"/> ਰਜਬਾਹੇ ਦੀ ਪਟੜੀ ਤੇ ਵੱਡੀ ਤਾਦਾਦ ਵਿੱਚ ਦਵਾਈਆਂ ਸੁੱਟੀਆਂ ਹੋਈਆਂ ਮਿਲੀਆਂ, ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਰਜਬਾਹੇ ਦੀ ਪਟੜੀ ਤੇ ਵੱਡੀ ਤਾਦਾਦ ਵਿੱਚ ਦਵਾਈਆਂ ਸੁੱਟੀਆਂ ਹੋਈਆਂ ਮਿਲੀਆਂ, ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭੀ

Published On: punjabinfoline.com, Date: Jul 07, 2018

ਤਲਵੰਡੀ ਸਾਬੋ,7 ਜੁਲਾਈ (ਗੁਰਜੰਟ ਸਿੰਘ ਨਥੇਹਾ)- ਅੱਜ ਸਥਾਨਕ ਨਗਰ ਦੇ ਬਠਿੰਡਾ ਰੋਡ 'ਤੇ ਸਥਿੱਤ ਰਜਬਾਹੇ ਦੀ ਪਟੜੀ ਤੋਂ ਵੱਡੀ ਮਾਤਰਾ ਵਿੱਚ ਮੈਡੀਕਲੀ ਦਵਾਈਆਂ ਸੁੱਟੀਆਂ ਹੋਈਆਂ ਮਿਲਣ ਨਾਲ ਇੱਕ ਵਾਰ ਪੁਲਿਸ ਮਹਿਕਮੇ ਵਿੱਚ ਹੜਕੰਪ ਮੱਚ ਗਿਆ ਪ੍ਰੰਤੂ ਇਹ ਪਤਾ ਲੱਗਦਿਆਂ ਹੀ ਕਿ ਬਰਾਮਦ ਦਵਾਈਆਂ ਵਿੱਚ ਕੋਈ ਨਸ਼ੇ ਦੀ ਦਵਾਈ ਨਹੀਂ ਹੈ ਪੁਲਿਸ ਨੂੰ ਸੁਖ ਦਾ ਸਾਹ ਆਇਆ ਹਾਲਾਂਕਿ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਕਿ ਇੰਨੀ ਵੱਡੀ ਮਾਤਰਾ ਵਿੱਚ ਦਵਾਈਆਂ ਕਿਸ ਨੇ ਅਤੇ ਕਿਉਂ ਸੁੱਟੀਆਂ। ਜਿਕਰਯੋਗ ਹੈ ਕਿ ਵੱਡੀ ਮਾਤਰਾ ਵਿੱਚ ਰਜਬਾਹੇ ਦੀ ਪਟੜੀ 'ਤੇ ਨੱਤ ਵਾਲੇ ਪਾਸੇ ਸੁੱਟੀਆਂ ਦਵਾਈਆਂ ਦਾ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਨੂੰ ਪਤਾ ਲੱਗਾ ਜਿਨਾਂ ਨੇ ਪੱਤਰਕਾਰਾਂ ਨੂੰ ਸੂਚਨਾ ਦਿੱਤੀ ਤੇ ਮੌਕੇ 'ਤੇ ਜਾਣ 'ਤੇ ਦੇਖਿਆ ਗਿਆ ਕਿ ਰਜਬਾਹੇ ਦੀ ਪਟੜੀ 'ਤੇ ਸੁੱਟੀਆਂ ਦਵਾਈਆਂ ਦੀ ਮਾਤਰਾ ਕਾਫੀ ਜਿਆਦਾ ਹੈ ਜਿਸ ਕਾਰਨ ਤੁਰੰਤ ਡੀ. ਐੱਸ. ਪੀ ਤਲਵੰਡੀ ਸਾਬੋ ਸ. ਬਰਿੰਦਰ ਸਿੰਘ ਗਿੱਲ ਨੂੰ ਸੂਚਨਾ ਦਿੱਤੀ ਗਈ ਜਿਸਤੇ ਥਾਣਾ ਤਲਵੰਡੀ ਸਾਬੋ ਮੁਖੀ ਜਗਦੀਸ਼ ਕੁਮਾਰ ਪੁਲਿਸ ਪਾਰਟੀ ਸਮੇਤ ਉਕਤ ਸਥਾਨ 'ਤੇ ਪੁੱਜੇ ਤੇ ਮੁਢਲੀ ਪੜਤਾਲ ਵਿੱਚ ਪੁਲਿਸ ਨੇ ਪਾਇਆ ਕਿ ਸੁੱਟੀਆਂ ਗਈਆਂ ਦਵਾਈਆਂ ਵਿੱਚੋਂ ਜਿਆਦਾਤਰ ਦੀ ਮਿਆਦ ਪੁੱਗ ਚੁੱਕੀ ਸੀ ਪਰ ਇੰਨੀ ਮਾਤਰਾ ਵਿੱਚ ਦਵਾਈਆਂ ਇਸ ਤਰ੍ਹਾਂ ਸੁੱਟ ਕੇ ਜਾਣ ਦਾ ਮਾਮਲਾ ਹੈਰਾਨੀਜਨਕ ਸੀ। ਦੇਖਣ ਵਿੱਚ ਆਇਆ ਕਿ ਬਹੁਤੀਆਂ ਦਵਾਈਆਂ ਦੀ ਮਿਆਦ ਜੂਨ 2018 ਤੱਕ ਸੀ ਅਤੇ ਦਵਾਈਆਂ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਡੇਟ ਲੰਘ ਜਾਣ ਦੇ ਬਾਵਜੂਦ ਵੀ ਅਜਿਹੀਆਂ ਦਵਾਈਆਂ ਕੰਪਨੀ ਆਸਾਨੀ ਨਾਲ ਵਾਪਿਸ ਲੈ ਲੈਂਦੀ ਹੈ ਜਿਸ ਲਈ ਇਸ ਤਰ੍ਹਾਂ ਦਵਾਈਆਂ ਦਾ ਸੁੱਟਣਾ ਬੁਝਾਰਤ ਬਣਿਆ ਹੋਇਆ ਹੈ। ਮੌਕੇ 'ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਥਾਣਾ ਮੁਖੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਆਰੰਭੀ ਮੁਹਿੰਮ ਤਹਿਤ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਪਹਿਲਾਂ ਜਾਪਦਾ ਸੀ ਕਿ ਬਿੱਲ ਵਗੈਰਾ ਨਾ ਹੋਣ ਦੇ ਚਲਦਿਆਂ ਇਹ ਦਵਾਈਆਂ ਕਿਸੇ ਨੇ ਸੁੱਟ ਦਿੱਤੀਆਂ ਹੋਣਗੀਆਂ ਪਰ ਕਿਉਂਕਿ ਜਿਆਦਾਤਰ ਦਵਾਈਆਂ ਦੀ ਮਿਆਦ ਲੰਘ ਚੁੱਕੀ ਹੈ ਤੇ ਇਸ ਵਿੱਚ ਕੋਈ ਵੀ ਇਤਰਾਜਯੋਗ ਦਵਾਈ ਨਹੀਂ ਹੈ ਇਸ ਲਈ ਇਸਨੂੰ ਸੁੱਟੇ ਜਾਣ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਪਰ ਦਵਾਈਆਂ ਨੂੰ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਗਈ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration