"/> ਸਾਹਿਤ ਜਾਗਰਿਤੀ ਸਭਾ ਮਾਸਕ ਇਕੱਤਰਤਾ ਦੌਰਾਨ ਹੋਇਆ ਕਵੀ ਦਰਬਾਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਾਹਿਤ ਜਾਗਰਿਤੀ ਸਭਾ ਮਾਸਕ ਇਕੱਤਰਤਾ ਦੌਰਾਨ ਹੋਇਆ ਕਵੀ ਦਰਬਾਰ

ਬਿਹਤਰ ਸਮਾਜ ਸਿਰਜਣ ਵਿੱਚ ਲੇਖਕ ਪਾ ਸਕਦੇ ਹਨ ਅਹਿਮ ਯੋਗਦਾਨ:ਅਮਰਜੀਤ ਜੀਤ
Published On: punjabinfoline.com, Date: Jul 22, 2018

ਬਠਿੰਡਾ,22 ਜੁਲਾਈ(ਬੁੱਟਰ) ਸਾਹਿਤਕ ਖੇਤਰ 'ਚ ਸਰਗਰਮ ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਵੱਲੋਂ ਮਾਸਿਕ ਇਕੱਤਰਤਾ ਦੌਰਾਨ ਫੁਲਵਾੜੀ ਕਾਲਜ ਬਠਿੰਡਾ ਵਿਖੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ।ਅਮਰਜੀਤ ਜੀਤ ਦੀ ਪ੍ਰਧਾਨਗੀ 'ਚ ਇਸ ਭਰਵੇਂ ਕਵੀ ਦਰਬਾਰ ਦੌਰਾਨ ਹਾਜ਼ਰ ਅਦੀਬਾਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਨੇ ਮੁਖਾਤਿਬ ਹੁੰਦਿਆਂ ਕਿਹਾ ਕਿ ਅਜੋਕਾ ਸਮਾਜ ਗੰਭੀਰ ਸੰਕਟ ਵਿੱਚ ਹੋਣ ਕਾਰਨ ਕਲਮਕਾਰਾਂ ਨੂੰ ਨਿਧੱੜਕਤਾ,ਬੇਬਾਕੀ ਅਤੇ ਜ਼ਿੰਮੇਵਾਰੀ ਨਾਲ਼ ਕਲਮ ਚਲਾਉਣ ਦੀ ਜ਼ਰੂਰਤ ਹੈ ।ਹਾਜ਼ਰ ਲੇਖਕਾਂ 'ਚੋਂ ਅਮਰਜੀਤ ਜੀਤ,ਤਰਸੇਮ ਬਸ਼ਰ,ਤਰਸੇਮ ਸਿੰਘ ਬੁੱਟਰ,ਡਾਕਟਰ ਜਸਪਾਲਜੀਤ,ਨਿਰੰਜਣ ਸਿੰਘ ਪ੍ਰੇਮੀ,ਕੁਲਦੀਪ ਸਿੰਘ ਬੰਗੀ,ਇੰਜੀਨੀਅਰ ਅਮਰ ਸਿੰਘ ਸਿੱਧੂ,ਪੰਡਤ ਰੂਪ ਚੰਦ ਸ਼ਰਮਾਂ,ਗਰਸੇਵਕ ਬੀੜ,ਨਛੱਤਰ ਝੁੱਟੀਕਾ,ਪੀਟੀ ਇਕਬਾਲ ਫਕੀਰਾ,ਪੋਰਿੰਦਰ ਸਿੰਗਲਾ,ਜਗਦੀਸ਼ ਬਾਂਸਲ,ਦਿਲਜੀਤ ਬੰਗੀ,ਦਵਿੰਦਰ ਸਿੰਘ ਸਿੱਧੂ,ਸੇਵਕ ਸਿੰਘ ਸ਼ਮੀਰੀਆ,ਭਪਿੰਦਰ ਸਿੰਘ ਸੰਧੂ,ਗਗਨਦੀਪ ਸਿੰਘ,ਜਗਦੀਪ ਸਿੰਘ ਅਤੇ ਸ਼ਾਮ ਲਾਲ ਨੇ ਆਪਣੀਆਂ ਮੌਲਿਕ ਕਾਵਿ-ਰਚਨਾਵਾਂ ਪੇਸ਼ ਕਰ ਕੇ ਸਾਵਣ ਮਹੀਨੇ ਦੀ ਰੰਗੀਨੀ ਦੇ ਰੰਗ ਹੋਰ ਵੀ ਗੂੜ੍ਹੇ ਕਰ ਦਿੱਤੇ।ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਅਤੇ ਪ੍ਰਸਿੱਧ ਕਹਾਣੀਕਾਰ ਅਤਰਜੀਤ ਨੇ ਪੇਸ਼ ਕੀਤੀਆ ਗਈਆਂ ਰਚਨਾਵਾਂ ਬਾਰੇ ਸੰਤੁਲਿਤ ਸਮੀਖਿਆ ਕੀਤੀ।ਸਮਾਗਮ ਦੇ ਆਖ਼ਰ ਵਿੱਚ ਪ੍ਰਧਾਨ ਅਮਰਜੀਤ ਜੀਤ ਨੇ ਸਭ ਲੇਖਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਮੂਨੇ ਦਾ ਸਮਾਜ ਸਿਰਜਣ ਵਿੱਚ ਲੇਖਕ ਵਰਗ ਵਧ-ਚੜ੍ਹ ਕੇ ਮਹੱਤਵਪੂਰਨ ਯੋਗਦਾਨ ਪਾਵੇ। ਕਵੀ ਦਰਬਾਰ ਦੌਰਾਨ ਮੰਚ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਤਰਸੇਮ ਬਸ਼ਰ ਨੇ ਬਾਖ਼ੂਬੀ ਕੀਤਾ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration