"/> ਜੋਨ ਲੰਬੀ ਲਈ ਖੇਡ ਟੂਰਨਾਮੈਨਟ ਕਮੇਟੀ ਦਾ ਗਠਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਜੋਨ ਲੰਬੀ ਲਈ ਖੇਡ ਟੂਰਨਾਮੈਨਟ ਕਮੇਟੀ ਦਾ ਗਠਨ

ਪ੍ਰਿੰਸੀਪਲ ਨਾਜਰ ਸਿੰਘ ਪ੍ਰਧਾਨ,ਮੇਜਰ ਸਿੰਘ ਸਕੱਤਰ ਤੇ ਗੁਰਮੀਤ ਸਿੰਘ ਖ਼ਜ਼ਾਨਚੀ ਬਣੇ
Published On: punjabinfoline.com, Date: Jul 19, 2018

ਰਾਮਾਂ ਮੰਡੀ,19 ਜੁਲਾਈ(ਤ.ਸ.ਬੁੱਟਰ) ਜਿਲ੍ਹਾ ਸਿੱਖਿਆ ਅਫ਼ਸਰ( ਸੈ.ਸਿੱ) ਮਲਕੀਤ ਸਿੰਘ ਖੋਸਾ ਸ੍ਰੀ ਮੁਕਤਸਰ ਸਾਹਿਬ ਦੀ ਦਿਸ਼ਾ-ਨਿਰਦੇਸ਼ਨਾ ਤਹਿਤ ਅਤੇ ਸਹਾਇਕ ਸਿੱਖਿਆ ਅਫ਼ਸਰ(ਖੇਡਾਂ) ਦਲਜੀਤ ਸਿੰਘ ਦੀ ਸੁਚੱਜੀ ਅਗਵਾਈ 'ਚ ਸੀਨੀਅਰ ਸੈਕੰਡਰੀ ਤੇ ਹਾਈ ਸਕੂਲ ਜੋਨ ਲੰਬੀ ਖੇਡਾਂ ਦੇ ਬਾਖ਼ੂਬੀ ਆਯੋਜਨ ਲਈ ਸਰਵਸੰਮਤੀ ਨਾਲ਼ ਜੋਨਲ ਟੂਰਨਾਮੈਂਟ ਕਮੇਟੀ ਦਾ ਗਠਨ ਕੀਤਾ ਗਿਆ।ਸਰੀਰਕ ਸਿੱਖਿਆ ਅਧਿਆਪਕਾਂ ਦੀ ਇਸ ਚੋਣ ਪ੍ਰਕਿਰਿਆ ਦੇ ਤਹਿਤ ਚੋਣ ਕਨਵੀਨਰ ਲੈਕਚਰਾਰ ਸੁਰਿੰਦਰ ਸਿੰਘ ਰਹੀੜਆਂਵਾਲੀ (ਸੀਨੀਅਰ ਸੈਕੰਡਰੀ ਜੋਨ) ਅਤੇ ਸੱਤਪਾਲ ਸਿੰਘ ਕੱੱਖਾਂਵਾਲ਼ੀ(ਹਾਈ ਜੋਨ) ਦੁਆਰਾ ਪ੍ਰਿੰਸੀਪਲ ਨਾਜਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘੇਵਾਲ਼ਾ ਨੂੰ ਪ੍ਰਧਾਨ,ਮੇਜਰ ਸਿੰਘ ਸਿੱਖਵਾਲ਼ਾ ਨੂੰ ਸਕੱਤਰ,ਪਾਲਾ ਰਾਮ ਤਰਮਾਲਾ ਨੂੰ ਸਹਾਇਕ ਸਕੱਤਰ,ਲੈਕਚਰਾਰ ਗੁਰਮੀਤ ਸਿੰਘ ਭੀਟੀਵਾਲ਼ਾ ਨੂੰ ਖ਼ਜ਼ਾਨਚੀ,ਬਲਜੀਤ ਸਿੰਘ ਮਹਿਣਾ,ਸਤਪਾਲ ਸਿੰਘ ਕੱਖਾਂਵਾਲ਼ੀ ,ਗੁਰਦਿਆਲ ਸਿੰਘ ਔਕਸਫੋਰਡ ਸਿੱਖਵਾਲ਼ਾ(ਸਾਰੇ ਸਹਾਇਕ ਖ਼ਜ਼ਾਨਚੀ)ਗੁਰਵਿੰਦਰ ਕੌਰ ਗੱਗੜ,ਅਮਨਦੀਪ ਸਿੰਘ ਭੀਟੀਵਾਲ਼ਾ,ਸਵਰਨਜੀਤ ਕੌਰ ਬਾਦਲ,ਕੁਲਦੀਪ ਸਿੰਘ ਬਾਦਲ(ਸਾਰੇ ਮੈਂਬਰ ਕਾਰਜਕਾਰਨੀ) ਵਕੀਲ ਸਿੰਘ ਸਿੱਧੂ ਆਦਰਸ਼ ਸਕੂਲ ਭਾਗੂ ਤੇ ਅਮਨਪ੍ਰੀਤ ਸਿੰਘ ਕੇ ਕੇ ਸਿੱਖਵਾਲ਼ਾ ਨੂੰ ਪ੍ਰੈੱਸ ਸਕੱਤਰ ਜਦੋਂ ਕਿ ਤਕਨੀਕੀ ਕਮੇਟੀ ਵਿੱਚ ਲੈਕਚਰਾਰ ਗੁਰਮੀਤ ਸਿੰਘ ਭੀਟੀਵਾਲ਼ਾ,ਸੱਤਪਾਲ ਸਿੰਘ ਕੱਖਾਂਵਾਲੀ,ਮੇਜਰ ਸਿੰਘ ਸਿੱਖਵਾਲਾ,ਸੁਖਜੀਤ ਕੌਰ ਬਾਦਲ,ਜਸਵੀਰ ਕੌਰ ਹਾਕੂਵਾਲ਼ਾ,ਸ਼ਮਸ਼ਾਦ ਅਲੀ ਔਕਸਫੋਰਡ ਸਿੱਖਵਾਲ਼ਾ,ਭੁਪਿੰਦਰ ਸਿੰਘ ਕਿੱਲਿਆਂਵਾਲ਼ੀ,ਗੁਰਵਿੰਦਰ ਸਿੰਘ ਪਤੂਹੀਖੇੜਾ,ਕੁਲਦੀਪ ਸਿੰਘ ਢਾਣੀ ਤੇਲੀਆਂਵਾਲ਼ੀ ਨੂੰ ਜਗ੍ਹਾ ਮਿਲ਼ੀ ਹੈ।ਨਵ-ਨਿਯੁਕਤ ਪ੍ਰਧਾਨ ਨਾਜਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਸਮੁੱਚੀ ਟੂਰਨਾਮੈਂਟ ਕਮੇਟੀ ਦੇ ਸਹਿਯੋਗ ਨਾਲ ਲੰਬੀ ਜ਼ੋਨ ਦੀਆਂ ਖੇਡਾਂ ਸ਼ਾਨੋ-ਸ਼ੌਕਤ ਨਾਲ ਕਰਵਾਈਆਂ ਜਾਣਗੀਆਂ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration