"/> ਆਦਰਸ਼ ਸਕੂਲ ਭਾਗੂ ਵਿਖੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਆਦਰਸ਼ ਸਕੂਲ ਭਾਗੂ ਵਿਖੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ

ਸਰੀਰਕ-ਮਾਨਸਿਕ ਤੰਦਰੁਸਤੀ ਲਈ ਖੇਡਾਂ ਅਤੀ ਜ਼ਰੂਰੀ:ਪ੍ਰਿੰਸੀਪਲ ਰਮਾ ਮਹਿਤਾ
Published On: punjabinfoline.com, Date: Jul 10, 2018

ਲੰਬੀ,10 ਜੁਲਾਈ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ 'ਮਿਸ਼ਨ ਤੰਦਰੁਸਤ ਪੰਜਾਬ' ਦੇ ਅੰਤਰਗਤ 'ਪੜ੍ਹੋ ਪੰਜਾਬ,ਖੇਲ੍ਹੋ ਪੰਜਾਬ' ਤਹਿਤ ਦੌੜ ਲਾਉਣ ਦੇ ਨਾਲ਼-ਨਾਲ਼ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ।ਪ੍ਰਿੰਸੀਪਲ ਰਮਾ ਮਹਿਤਾ ਦੀ ਗਤੀਸ਼ੀਲ ਦਿਸ਼ਾ-ਨਿਰਦੇਸ਼ਨਾ 'ਚ ਅਤੇ ਸਮੂਹ ਅਧਿਆਪਕ ਸਾਹਿਬਾਨ ਦੇ ਸਹਿਯੋਗ ਨਾਲ਼ ਦੌੜ,ਗੋਲਾ ਸੁੱਟਣਾ,ਲੰਬੀ ਛਾਲ,ਡੱਡੂ ਛੜੱਪਾ ਦੌੜ ਆਦਿ ਮੁਕਾਬਲੇ ਕਰਵਾਏ ਗਏ।ਪ੍ਰਿੰਸੀਪਲ ਰਮਾ ਮਹਿਤਾ ਨੇ ਖੇਡ ਮੁਕਾਬਲਿਆਂ ਦਾ ਰਸਮੀ ਅਗਾਜ਼ ਕਰਨ ਤੋਂ ਪਹਿਲਾਂ ਸਮੁੱਚੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰੀਰਕ ਮਾਨਸਿਕ ਤੰਦਰੁਸਤੀ ਲਈ ਖੇਡਾਂ 'ਚ ਭਾਗ ਲੈਣਾ ਬੇਹੱਦ ਜ਼ਰੂਰੀ ਹੈ।ਸੈਕੰਡਰੀ ਵਿੰਗ ਦੇ ਲੰਬੀ ਛਾਲ ਲਾਉਣ ਦੇ ਮੁਕਾਬਲੇ 'ਚ ਹਰਦੀਪ ਸਿੰਘ ਨੇ ਪਹਿਲਾ,ਦੇਸ ਰਾਮ ਨੇ ਦੂਜਾ ਅਤੇ ਅਰਸ਼ਦੀਪ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।ਅਮਨਦੀਪ ਕੌਰ,ਮਹਿਕਦੀਪ ਕੌਰ ਅਤੇ ਰੇਖਾ ਨੇ ਲੰਬੀ ਛਾਲ ਲਾ ਕੇ ਕੁੜੀਆਂ 'ਦੇ ਵਰਗ 'ਚੋਂ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਥਾਂ ਹਾਸਿਲ ਕੀਤਾ।ਮੁੰਡਿਆਂ ਦੇ ਗੋਲਾ ਸੁੱਟਣ ਦੇ ਮੁਕਬਾਲੇ 'ਚੋਂ ਤਰਤੀਬਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਜਤਿਨਪ੍ਰੀਤ ਸਿੰਘ,ਮਹਿਕਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਨੇ ਪ੍ਰਾਪਤ ਕੀਤਾ।ਲੜਕੀਆਂ 'ਚੋਂ ਗੋਲਾ ਸੁੱਟ ਕੇ ਅਮਨਦੀਪ ਕੌਰ ਪਹਿਲੇ,ਮਹਿਕਦੀਪ ਕੌਰ ਦੂਜੇ ਜਦੋਂ ਕਿ ਸੋਮਾ ਤੀਜੇ ਸਥਾਨ 'ਤੇ ਰਹੀ।ਤਿੰਨ ਟੰਗੀ ਦੌੜ ਦੇ ਰੌਚਿਕ ਮੁਕਾਬਲੇ 'ਚੋਂ ਅਮਨਜੋਤ ਕੌਰ ਤੇ ਅੰਜੂ ਸ਼ਰਮਾਂ ਦੀ ਜੋੜੀ ਨੇ ਪਹਿਲਾ,ਕੁਲਦੀਪ ਕੌਰ ਤੇ ਪ੍ਰਭਜੋਤ ਕੌਰ ਦੇ ਜੁੱਟ ਨੇ ਦੂਜਾ ਅਤੇ ਕਮਲਜੀਤ ਕੌਰ ਤੇ ਪ੍ਰਿਆ ਦੀ ਭਾਈਵਾਲੀ ਨੇ ਤੀਜਾ ਥਾਂ ਮੱਲਿਆ।ਇਸ ਮੁਕਾਬਲੇ ਲਈ ਗੱਭਰੂ ਮੁੰਡਿਆਂ ਦੇ ਵਰਗ 'ਚੋਂ ਕੁਲਦੀਪ ਸਿੰਘ –ਪਰਦੀਪ ਸਿੰਘ,ਚਰਨਜੀਤ ਸਿੰਘ –ਹਿੰਮਤ ਸਿੰਘ ਅਤੇ ਅਮਨਜੋਤ ਸਿੰਘ-ਕਰਨਵੀਰ ਸਿੰਘ ਦੀਆਂ ਜੋੜੀਆਂ ਨੇ ਕ੍ਰਮਵਾਰ ਪਹਿਲਾ,ਦੂਜਾ ਤੇ ਤੀਸਰਾ ਥਾਂ ਪ੍ਰਾਪਤ ਕਰਨ 'ਚ ਕਾਮਯਾਬੀ ਹਾਸਿਲ ਕੀਤੀ।ਕੋਟਲਾ ਛਪਾਕੀ ਦੀ ਰਿਵਾਇਤੀ ਖੇਡ 'ਚੋਂ ਮੋਲਦੀਪ ਕੌਰ ਨੇ ਪਹਿਲਾ,ਜੈਸਮੀਨ ਨੇ ਦੂਜਾ ਅਤੇ ਅਨੀਸ਼ਾ ਨੇ ਤੀਜੀ ਥਾਂ 'ਤੇ ਕਬਜ਼ਾ ਕੀਤਾ।ਮੁੰਡਿਆਂ ਦੀ ਦੌੜ 'ਚ ਤਰਸੇਮ ਸਿੰਘ,ਸੁਖਦੀਪ ਸਿੰਘ ,ਅਕਾਸ਼ਦੀਪ ਕੁਮਾਰ, ਕੁਲਦੀਪ ਸਿੰਘ ,ਚਰਨਪ੍ਰੀਤ ਸਿੰਘ,ਹਰਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਨੇ ਤੇਜ਼-ਤਰਾਰ ਦੌੜ ਲਾ ਕੇ ਵਾਹ-ਵਾਹ ਖੱਟੀ।ਕੁੜੀਆਂ ਦੀ ਦੌੜ 'ਚ ਅਮਨਦੀਪ ਕੌਰ,ਮਹਿਕਪ੍ਰੀਤ ਕੌਰ,ਨਕਿਤਾ,ਅਨੀਸ਼ਾ,ਮਨਕੀਰਤ ਕੌਰ,ਖੁਸ਼ਪਿੰਦਰ ਕੌਰ ਅਤੇ ਮਨਵੀਰ ਕੌਰ ਦੀ ਖੇਡ ਕਾਰਗੁਜ਼ਾਰੀ ਬਾ-ਕਮਾਲ ਸੀ।ਪ੍ਰਾਇਮਰੀ ਵਿੰਗ 'ਚ ਰਜੇਸ਼ ਬਾਂਸਲ ਦੀ ਅਗਵਾਈ 'ਚ ਪਹਿਲੀ ਜਮਾਤ ਦੇ ਡੱਡੂ ਛੜੱਪਾ ਦੌੜ ਮੁਕਾਬਲੇ 'ਚੋਂ ਮਨਮੋਹਤ ਸਿੰਘ ਨੇ ਪਹਿਲਾ,ਰਵੀ ਸਿੰਘ ਨੇ ਦੂਜਾ ਅਤੇ ਖੁਸ਼ਦੀਪ ਕੌਰ ਨੇ ਤੀਜਾ ਥਾਂ ਪ੍ਰਾਪਤ ਕੀਤਾ।ਦੂਜੀ ਜਮਾਤ 'ਚੋਂ ਖੁਸ਼ਦੀਪ ,ਗੁਰਪ੍ਰੀਤ ਅਤੇ ਗੁਰਪਿੰਦਰ ਨੇ ਕ੍ਰਮਵਾਰ ਪਹਿਲਾ,ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ।ਤੀਜੀ ਜਮਾਤ 'ਚੋਂ ਸ਼ੁਭਕਰਮਨ ਸਿੰਘ ਨੇ ਪਹਿਲਾ,ਗੁਰਚਰਨ ਸਿੰਘ ਨੇ ਦੂਜਾ ਅਤੇ ਮਹੇਸ਼ ਕੁਮਾਰ ਨੇ ਤੀਜਾ ਥਾਂ ਪ੍ਰਾਪਤ ਕਰਨ 'ਚ ਸਫ਼ਲਤਾ ਹਸਿਲ ਕੀਤੀ।ਚੌਥੀ ਜਮਾਤ ਦੇ ਹਰਪਾਲ ਰਾਮ ਤੇ ਸਿਮਰਜੀਤ ਨੇ ਪਹਿਲਾ,ਗੁਰਪ੍ਰੀਤ ਕੌਰ ਤੇ ਮੋਨਾ ਨੇ ਦੂਜਾ ਜਦੋਂ ਕਿ ਅਰਜਨ ਸਿੰਘ ਅਤੇ ਗੰਗਾ ਦੇਵੀ ਨੇ ਤੀਜੀ ਥਾਂ ਮੱਲੀ।ਪ੍ਰਾਇਮਰੀ ਵਿੰਗ ਦੀ ਪੰਜਵੀਂ ਜਮਾਤ ਦੇ ਖਿਡਾਰੀਆਂ 'ਚੋਂ ਹਰਪ੍ਰੀਤ ਸਿੰਘ ਤੇ ਜਰਨੈਲ ਰਾਮ ਨੇ ਪਹਿਲਾ,ਵਿੱਕੀ ਨੇ ਦੂਜਾ ਅਤੇ ਕੋਮਲ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਸਟਾਫ 'ਚੋਂ ਤਰਸੇਮ ਸਿੰਘ ਬੁੱਟਰ,ਸੋਨੀ ਗਰਗ, ਸਨੇਹ ਲਤਾ,ਅੰਤਿਪਾਲ ਕੌਰ ਧਾਲੀਵਾਲ,ਰਿੰਕੂ ਗੁਪਤਾ,ਸੰਜੀਤ ਅਤਰੀ,ਵਿਸ਼ਾਲ ਕੁਮਾਰ ਬੱਤਾ,ਮਮਤਾ ਦੁਆ,ਇੰਦਰਜੀਤ ਕੌਰ,ਰਾਜਬੀਰ ਕੌਰ ਭਾਗੂ,ਜਸਵਿੰਦਰ ਕੌਰ ਲੰਬੀ,ਸਤਨਾਮ ਸਿੰਘ,ਪ੍ਰਿਥੀਪਾਲ ਸਿੰਘ,ਰਜੇਸ਼ ਕੁਮਾਰ ਬਾਂਸਲ,ਕਾਂਤਾ ਰਾਣੀ,ਵਕੀਲ ਸਿੰਘ ਵਣਵਾਲ਼ਾ,ਪਰਮਜੀਤ ਸਿੰਘ ਵਿਰਕ,ਅਮਰਦੀਪ ਸਿੰਘ ਲੰਬੀ,ਵੀਰਪਾਲ ਕੌਰ,ਕੁਲਦੀਪ ਸਿੰਘ ਭਾਗੂ,ਸਰਮੁਖ ਸਿੰਘ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration