"/> ਪਿੰਡ ਧਾਂਦਰਾ ਵਿਖੇ ਨਸ਼ੇ ਖ਼ਿਲਾਫ਼ ਜਾਗਰੂਕ ਸੈਮੀਨਾਰ ਲਗਾਇਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪਿੰਡ ਧਾਂਦਰਾ ਵਿਖੇ ਨਸ਼ੇ ਖ਼ਿਲਾਫ਼ ਜਾਗਰੂਕ ਸੈਮੀਨਾਰ ਲਗਾਇਆ

Published On: punjabinfoline.com, Date: Jul 11, 2018

ਧੂਰੀ,11 ਜੁਲਾਈ (ਮਹੇਸ਼) ਅੱਜ ਪਿੰਡ ਧਾਦਰਾ ਵਿਖੇ ਨੌਜਵਾਨਾ ਨੂੰ ਨਸ਼ਿਆਂ ਤੋ ਦੂਰ ਰਹਿਣ ਲਈ ਅਤੇ ਪਿੰਡ ਵਿਚ ਨਸ਼ੇ ਵੇਚਣ ਵਾਲਿਆਂ ਨੂੰ ਨਾ ਵੰਖਸਣ ਸਬੰਧੀ ਜਾਗਰੂਕ ਸੈਮੀਨਾਰ ਕਲੱਬ ਪ੍ਰਧਾਨ ਲਖਵੀਰ ਧਾਦਰਾ ਦੀ ਅਗਵਾਈ ਵਿਚ ਲਗਾਇਆ ਗਿਆ। ਜਿਸ ਵਿਚ ਸਮੁੱਚੇ ਪਿੰਡ ਵਾਸੀਆਂ ਨੇ ਨਸ਼ੇ ਕਰਨ ਵਾਲਿਆਂ ਤੇ ਨਸ਼ੇ ਵੇਚਣ ਵਾਲਿਆਂ ਨੂੰ ਪਿੰਡ ਵਿਚ ਨਾ ਵੜਨ ਦੇ ਫ਼ੈਸਲੇ ਦਾ ਸਮਰਥਨ ਦਿੱਤਾ। ਸੈਮੀਨਾਰ ਵਿਚ ਮੁੱਖ ਮਹਿਮਾਨ ਥਾਣਾ ਸਦਰ ਧੂਰੀ ਦੇ ਐੱਸ.ਐੱਚ.ੳ ਹਰਵਿੰਦਰ ਸਿੰਘ ਖਹਿਰਾ ਵਿਸ਼ੇਸ਼ ਤੌਰ ਤੇ ਪਹੁੰਚੇ,ਜਿੰਨਾ ਨੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਪਿੰਡ ਵਾਸੀਆਂ ਨੂੰ ਚਾਨਣਾ ਪਾਇਆ ‘ਤੇ ਹਰ ਇੱਕ ਵਿਅਕਤੀ ਨੂੰ ਨਸ਼ਿਆਂ ਵੇਚਣ ਵਾਲਿਆਂ ਦੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ ਦੀ ਅਪੀਲ ਕੀਤੀ। ਉਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,ਪੰਜਾਬ ਦੇ ਡੀ.ਜੀ.ਪੀ ਸੁਰੇਸ਼ ਅਰੋੜਾ ਅਤੇ ਜ਼ਿਲਾ ਸੰਗਰੂਰ ਦੇ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਧੂਰੀ ਹਲਕੇ ਦੇ ਸਾਰੇ ਪਿੰਡਾ ਵਿਚ ਨਸਾ ਖ਼ਤਮ ਕਰਨ ਦਾ ਪ੍ਰਣ ਕੀਤਾ ਗਿਆ ਹੈ। ਉਨਾਂ ਕਿਹਾ ਕਿ ਧੂਰੀ ਹਲਕੇ ਦੇ ਕਿਸੇ ਵੀ ਪਿੰਡ ਵਿਚ ਨਸ਼ੇ ਵੇਚਣ ਵਾਲਿਆਂ ਦੀ ਜਾਣਕਾਰੀ ਤੁਰੰਤ ਮੇਰੇ ਧਿਆਨ ਵਿਚ ਲਿਆਂਦੀ ਜਾਵੇ। ਇਸ ਮੌਕੇ ਕਲੱਬ ਪ੍ਰਧਾਨ ਲਖਵੀਰ ਸਿੰਘ,ਜਗਦੀਪ ਸਿੰਘ,ਹਰਵਿੰਦਰ ਸਿੰਘ ਫੀਟਾ,ਬਾਬਾ ਸਿਕੰਦਰ ਸਿੰਘ,ਹਰਵਿੰਦਰ ਸਿੰਘ,ਸਵਰਨ ਸਿੰਘ,ਡਾ.ਜਗਸੀਰ ਸਿੰਘ,ਸੁਰਿੰਦਰ ਕੌਰ ਧਾਂਦਰਾ,ਬਲਵਿੰਦਰ ਸਿੰਘ ਮੈਂਬਰ,ਕੌਰ ਸਿੰਘ ਮੈਂਬਰ ,ਪ੍ਰਦੀਪ ਸਿੰਘ,ਸੁਖਵਿੰਦਰ ਸਿੰਘ ਲਾਡੀ,ਗੁਰਮੀਤ ਸਿੰਘ ਅਤੇ ਹਰਪ੍ਰੀਤ ਸਿੰਘ ਇਲਾਵਾ ਵੱਡੀ ਗਿਣਤੀ ਵਿਚ ਬੀਬੀਆਂ ਅਤੇ ਨੌਜਵਾਨ ਹਾਜ਼ਰ ਸਨ ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration