"/> ਨਸ਼ਿਆਂ ਦੀ ਸਹੁੰ ਨਾ ਪੂਰੀ ਕਰਨ ਦੇ ਦੋਸ਼ ਲਾਂਉਦਿਆਂ ਬੀਬਾ ਬਾਦਲ ਨੇ ਕੈਪਟਨ ਤੋਂ ਮੰਗਿਆ ਅਸਤੀਫਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨਸ਼ਿਆਂ ਦੀ ਸਹੁੰ ਨਾ ਪੂਰੀ ਕਰਨ ਦੇ ਦੋਸ਼ ਲਾਂਉਦਿਆਂ ਬੀਬਾ ਬਾਦਲ ਨੇ ਕੈਪਟਨ ਤੋਂ ਮੰਗਿਆ ਅਸਤੀਫਾ

Published On: punjabinfoline.com, Date: Jul 07, 2018

ਤਲਵੰਡੀ ਸਾਬੋ, 7 ਜੁਲਾਈ (ਗੁਰਜੰਟ ਸਿੰਘ ਨਥੇਹਾ)- ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰੀ ਫੂਡ ਅਤੇ ਪ੍ਰਾਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਸੰਬੋਧਨ ਦੌਰਾਨ ਕਾਂਗਰਸ ਸਰਕਾਰ ਬਨਣ ਦੀ ਸੂਰਤ ਵਿੱਚ ਚਾਰ ਹਫਤਿਆਂ ਵਿੱਚ ਨਸ਼ਾ ਬੰਦ ਕਰਨ ਦੀ ਗੁਟਕਾ ਸਾਹਿਬ ਦੀ ਖਾਧੀ ਸਹੁੰ ਤੇ ਪੂਰਾ ਨਾ ਉਤਰਨ ਦੇ ਦੋਸ਼ ਲਾਂਉਦਿਆਂ ਉਨਾਂ ਤੋਂ ਤੁਰੰਤ ਅਸਤੀਫੇ ਦੀ ਮੰਗ ਕੀਤੀ ਹੈ।ਉਕਤ ਮੰਗ ਬੀਬਾ ਬਾਦਲ ਨੇ ਆਪਣੇ ਤਲਵੰਡੀ ਸਾਬੋ ਦੌਰੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੀ।
ਬੀਬਾ ਬਾਦਲ ਨੇ ਕਿਹਾ ਕਿ ਤਖਤ ਸ੍ਰੀ ਦਮਦਮਾ ਸਾਹਿਬ ਵੱਲ ਹੱਥ ਕਰਕੇ ਤੇ ਗੁਟਕਾ ਸਾਹਿਬ ਦੀ ਸਹੁੰ ਖਾਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਨਣ ਤੇ ਚਾਰ ਹਫਤਿਆਂ ਵਿੱਚ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਹਾਲ ਇਹ ਹੈ ਕਿ ਚਿੱਟੇ ਵਰਗੇ ਨਾਮੁਰਾਦ ਨਸ਼ੇ ਨੇ ਸੂਬੇ ਵਿੱਚੋਂ ਨੌਜਵਾਨ ਪੀੜੀ ਦੇ ਖਾਤਮੇ ਦਾ ਮੁੱਢ ਬੰਨ ਦਿੱਤਾ ਹੈ ਤੇ ਕੈਪਟਨ ਸਾਹਿਬ ਨੇ ਭਾਵੇ ਲੋਕਾਂ ਨੂੰ ਦਿਖਾਉਣ ਲਈ ਨਸ਼ਿਆਂ ਦੇ ਖਾਤਮੇ ਵਾਸਤੇ ਐੱਸ.ਟੀ.ਐੱਫ ਦਾ ਗਠਨ ਕੀਤਾ ਪ੍ਰੰਤੂ ਐੱਸ.ਟੀ.ਐੱਫ ਦੀ ਵਰਤੋਂ ਸਿਆਸੀ ਰੰਜਿਸ਼ਾਂ ਕੱਢਣ ਲਈ ਹੋਈ ਤੇ ਨਸ਼ਿਆਂ ਦੇ ਖਾਤਮੇ ਵੱਲ ਕੋਈ ਧਿਆਨ ਨਹੀ ਦਿੱਤਾ। ਉਨਾਂ ਕਿਹਾ ਕਿ ਜਿਸ ਤਖਤ ਸਾਹਿਬ ਵੱਲ ਹੱਥ ਕਰਕੇ ਕੈਪਟਨ ਸਾਹਿਬ ਨੇ ਸਹੁੰ ਖਾਧੀ ਉਸੇ ਤਖਤ ਸਾਹਿਬ ਦੀ ਧਰਤੀ ਤੇ ਪਿਛਲੇ 20 ਦਿਨਾਂ ਵਿੱਚ ਦੋ ਨੌਜਵਾਨ ਚਿੱਟੇ ਦੀ ਭੇਂਟ ਚੜ ਚੁੱਕੇ ਹਨ।ਇਸਲਈ ਕੈਪਟਨ ਸਾਹਿਬ ਇਮਾਨਦਾਰੀ ਨਾਲ ਆਪਣੀ ਸਹੁੰ ਪੂਰੀ ਨਾ ਕਰ ਸਕਣ ਦੀ ਸੂਬੇ ਦੀ ਜਨਤਾ ਤੋਂ ਮਾਫੀ ਮੰਗਦਿਆਂ ਅਸਤੀਫਾ ਦੇ ਦੇਣ। ਬੀਬਾ ਬਾਦਲ ਨੇ ਅੱਗੇ ਕਿਹਾ ਕਿ ਡੋਪ ਟੈਸਟ ਆਦਿ ਨਿਰਾ ਡਰਾਮਾ ਹਨ ਜੇ ਡੋਪ ਟੈਸਟ ਕਰਵਾਉਣ ਨਾਲ ਨਸ਼ਾ ਖਤਮ ਹੋ ਜਾਵੇਗਾ ਤਾਂ ਸਰਕਾਰ ਲੋਕਾਂ ਨੂੰ ਦੱਸੇ ਕਿ ਕੀ ਨੀਤੀ ਹੈ ਕਿ ਡੋਪ ਟੈਸਟਾਂ ਨਾਲ ਨਸ਼ਾ ਖਤਮ ਹੋ ਜਾਵੇਗਾ।ਉਨਾਂ ਕਿਹਾ ਕਿ ਰਾਜਸੀ ਮਨੋਰਥਾਂ ਤੋਂ ਉੱਪਰ ਉੱਠ ਕੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਪੰਜਾਬ ਵਿੱਚੋਂ ਨਸ਼ੇ ਦੇ ਖਾਤਮੇ ਲਈ ਕੰਮ ਕਰਨਾ ਚਾਹੀਦਾ ਹੈ। ਉਨਾਂ ਅੱਗੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਫਸਲਾਂ ਦੇ ਸਮੱਰਥਨ ਮੁੱਲ ਵਿੱਚ ਕੀਤੇ ਵਾਧੇ ਨੂੰ ਦੇਖਦਿਆਂ 11 ਜੁਲਾਈ ਨੂੰ ਉਨਾਂ ਦੇ ਖੇਤੀ ਪ੍ਰਧਾਨ ਸੂਬੇ ਪੰਜਾਬ ਦੇ ਦੌਰੇ ਸਮੇਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਲੋਟ ਵਿਖੇ ਇੱਕ ਵਿਸ਼ਾਲ ਧੰਨਵਾਦੀ ਰੈਲੀ ਕਰਦਿਆਂ ਉਨਾਂ ਦਾ ਵਿਸ਼ੇਸ ਧੰਨਵਾਦ ਕੀਤਾ ਜਾਵੇਗਾ ਕਿਉੁਂਕਿ ਉਨਾਂ ਨੇ ਕਿਸਾਨੀ ਨੂੰ ਆਰਥਿਕ ਸੰਕਟ ਵਿੱਚੋਂ ਕੱਢਣ ਲਈ ਫਸਲਾਂ ਦੇ ਸਮੱਰਥਨ ਮੁੱਲ ਵਿੱਚ ਵਾਧਾ ਕੀਤਾ ਹੈ। ਇਸ ਮੌਕੇ ਬੀਬਾ ਬਾਦਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜਨ:ਸਕੱ: ਸ. ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਜਿਲ੍ਹਾ ਬਠਿੰਡਾ ਪ੍ਰਧਾਨ ਸ੍ਰ.ਜਗਦੀਪ ਸਿੰਘ ਨਕੱਈ ਵੀ ਮੌਜੂਦ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration