"/> ਹਾਰਦਿਕ ਕਾਲਜ ਦਾ ਨਤੀਜਾ ਰਿਹਾ 100 ਫੀਸਦੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਹਾਰਦਿਕ ਕਾਲਜ ਦਾ ਨਤੀਜਾ ਰਿਹਾ 100 ਫੀਸਦੀ

Published On: punjabinfoline.com, Date: Jul 11, 2018

ਭਵਾਨੀਗੜ { ਗੁਰਵਿੰਦਰ ਰੋਮੀ ਭਵਾਨੀਗੜ } ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਹਾਰਦਿਕ ਕਾਲਜ ਦਾ ਆਫ ਅਜੂਕੇਸ਼ਨ ਦਾ ਬੀ ਐਡ ਭਾਗ ਪਹਿਲਾ ਦੇ ਸਮੈਸਟਰ 1 ਦਾ ਨਤੀਜਾ ਸ਼ਾਨਦਾਰ ਰਿਹਾ ਕਾਲਜ ਦੀ ਵਿਦਿਆਰਥਣ ਅੰਸ਼ੂ ਨੇ 84.6 % ਅੰਕ ਹਾਸਲ ਕਰਕੇ ਪਹਿਲਾ ਸਥਾਨ , ਮਿਤਾਲੀ ਨੇ 84.4 ਅੰਕ ਹਾਸਲ ਕਰਕੇ ਦੂਜਾ ਸਥਾਨ ਅਤੇ ਮਲਿਕਾ ਰਾਣੀ ਨੇ 83.8 % ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਇਸੇ ਦੌਰਾਨ ਸੁਖਪਰੀਤ ਅਤੇ ਵੈਦ ਸਿੰਘ ਨੇ 82.6 ਅੰਕ ਹਾਸਲ ਕਰਕੇ ਚੋਥਾ ਸਥਾਨ ,ਹਾਸਲ ਕੀਤਾ i 20 ਵਿਦਿਆਰਥੀਆਂ ਨੇ 80% ਅੰਕ ਹਾਸਲ ਕੀਤੇ ਅਤੇ ਬਾਕੀ ਸਾਰੇ ਵਿਦਿਆਰਥੀਆਂ ਨੇ 70 % ਅੰਕ ਹਾਸਲ ਕਰਕੇ ਆਪਣਾ ਆਪਣੇ ਮਾਤਾ ਪਿਤਾ ਤੇ ਕਾਲਜ ਦਾ ਨਾਮ ਰੋਸ਼ਨ ਕੀਤਾ ,ਇਸ ਸ਼ਾਨਦਾਰ ਨਤੀਜੇ ਨੂੰ ਦੇਖਦੇ ਹੋਏ ਸੰਸਥਾ ਦੇ ਚੇਅਰਮੈਨ ਅਰਵਿੰਦਰ ਮਿੱਤਲ , ਚੀਫ ਪੈਟਰਨ ਪ੍ਵੇਸ਼ ਗੋਇਲ , ਵਾਇਸ ਚੇਅਰਮੈਨ ਰਾਜਿੰਦਰ ਮਿੱਤਲ , ਅਤੇ ਸੈਕਟਰੀ ਮੋਹਿਤ ਮਿੱਤਲ ਨੇ ਸਮਹੁ ਵਿਦਿਆਰਥੀਆਂ ਨੂੰ ਚੰਗੇ ਨਤੀਜੇ ਲਿਆਉਣ ਤੇ ਵਧਾਈ ਦਿੰਦਿਆਂ ਨਾਲ ਹੀ ਕਾਲਜ ਪ੍ਰਿੰਸੀਪਲ ਅਤੇ ਸਮੂਹ ਸਟਾਫ ਵਲੋਂ ਕੀਤੀ ਸਖਤ ਮੇਹਨਤ ਅਤੇ ਲਗਨ ਕਾਰਨ ਆਏ ਚੰਗੇ ਨਤੀਜਿਆਂ ਤੇ ਸਾਰੇ ਸਟਾਫ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਡਾ: ਅਜੇ ਗੋਇਲ ਨੇ ਇਸ ਖੁਸ਼ੀ ਦੇ ਮੌਕੇ ਤੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਓਹਨਾ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਅਤੇ ਆਉਣ ਵਾਲੇ ਸਮੇ ਵਿਚ ਹੋਰ ਵਿਦਿਆਰਥੀਆਂ ਨੂੰ ਵੀ ਚੰਗੇ ਅੰਕ ਹਾਸਲ ਕਰਨ ਦੀ ਪ੍ਰੇਰਨਾ ਦਿੰਦਿਆਂ ਆਪਣੇ ਮਾਤਾ ਪਿਤਾ ਅਤੇ ਕਾਲਜ ਦਾ ਨਾਮ ਰੋਸ਼ਨ ਕਰਨ ਦਾ ਸੁਨੇਹਾ ਦਿੰਦਿਆਂ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਮੁਬਾਰਕਬਾਦ ਦਿਤੀ ਅਤੇ ਸਮੂਹ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ

Tags: vikas kumar
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration