"/> ਅੱਜ ਭੋਗ 'ਤੇ ਵਿਸ਼ੇਸ਼: ਮਾਤਾ ਹਰਦੀਪ ਕੌਰ ਸਿੱਧੂ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਅੱਜ ਭੋਗ 'ਤੇ ਵਿਸ਼ੇਸ਼: ਮਾਤਾ ਹਰਦੀਪ ਕੌਰ ਸਿੱਧੂ

Published On: punjabinfoline.com, Date: Jul 11, 2018

ਮਾਨਵੀ ਜੀਵਨ 'ਚ ਮੌਤ ਇੱਕ ਅਟੱਲ ਸਚਾਈ ਹੈ।ਜ਼ਿਆਦਾਤਰ ਲੋਕ ਇਸ ਕੁਦਰਤੀ ਵਰਤਾਰੇ ਤੋਂ ਡਰਦੇ ਮਾਰੇ ਭੈਅ-ਭੀਤ ਹੋਏ ਪ੍ਰਤੀਤ ਹੁੰਦੇ ਹਨ।ਕੁਝ ਲੋਕ ਇਸ ਰੱਬੀ ਰਹੱਸ ਨੂੰ ਸਮਝਦੇ ਹੋਏ ਪਰਮਾਤਮਾ ਦੁਆਰਾ ਬਖਸ਼ਿਸ਼ ਸਵਾਸਾਂ ਦੀ ਪੂੰਜੀ ਨੂੰ ਸਲੀਕੇ ਨਾਲ਼ ਭੋਗਦੇ ਹੋਏ ਨਿੱਜ ਤੋਂ ਉੱਪਰ ਉੱਠ ਕੇ ਲੋਕਾਈ ਦੀ ਭਲਾਈ ਦੇ ਲੇਖੇ ਲਾਉਂਦੇ ਹਨ।ਅਜਿਹੀ ਬੇਮਿਸਾਲ ਸ਼ਖ਼ਸੀਅਤ ਦੇ ਮਾਲਕ ਸਨ ਸਵ: ਮਾਤਾ ਹਰਦੀਪ ਕੌਰ ਸਿੱਧੂ।ਉਹਨਾਂ ਦਾ ਜਨਮ ਨਾਰੰਗਵਾਲ(ਲੁਧਿਆਣਾ) ਦੇ ਉੱਚ ਘਰਾਣੇ ਦੇ ਸਰਦਾਰ ਬਿਸ਼ਨ ਸਿੰਘ ਰਿਸਾਲਦਾਰ ਦੇ ਘਰ ਮਾਤਾ ਭਜਨ ਕੌਰ ਦੀ ਕੁੱਖੋਂ 26 ਜੂਨ 1933 ਨੂੰ ਹੋਇਆ।ਰੱਬੀ ਰੰਗਾਂ 'ਚ ਰੰਗੇ ਬਿਸ਼ਨ ਸਿੰਘ ਦੀਆਂ ਸੱਤ ਧੀਆਂ ਸਪਤ ਸਿੰਧੂ ਦੀਆਂ ਸੱਤ ਨਦੀਆਂ ਵਾਂਗ ਵਿਸ਼ਾਲ ਹਿਰਦੇ ਵਾਲੀਆਂ ਅਤੇ ਬੇਸ਼ੁਮਾਰ ਗੁਣਾ ਦੀਆਂ ਧਾਰਨੀ ਸਨ। ਸੱਤਾਂ ਭੈਣਾ 'ਚੋਂ ਚੌਥੇ ਸਥਾਨ 'ਤੇ ਜਨਮੀ ਹਰਦੀਪ ਕੌਰ ਨੇ ਆਪਣੇ ਪਿਤਾ ਜੀ ਦੁਆਰਾ ਚਲਾਏ ਜਾ ਰਹੇ ਖ਼ਾਲਸਾ ਹਾਈ ਸਕੂਲ ਨਾਰੰਗਵਾਲ ਤੋਂ ਮੈਟ੍ਰਿਕ ਦੀ ਪ੍ਰੀਖਿਆ ਭਲ਼ੇ ਵੇਲ਼ਿਆਂ ਸਾਲ 1949 'ਚ ਪਾਸ ਕੀਤੀ। 1951 ਵਿੱਚ ਉਹਨਾਂ ਦਾ ਵਿਆਹ ਨੰਬਰਦਾਰ ਬਲਵੰਤ ਸਿੰਘ ਸਿੱਧੂ ਨਾਲ ਹੋਇਆ।ਲੁਧਿਆਣੇ ਅਤੇ ਬਠਿੰਡੇ ਦੇ ਧਰਾਤਲ ਅਤੇ ਰਹਿਣੀ-ਬਹਿਣੀ 'ਚ ਜ਼ਮੀਨ-ਅਸਮਾਨ ਦਾ ਫ਼ਰਕ ਹੋਣ ਦੇ ਬਾਵਜੂਦ ਵੀ ਮਾਤਾ ਜੀ ਨੇ ਨੰਬਰਦਾਰਾਂ ਦੇ ਵੱਡੇ ਪਰਿਵਾਰ ਨੂੰ ਹਮੇਸ਼ਾ ਮਿਹਨਤ ਅਤੇ ਚੱਜ-ਅਚਾਰ ਨਾਲ ਏਕਤਾ ਦੇ ਸੂਤਰ 'ਚ ਬੰਨ੍ਹੀ ਰੱਖਿਆ।ਭਾਵੇਂ ਕਿ ਮਾਤਾ ਜੀ ਦੇ ਸਹੁਰਿਆਂ ਦਾ ਮੁਢਲਾ ਪਿੰਡ ਜਿਉਂਦ ਨੇੜੇ ਰਾਮਪੁਰਾ ਫੂਲ ਸੀ ਪਰ ਉਹਨਾਂ ਦੇ ਜੀਵਨ ਦਾ ਬਹੁਤਾ ਹਿੱਸਾ ਪਰਿਵਾਰ ਨਾਲ਼ ਜਿਲ੍ਹਾ ਬਠਿੰਡਾ ਦੀ ਤਹਿਸੀਲ ਤਲਵੰਡੀ ਸਾਬੋ 'ਚ ਪੈਂਦੇ ਪਿੰਡ ਗਾਟਵਾਲੀ 'ਚ ਬੀਤਿਆ।ਜੀਵਨ 'ਚ ਅਨੇਕਾਂ ਦੁੱਖ-ਤਕਲੀਫ਼ਾਂ ਦੇ ਬਾਵਜੂਦ ਉਹਨਾਂ ਆਪਣੇ-ਆਪ ਨੂੰ ਹਮੇਸ਼ਾਂ ਸਹਿਜ ਅਵਸਥਾ 'ਚ ਰੱਖਿਆ।ਭਾਵੇਂ ਉਹਨਾਂ ਦਾ ਵੱਡਾ ਪਰਿਵਾਰ ਸੀ ਪਰ ਮਾਤਾ ਜੀ ਨੇ ਆਪਣੇ ਜੀਵਨ ਦਾ ਅਖ਼ਰੀ ਪੈਂਡਾ ਲਗਭਗ ੧੫ ਸਾਲ ਆਪਣੀ ਲਾਡਲੀ , ਹੋਣਹਾਰ ਤੇ ਅਕਾਸ਼ਵਾਣੀ ਐੱਫ. ਐੱਮ. ਬਠਿੰਡਾ ਦੀ ਪ੍ਰਸਿੱਧ ਅਨਾਉਂਸਰ ਪੋਤੀ ਖੁਸ਼ਬੀਰ ਸਿੱਧੂ ਅਤੇ ਜੁਆਈ ਅਵਤਾਰ ਸਿੰਘ ਸਿੱਧੂ ਨਾਲ ਤਹਿ ਕੀਤਾ।ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਮਾਤਾ ਹਰਦੀਪ ਕੌਰ ਸਿੱਧੂ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ੩ ਜੁਲਾਈ ੨੦੧੮ ਨੂੰ ਗੁਰੂ ਚਰਨਾਂ 'ਚ ਜਾ ਬਿਰਾਜੇ।ਮਿਹਨਤੀ,ਇਮਨਾਦਰ,ਧਾਰਮਿਕ ਵਿਚਾਰਾਂ,ਸ਼ਾਂਤ ਸੁਭਾਅ,ਸਾਦਗੀ ਭਰਪੂਰ,ਦ੍ਰਿੜ ਇਰਾਦੇ ,ਲੋਕ –ਪੱਖੀ ਸੁਰ ਅਤੇ ਘਰੇਲੂ ਕਾਰਜਾਂ 'ਚ ਨਿਪੁੰਨ ਮਾਤਾ ਹਰਦੀਪ ਕੌਰ ਜੀ ਨੂੰ ਸਮਾਜ ਤੇ ਪਰਿਵਾਰ ਹਮੇਸ਼ਾ ਯਾਦ ਰੱਖੇਗਾ।ਮਾਤਾ ਜੀ ਦੀ ਆਂਤਮਿਕ ਸ਼ਾਂਤੀ ਲਈ ਰੱਖੇ ਗਏ ਪਾਠਾਂ ਦੇ ਭੋਗ ਅਤੇ ਅੰਤਿਮ ਅਰਦਾਸ ਅੱਜ ਮਿਤੀ 12 ਜੁਲਾਈ 2018 (ਦਿਨ ਵੀਰਵਾਰ) ਨੂੰ ਦੁਪਹਿਰ 12 ਤੋਂ 1 ਵਜੇ ਦੇ ਦਰਮਿਆਨ ਗੁਰਦੁਅਰਾ ਸਾਹਿਬ ਪਿੰਡ ਗਾਟਵਲ਼ੀ ਜਿਲ੍ਹਾ ਬਠਿੰਡਾ ਵਿਖੇ ਹੋਵੇਗੀ।
ਤ.ਸ.ਬੁੱਟਰ

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration