"/> ਆਦਰਸ਼ ਸਕੂਲ ਭਾਗੂ ਵਿਖੇ ਛੁੱਟੀਆਂ ਦੌਰਾਨ ਵਧੀਆ ਕੰਮ ਕਰਨ ਵਾਲ਼ੇ ਬੱਚਿਆਂ ਦਾ ਸਨਮਾਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਆਦਰਸ਼ ਸਕੂਲ ਭਾਗੂ ਵਿਖੇ ਛੁੱਟੀਆਂ ਦੌਰਾਨ ਵਧੀਆ ਕੰਮ ਕਰਨ ਵਾਲ਼ੇ ਬੱਚਿਆਂ ਦਾ ਸਨਮਾਨ

Published On: punjabinfoline.com, Date: Jul 12, 2018

ਲੰਬੀ,12 ਜੁਲਾਈ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ਼ ਭਾਗੂ ਵਿਖੇ ਪ੍ਰਿੰਸੀਪਲ ਰਮਾ ਮਹਿਤਾ ਨੇ ਗ਼ਰਮੀ ਦੀਆਂ ਛੁੱਟੀਆਂ ਦੌਰਾਨ ਵਿਸ਼ਾ ਅਧਿਆਪਕਾਂ ਦੁਆਰਾ ਸੌਂਪੇ ਗਏ ਘਰ ਦੇ ਕੰਮ ਨੂੰ ਵਧੀਆ ਢੰਗ ਨਾਲ਼ ਮੁਕੰਮਲ ਕਰਨ ਵਾਲ਼ੇ ਵਿਦਿਆਥੀਆਂ ਨੂੰ ਸਵੇਰ ਦੀ ਸਭਾ ਦੌਰਾਨ ਸਨਮਾਨਿਤ ਕੀਤਾ।ਉਹਨਾਂ ਨੇ ਸਮੂਹ ਵਿਦਿਆਰਥੀਆਂ ਨੂੰ ਮੁਖਾਤਿਬ ਹੁੰਦੇ ਕਿਹਾ ਕਿ ਹਮੇਸ਼ਾਂ ਅਧਿਆਪਕ ਸਾਹਿਬਾਨ ਦੁਆਰਾ ਸੌਂਪੇ ਗਏ ਵਿੱਦਿਅਕ ਕੰਮ ਨੂੰ ਰੀਝਾਂ ਨਾਲ਼ ਕਰਨ ਵਾਲ਼ੇ ਵਿਦਿਆਰਥੀ ਜੀਵਨ 'ਚ ਸਫ਼ਲਤਾ ਹਾਸਿਲ ਕਰਦੇ ਹਨ।ਇਸ ਸਾਦੇ ਸਮਾਗਮ ਦੌਰਾਨ ਲੈਕਚਰਾਰ ਅੰਮ੍ਰਿਤਪਾਲ ਕੌਰ ਧਾਲੀਵਾਲ,ਲੈਕਚਰਾਰ ਤਰਸੇਮ ਸਿੰਘ ਬੁੱਟਰ,ਲੈਕਚਰਾਰ ਸੁਨੇਹ ਲਤਾ,ਲੈਕਚਰਾਰ ਸੋਨੀ ਗਰਗ,ਲੈਕਚਰਾਰ ਵਿਸ਼ਾਲ ਬੱਤਾ,ਲੈਕਚਰਾਰ ਸੰਜੀਤ ਅਤਰੀ,ਮੈਥ ਮਿਸਟ੍ਰੈੱਸ ਮਮਤਾ ਦੁਆ,ਪੰਜਾਬੀ ਮਿਸਟ੍ਰੈੱਸ ਰਾਜਬੀਰ ਕੌਰ ਭਾਗੂ,ਪੰਜਾਬੀ ਮਿਸਟ੍ਰੈੱਸ ਜਸਵਿੰਦਰ ਕੌਰ ਲੰਬੀ ਅਤੇ ਮੈਥ ਮਾਸਟਰ ਪ੍ਰਿਥੀਪਾਲ ਸਿੰਘ ਆਦਿ ਅਧਿਆਪਕ ਹਾਜ਼ਰ ਸਨ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration