"/> ਬਨੂੜ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਕੋਲੋਂ 28 ਬੋਤਲਾਂ 16 ਅਧੀਏ ਸ਼ਰਾਬ ਬਰਾਮਦ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬਨੂੜ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਕੋਲੋਂ 28 ਬੋਤਲਾਂ 16 ਅਧੀਏ ਸ਼ਰਾਬ ਬਰਾਮਦ

ਇਲਾਕੇ ਵਿੱਚ ਨਸ਼ਾ ਅਤੇ ਨਸ਼ਾ ਤਸਕਰਾਂ ਨੂੰ ਜੜੋ ਕੀਤਾ ਜਾਵੇਗਾ ਖ਼ਤਮ (ਥਾਣਾ ਮੁੱਖੀ)
Published On: punjabinfoline.com, Date: Jul 31, 2018

ਰਾਜਪੁਰਾ (ਰਾਜੇਸ਼ ਡਾਹਰਾ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ
ਸਿੰਘ ਅਤੇ ਪੰਜਾਬ ਪੁਲਿਸ ਦੇ ਉੱਚ ਅਫ਼ਸਰਾਂ ਵੱਲੋਂ ਪੰਜਾਬ ਵਿੱਚ ਨਸ਼ੇ ਖ਼ਿਲਾਫ਼ ਛੇੜੀ
ਮੁਹਿੰਮ ਤਹਿਤ ਥਾਣਾ ਬਨੂੜ ਮੁੱਖੀ ਸੁਖਦੀਪ ਸਿੰਘ ਨੇ ਆਪਣੀ ਪੁਲਿਸ ਪਾਰਟੀ ਨਾਲ 3
ਵਿਅਕਤੀਆਂ ਕੋਲੋਂ 28 ਬੋਤਲਾਂ ਅਤੇ 16 ਅਧੀਏ ਅੰਗਰੇਜ਼ੀ ਸ਼ਰਾਬ ਚੰਡੀਗੜ੍ਹ ਮਾਰਕਾ ਬਰਾਮਦ
ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਬਨੂੜ
ਸੁਖਦੀਪ ਸਿੰਘ ਨੇ ਦੱਸਿਆ ਕਿ ਬਨੂੜ ਪੁਲਿਸ ਨੂੰ ਇੱਕ ਮੁਖ਼ਬਰੀ ਮਿਲੀ ਸੀ ਕਿ ਇਹ ਤਿੰਨ
ਵਿਅਕਤੀ ਚੰਡੀਗੜ੍ਹ ਤੋ ਸ਼ਰਾਬ ਲੈ ਕੇ ਆ ਰਹੇ ਹਨ। ਥਾਣਾ ਮੁੱਖੀ ਸੁਖਦੀਪ ਸਿੰਘ ਨੇ ਆਪਣੀ
ਪੁਲਿਸ ਪਾਰਟੀ ਹਵਲਦਾਰ ਸੇਵਾ ਸਿੰਘ,ਹਵਲਦਾਰ ਜੁਗਰਾਜ ਸਿੰਘ ਸਮੇਤ ਫ਼ਤਿਹਪੁਰ ਗੜੀ ਟੀ
ਪੁਆਇੰਟ ਤੇ ਇੱਕ ਸਾਈਡ ਵਿੱਚ ਖੜੇ ਸੀ ਤਾਂ ਇਹ ਵਿਅਕਤੀ ਪਿੰਡ ਫ਼ਤਿਹਪੁਰ ਗੜੀ ਵੱਲ ਮੁੜਨ
ਲੱਗੇ ਤਾਂ ਇਹਨਾਂ ਦੇ ਸਿਰ ਤੇ ਰੱਖੇ ਥੈਲੇ ਜੱਦੋ ਪੁਲਿਸ ਨੇ ਖੁਲ੍ਹਵਾ ਕੇ ਦੇਖੇ ਤਾਂ
ਦੋ ਵਿਅਕਤੀ ਸੁਖਵਿੰਦਰ ਉਰਫ਼ ਬਿੰਦਰ ਪੁੱਤਰ ਸੋਨਾ ਰਾਮ ਕੋਲੋਂ 16 ਬੋਤਲਾਂ ਅਤੇ
ਸੁਖਵਿੰਦਰ ਦੇ ਭਰਾ ਸੁੱਖਾ ਕੋਲੋਂ 16 ਅਧੀਏ ਕਿੰਗਸ ਗੋਲਡ ਅਤੇ ਕਾਲੂ ਰਾਮ ਪੁੱਤਰ
ਭਗਵਾਨ ਦਾਸ ਵਾਸੀ ਪਿੰਡ ਫ਼ਤਿਹਪੁਰ ਗੜੀ ਕੋਲੋਂ 12 ਬੋਤਲਾਂ ਬੋਟਮਜ ਅੱਪ ਮਾਰਕਾ
ਚੰਡੀਗੜ੍ਹ ਬਰਾਮਦ ਕਰਕੇ ਮੌਕੇ ਤੇ ਗ੍ਰਿਫ਼ਤਾਰ ਕਰਕੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration