"/> ਤੰਦਰੁਸਤ ਮਿਸ਼ਨ ਪੰਜਾਬ ਤਹਿਤ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੇ ਮੈਰਾਥਨ ਦੌੜ ਲਾਈ।
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਤੰਦਰੁਸਤ ਮਿਸ਼ਨ ਪੰਜਾਬ ਤਹਿਤ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੇ ਮੈਰਾਥਨ ਦੌੜ ਲਾਈ।

ਪੰਜਾਬ ਦੀ ਤੰਦਰੁਸਤੀ ਅਤੇ ਨਸ਼ਾ-ਮੁਕਤੀ ਲਈ ਖੇਡਾਂ ਅਤੀ ਜ਼ਰੂਰੀ:ਜਗਜੀਤ ਸਿੰਘ ਚੀਮਾ
Published On: punjabinfoline.com, Date: Jul 10, 2018

ਰਾਮਾਂ ਮੰਡੀ,10 ਜੁਲਾਈ( ਬੁੱਟਰ) 'ਮਿਸ਼ਨ ਤੰਦਰੁਸਤ ਪੰਜਾਬ' ਦੇ ਅੰਤਰਗਤ ਸਿੱਖਿਆ ਵਿਭਾਗ ਪੰਜਾਬ ਦੇ ਨਾਅਰੇ 'ਪੜ੍ਹੋ ਪੰਜਾਬ, ਖੇਲ੍ਹੋ ਪੰਜਾਬ' ਤਹਿਤ ਇਲਾਕੇ ਦੇ ਸਮੂਹ ਸਕੂਲਾਂ 'ਚ ਸਵੇਰੇ-ਸਵੇਰੇ ਸਕੂਲੀ ਵਿਦਿਆਰਥੀ ਅਤੇ ਅਧਿਆਪਕ ਸਾਹਿਬਾਨਾਂ ਨੇ ਸੜਕਾਂ 'ਤੇ ਮੈਰਾਥਨ ਦੌੜ 'ਚ ਭਾਗ ਲਿਆ।ਕਈ ਥਾਂਈਂ ਮੈਰਾਥਨ ਦੌੜ ਲਾਉਂਦਿਆਂ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਦਾ ਸਫ਼ਰ ਤਹਿ ਕੀਤਾ ਗਿਆ।ਪਿੰਡ ਮੱਲਵਾਲ਼ਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੇ ਮਿਡਲ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮੱਲਵਾਲਾ ਤੋਂ ਪਿੰਡ ਮਾਨਵਾਲ਼ਾ ਤੱਕ ਮੈਰਾਥਨ ਦੌੜ ਲਗਾਈ।ਇਸ ਦੌੜ ਦੀ ਰਸਮੀ ਸ਼ੁਰੂਆਤ ਸਰਪੰਚ ਬਿੱਕਰ ਸਿੰਘ ਅਤੇ ਮੈਡਮ ਕੁਲਵਿੰਦਰ ਕੌਰ ਨੇ ਸਾਂਝੇ ਤੌਰ 'ਤੇ ਕੀਤੀ। ਕਾਫ਼ਲੇ 'ਚ ਬਲਾਕ ਸਿੱਖਿਆ ਅਫ਼ਸਰ ਜਗਜੀਤ ਸਿੰਘ ਚੀਮਾ ਵੀ ਸ਼ਾਮਿਲ ਹੋਏ।ਉਹਨਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਅਤੇ ਤੰਦਰੁਸਤ ਬਣਾਉਣ ਲਈ ਬਾਲ-ਮਨਾਂ ਨੂੰ ਖੇਡਾਂ ਵੱਲ ਪ੍ਰੇਰਤ ਕਰਨ ਦੀ ਜ਼ਰੂਰਤ ਹੈ।ਮਾਨਵਾਲ ਵਿਖੇ ਅਧਿਆਪਕ ਅਮਨਦੀਪ ਸਿੰਘ ਦੇ ਘਰ ਬੱਚਿਆਂ ਅਤੇ ਅਧਿਆਪਕਾਂ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ।ਇਸ ਦੌੜ ਨੂੰ ਕਾਮਯਾਬ ਬਣਾਉਣ 'ਚ ਸਹੂਮਹ ਸਟਾਫ਼, ਸਕੂਲ ਪ੍ਰਬੰਧਕ ਕਮੇਟੀ, ਯੁਵਾ ਕਲੱਬਾਂ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration