"/> ਤੇਜਗੀਰ ਰਿਜੋਰਟ ਬੰਗੀ ਦੇ ਅੱਠਵੇਂ ਸਥਾਪਨਾ ਦਿਵਸ ਮੌਕੇ ਵਣ-ਮਹਾਂਉਤਸਵ ਮਨਾਇਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਤੇਜਗੀਰ ਰਿਜੋਰਟ ਬੰਗੀ ਦੇ ਅੱਠਵੇਂ ਸਥਾਪਨਾ ਦਿਵਸ ਮੌਕੇ ਵਣ-ਮਹਾਂਉਤਸਵ ਮਨਾਇਆ

ਪੌਦੇ ਲਾਏ ਅਤੇ ਵੰਡੇ ਗਏ
Published On: punjabinfoline.com, Date: Jul 30, 2018

ਰਾਮਾਂ ਮੰਡੀ 30 ਜੁਲਾਈ(ਤ.ਸ.ਬੁੱਟਰ) ਇੱਥੋਂ ਥੋੜ੍ਹੀ ਦੂਰ ਬੰਗੀ ਰੋਡ 'ਤੇ ਸਥਿਤ ਤੇਜਗੀਰ ਰਿਜੋਰਟ ਦੇ ਅੱਠਵਾਂ ਸਥਾਪਨਾ ਦਿਵਸ ਨਿਵੇਕਲੇ ਢੰਗ ਨਾਲ਼ ਮਨਾਇਆ ਗਿਆ।ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜਿੱਥੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਨੇ ਆਪਣੇ ਕੀਮਤੀ ਵਿਚਾਰਾਂ ਦੀ ਸੰਗਤਾਂ ਨਾਲ਼ ਸਾਂਝ ਪਾਈ,aੁੱਥੇ ਰਿਜੋਰਟ ਦੇ ਮੋਕਲੇ ਲਾਅਨ 'ਚ ਪੌਦੇ ਲਾਉਣ ਦੇ ਨਾਲ਼-ਨਾਲ਼ ਸਗਾਗਮ 'ਚ ਸ਼ਾਮਿਲ ਮਹਿਮਾਨਾਂ ਨੂੰ ਪੌਦੇ ਵੀ ਵੰਡੇ ਗਏ।ਇਸ ਮੌਕੇ ਗੁਰਮੇਲ ਸਿੰਘ ਸਿੱਧੂ ਪੰਜਾਬ ਪੁਲਿਸ (ਸੇਵਾ ਮੁਕਤ) ਨੇ ਕਿਹਾ ਕਿ ਉਹਨਾਂ ਦਾ ਮੁੱਖ ਟੀਚਾ ਆਪਣੇ ਜੱਦੀ ਇਲਾਕਾ ਨਿਵਾਸੀਆਂ ਨੂੰ ਇਸ ਰਿਜੋਰਟ 'ਚ ਰਿਆਇਤੀ ਦਰਾਂ 'ਤੇ ਵੱਡੇ ਸ਼ਹਿਰਾਂ ਦੀ ਤਰਜ਼ 'ਤੇ ਸਵਿਧਾਵਾਂ ਪ੍ਰਦਾਨ ਕਰਨਾ ਹੈ।ਪੌਦੇ ਲਾਉਣ ਅਤੇ ਵੰਡਣ ਮੌਕੇ ਗੁਰਮੇਲ ਸਿੰਘ ਸਿੱਧੂ ਐੱਸ.ਪੀ. ਪੰਜਾਬ ਪੁਲਿਸ (ਸੇਵਾ ਮੁਕਤ),ਚਰਨਜੀਤ ਕੌਰ ਸਿੱਧੂ,ਗੁਰਿੰਦਰ ਸਿੰਘ ਸੰਧੂ ਡਵੀਜ਼ਨਲ ਐਕਸਾਈਜ਼ ਤੇ ਟੈਕਸੇਸ਼ਨ ਕਮਿਸ਼ਨਰ.,ਬਲਵੀਰ ਸਿੰਘ ਵਣ ਰੇਂਜ ਅਫ਼ਸਰ,ਜਗਨੰਦਨ ਸਿੰਘ ਵਣ ਗਾਰਡ,ਬਲਵੀਰ ਸਿੰਘ,ਜਸਵੀਰ ਸਿੰਘ ਰਾਜਪੂਤ,ਜਸਪਾਲ ਸਿੰਘ ਸਿੱਧੂ,ਗਰੀਸ਼ ਕੁਮਾਰ ਬਾਂਸਲ,ਪ੍ਰਧਾਨ ਮਾਲਵਾ ਵੈੱਲਫੇਅਰ ਕਲੱਬ ਗੁਰਮੀਤ ਸਿੰਘ ਬੁੱੱਟਰ,ਲੈਕਚਰਾਰ ਤਰਸੇਮ ਸਿੰਘ,ਬੌਬੀ ਲਹਿਰੀ,ਗਗਨਦੀਪ ਸਿੰਘ ਸਿੱਧੂ,ਮਨਪ੍ਰੀਤ ਸਿੰਘ ਬੁੱਟਰ,ਗੁਰਜੰਟ ਸਿੰਘ ਪਟਵਾਰੀ,ਗੁਲਾਬ ਸਿੰਘ ਨੰਬਰਦਾਰ,ਹਰਮੇਲ ਸਿੰਘ ਸਾਬਕਾ ਸਰਪੰਚ,ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ,ਕਲੱਬ,ਧਾਰਮਿਕ ਹਸਤੀਆਂ,ਰਾਜਸੀ ਆਗੂ ,ਰਿਸ਼ਤੇਦਾਰ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration