"/> ਰਾਜਪੁਰਾ ਵਿਚ ਚਮਗੀ ਰੇ ਰੋਗਾ ਦਾ ਚੈਅਕੱਪ ਕੈਂਪ ਲਗਾਇਆ ਗਿਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਰਾਜਪੁਰਾ ਵਿਚ ਚਮਗੀ ਰੇ ਰੋਗਾ ਦਾ ਚੈਅਕੱਪ ਕੈਂਪ ਲਗਾਇਆ ਗਿਆ

Published On: punjabinfoline.com, Date: Jul 08, 2018

ਰਾਜਪੁਰਾ (ਰਾਜੇਸ਼ ਡਾਹਰਾ ) ਰਾਜਪੁਰਾ ਕੈਮਿਸਟ ਐਸੋਸੀਏਸਨ ਦੇ ਪ੍ਰਧਾਨ ਜਗਨੰਦਨ ਗੁਪਤਾ ਵਲੋਂ ਭੋਗਲਾਂ ਰੋਡ ਤੇ ਸਥਿਤ ਨਿਊ ਗੁਪਤਾ ਮੈਡੀਕੋਜ ਵਿਖੇ ਚਮੜੀ ਦੇ ਰੋਗਾ ਦਾ ਮੁਫਤ ਚੈਅਕੱਪ ਕੈਂਪ ਲਗਾਇਆ ਗਿਆ।ਇਸ ਕੈਂਪ ਵਿਚ ਪੀ.ਜੀ.ਆਈ ਦੇ ਮਸਹੂਰ ਡਾਕਟਰ ਬੋਬੀ ਸਿੰਘ ਐਮ.ਡੀ ਅਤੇ ਉਨਾ ਦੀ ਟੀਮ ਨੇ ਪਹੁੰਚ ਕੇ ਮਰੀਜਾ ਦਾ ਚੈਅਕੱਪ ਕੀਤਾ।ਕੈਂਪ ਵਿਚ ਵੱਡੀ ਸੰਖਿਆ ਵਿਚ ਸ਼ਹਿਰਵਾਸੀਆਂ ਨੇ ਹਿਸਾ ਲਿਆ।ਇਸ ਮੋਕੇ ਡਾ ਬੋਬੀ ਨੇ ਦੱਸਿਆ ਕਿ ਉਨਾ ਦੀ ਟੀਮ ਵੱਲੋਂ 90 ਦੇ ਕਰੀਬ ਮਰੀਜਾ ਨੂੰ ਚੇਕ ਕੀਤਾ ਗਿਆ ਹੈ ਅਤੇ ਇਸ ਕੈਂਪ ਵਿਚ ਜ਼ਿਆਦਾ ਤਰ ਮਰੀਜ ਦਾਦ ਅਤੇ ਫੰਗਸ ਦੇ ਸਨ ਜਿਹਨਾਂ ਦੇ ਉਪਚਾਰ ਵਾਸਤੇ ਮਰੀਜਾਂ ਨੂੰ ਆਪਣੇ ਕੱਪੜੇ ਗਰਮ ਪਾਣੀ ਵਿਚ ਧੋ ਕੇ ਉਹਨਾਂ ਨੂੰ ਫਿਰ ਪ੍ਰੈਸ ਕਰਕੇ ਪਾਉਣਾ ਚਾਹੀਦਾ ਹੈ ਜਿਸ ਕਾਰਨ ਕੱਪੜੇ ਨਾਲ ਲਗੇ ਇਨਫੈਕਸ਼ਨ ਨੂੰ ਖ਼ਤਮ ਕੀਤਾ ਜਾ ਸਕਦਾ ਹੈ ।ਇਸ ਮੋਕੇ ਕੈਸਿਮਟ ਐਸੋਸੀਏਸਨ ਦੇ ਪ੍ਰਧਾਨ ਜਗਨੰਦਨ ਗੁਪਤਾ ਨੇ ਦੱਸਿਆ ਕਿ ਉਨਾ ਵਲੋਂ ਹਰ ਮਹੀਨੇ ਹੀ ਇਹ ਚਮੜੀ ਦੇ ਰੋਗਾਂ ਦਾ ਮੁਫ਼ਤ ਚੈਕਅਪ ਕੈਂਪ ਲਗਾਇਆ ਜਾਵੇਗਾ। ਇਸ ਮੋਕੇ ਜਗਦੀਸ ਕੁਮਾਰ ਜੱਗੀ, ਰਾਜਿੰਦਰ ਰਾਜੂ ਤਾਜ,ਸੋਹਨ ਸਿੰਘ,ਦੀਪਕ ਕੁਮਾਰ ਜਾਸੂਜਾ, ਬੱਬੀ ਜਾਸੂਜਾ, ਸੁਸੀਲ ਕੁਮਾਰ ਆਹੂਜਾ,ਗਰੀਸ ਵਰਮਾ ਸਮੇਤ ਹੋਰ ਕੈਮਿਸਟ ਹਾਜਰ ਸਨ

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration