੀ ਦਲ 11 ਜੁਲਾਈ ਨੂੰ ਪ੍ਰਧਾਨ ਮੰਤਰੀ ਦੀ ਮਲੋਟ ਵਿਖੇ ਆਮਦ ਮੌਕੇ ਵਿਸ਼ਾਲ ਧੰਨਵਾਦੀ ਰੈਲੀ ਕਰਕੇ ਉਨਾਂ ਦਾ ਧੰਨਵਾਦ ਕਰੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰੀ ਫੂਡ ਅਤੇ ਪ੍ਰਾਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਇੱਥੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੀ ਇੱਕ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਰਹੀ ਕੇਂਦਰ ਦੀ ਯੂ.ਪੀ.ਏ ਸਰਕਾਰ ਨੇ ਪੰਜਾਬ ਵੱਲ ਕੋਈ ਧਿਆਨ ਨਹੀ ਦਿੱਤਾ ਪ੍ਰੰਤੂ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨ.ਡੀ.ਏ ਸਰਕਾਰ ਨੇ ਸੂਬੇ ਦੇ ਵਿਸ਼ੇਸ ਮੁੱਦਿਆਂ ਵੱਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਿਆਨ ਦੁਆਏ ਜਾਣ ਤੇ ਉਨਾਂ ਮੁਸ਼ਕਿਲਾਂ ਦਾ ਸਾਰਥਿਕ ਹੱਲ ਕੱਢਿਆ।ਉਨਾਂ ਦਾਅਵਾ ਕੀਤਾ ਕਿ ਜਿੱਥੇ ਲੰਗਰ ਤੋਂ ਜੀ.ਐੱਸ.ਟੀ ਵਾਪਿਸ ਲੈ ਕੇ ਸ੍ਰੀ ਮੋਦੀ ਨੇ ਸਾਡੇ ਵੱਲੋਂ ਉਠਾਈ ਜਾ ਰਹੀ ਮੰਗ ਨੂੰ ਬੂਰ ਪਾਇਆ ਉੱਥੇ ਹੁਣ ਕਿਸਾਨਾਂ ਦੀ ਫਸਲਾਂ ਦੇ ਸਮੱਰਥਨ ਮੁੱਲ ਵਿੱਚ ਵਾਧੇ ਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਵੀ ਉਦੋਂ ਬਲ ਮਿਲਿਆ ਜਦੋਂ ਉਨਾਂ ਨੇ ਝੋਨੇ ਦੇ ਸਮੱਰਥਨ ਮੁੱਲ ਵਿੱਚ 200 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਦਿਆਂ 15 ਹੋਰ ਫਸਲਾਂ ਦੇ ਸਮੱਰਥਨ ਮੁੱਲ ਵਿੱਚ 1.5 ਗੁਣਾ ਵਾਧਾ ਕਰਦਿਆਂ ਪੰਜਾਬ ਦੀ ਕਿਸਾਨੀ ਨੂੰ ਇੱਕ ਨਵਾਂ ਤੋਹਫਾ ਦਿੱਤਾ।ਉਨਾਂ ਕਿਹਾ ਕਿ 11 ਜੁਲਾਈ ਨੂੰ ਪ੍ਰਧਾਨ ਮੰਤਰੀ ਦੇ ਧੰਨਵਾਦ ਲਈ ਮਲੋਟ ਵਿਖੇ ਕੀਤੀ ਜਾ ਰਹੀ ਵਿਸ਼ਾਲ ਧੰਨਵਾਦੀ ਰੈਲੀ ਸੂਬੇ ਦੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦੇਵੇਗੀ।ਉਨਾਂ ਨੇ ਆਗੂਆਂ ਤੇ ਵਰਕਰਾਂ ਨੂੰ ਰੈਲੀ ਵਿੱਚ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਬੀਬਾ ਬਾਦਲ ਦਾ ਤਲਵੰਡੀ ਸਾਬੋ ਪੁੱਜਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਜੀ ਆਇਆਂ ਕਹਿੰਦਿਆਂ ਵਿਸ਼ਵਾਸ ਦੁਆਇਆ ਕਿ ਹਲਕਾ ਤਲਵੰਡੀ ਸਾਬੋ ਵਿੱਚੋਂ ਰਿਕਾਰਡ ਤੋੜ ਇਕੱਠ ਦੇ ਰੂਪ ਵਿੱਚ ਅਕਾਲੀ ਵਰਕਰ ਮਲੋਟ ਰੈਲੀ ਵਿੱਚ ਸ਼ਮੂਲੀਅਤ ਕਰਨਗੇ। ਇਕੱਠ ਨੂੰ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਬਠਿੰਡਾ ਦਿਹਾਤੀ ਦੇ ਨਵ ਨਿਯੁਕਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕ੍ਰਿਸ਼ਨ ਮਿੱਤਲ ਪ੍ਰਧਾਨ ਨਗਰ ਕੌਂਸਲ ਰਾਮਾਂ, ਗੁਰਜੀਤ ਕੋਟਬਖਤੂ ਮੈਂਬਰ ਜਿਲ੍ਹਾ ਪ੍ਰੀਸ਼ਦ, ਭਾਗ ਸਿੰਘ ਕਾਕਾ, ਸੁਖਬੀਰ ਚੱਠਾ, ਬਾਬੂ ਸਿੰਘ ਮਾਨ, ਅਵਤਾਰ ਮੈਨੂੰਆਣਾ, ਰਾਕੇਸ਼ ਚੌਧਰੀ, ਮਦਨ ਲਾਲ ਲਹਿਰੀ, ਰਾਮਪਾਲ ਮਲਕਾਣਾ, ਸਵਰਨਜੀਤ ਪੱਕਾ, ਕੁਲਦੀਪ ਭੁੱਖਿਆਂਵਾਲੀ, ਬਿੰਦਰ ਸਰਪੰਚ ਪੱਕਾ, ਰਾਜਵਿੰਦਰ ਰਾਜੂ ਕੌਂਸਲਰ, ਜਗਤਾਰ ਨੰਗਲਾ, ਚਿੰਟੂ ਜਿੰਦਲ, ਅਮਰਜੀਤ ਧਨੋਆ, ਗੁਰਾਂਦਿੱਤਾ ਸਰਪੰਚ ਕਮਾਲੂ, ਬਲਵੰਤ ਲੇਲੇਵਾਲਾ, ਨਿੱਪੀ ਮਲਕਾਣਾ, ਬੀਬੀ ਜਸਵੰਤ ਕੌਰ, ਦ੍ਰੋਪਦੀ ਕੌਰ, ਹਰਪਾਲ ਸੰਗਤ, ਭੋਲਾ ਸ਼ੇਖਪੁਰਾ, ਦਵਿੰਦਰ ਸਰਾਂ ਕੋਟਬਖਤੂ, ਪੱਪੂ ਸਰਪੰਚ ਮਲਕਾਣਾ, ਗਿਆਨੀ ਨਛੱਤਰ ਸਿੰਘ, ਗੁਰਪ੍ਰੀਤ ਸਰਪੰਚ ਜਗਾ ਆਦਿ ਆਗੂ ਹਾਜਿਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration