"/> ਹਸਪਤਾਲ 'ਚ ਦਾਖਲ ਆਪਣੀ ਗਰਭਵਤੀ ਪਤਨੀ ਲਈ ਖਾਣਾ ਲਿਜਾ ਰਹੇ ਵਿਅਕਤੀ ਦੀ ਸੜਕ ਹਾਦਸੇ 'ਚ ਮੌਤ, ਇੱਕ ਨੌਜਵਾਨ ਗੰਭੀਰ ਜਖਮੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਹਸਪਤਾਲ 'ਚ ਦਾਖਲ ਆਪਣੀ ਗਰਭਵਤੀ ਪਤਨੀ ਲਈ ਖਾਣਾ ਲਿਜਾ ਰਹੇ ਵਿਅਕਤੀ ਦੀ ਸੜਕ ਹਾਦਸੇ 'ਚ ਮੌਤ, ਇੱਕ ਨੌਜਵਾਨ ਗੰਭੀਰ ਜਖਮੀ

Published On: punjabinfoline.com, Date: Jul 07, 2018

ਤਲਵੰਡੀ ਸਾਬੋ, 7 ਜੁਲਾਈ (ਗੁਰਜੰਟ ਸਿੰਘ ਨਥੇਹਾ)- ਜੰਬਰ ਬਸਤੀ ਲਾਗੇ ਅਣਪਛਾਤੇ ਭਾਰੀ ਵਾਹਨ ਵੱਲੋਂ ਮੋਟਰਸਾਈਕਲ ਨਾਲ ਫੇਟ ਮਾਰਨ ਕਰਕੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਦੀ ਮੌਤ 'ਤੇ ਇੱਕ ਨੌਜਵਾਨ ਗੰਭੀਰ ਜਖਮੀ ਹੋਣ ਦਾ ਮੰਦਭਾਗਾ ਸਮਾਚਾਰ ਮਿਲਿਆ ਹੈ ਜਿਸ ਨਾਲ ਪਿੰਡ ਸੂਰਤੀਆ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਜਾਣਕਾਰੀ ਅਨੁਸਾਰ ਜਗਸੀਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਸੂਰਤੀਆ (ਹਰਿਆਣਾ) ਦੀ ਗਰਭਪਤੀ ਪਤਨੀ ਜਣੇਪੇ ਲਈ ਤਲਵੰਡੀ ਸਾਬੋ ਦੇ ਹਸਪਤਾਲ ਵਿੱਚ ਦਾਖਲ ਦੀ ਜਿਸ ਲਈ ਜਗਸੀਰ ਸਿੰਘ ਤੇ ਹਰਜੀਤ ਸਿੰਘ ਸ਼ਾਮ ਦਾ ਖਾਣਾ ਲੈ ਕੇ ਹਸਪਤਾਲ ਵੱਲ ਜਾ ਰਹੇ ਸੀ ਅਚਾਨਕ ਘਟਨਾ ਸਥਾਨ ਕੋਲ ਆ ਕੇ ਕਿਸੇ ਅਣਪਛਾਤੇ ਭਾਰੀ ਵਾਹਨ ਨੇ ਫੇਟ ਮਾਰਨ ਨਾਲ ਹਾਦਸਾ ਵਾਪਰ ਗਿਆ। ਜਿੰਨਾਂ ਨੂੰ ਸੂਚਨਾ ਮਿਲਣ 'ਤੇ ਸਹਾਰਾ ਕਲੱਬ ਦੇ ਹੈਪੀ ਤੇ ਸੋਮੀ ਨੇ ਹਸਪਤਾਲ ਦਾਖਲ ਕਰਵਾਇਆ ਜਿੱਥੇ ਜਗਸੀਰ ਸਿੰਘ (25) ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਹਰਜੀਤ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਬਠਿੰਡਾ ਲਈ ਰੈਫਰ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ 'ਤੇ ਸਹਾਇਕ ਥਾਣੇਦਾਰ ਕ੍ਰਿਸ਼ਨ ਸਿੰਘ ਨੇ ਮੌਕੇ 'ਤੇ ਪਹੁੰਚਕੇ ਬਣਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਉਧਰ ਮ੍ਰਿਤਕ ਦੀ ਪਤਨੀ ਦੇ ਹਾਦਸੇ ਤੋਂ ਬਾਅਦ ਲੜਕਾ ਪੈਦਾ ਹੋਇਆ ਦੱਸਿਆ ਜਾ ਰਿਹਾ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration