"/> ਬਨੂੜ ਖੇਤਰ ਵਿੱਚ ਹਜੇ ਵੀ ਚੱਲ ਰਹਿਆਂ ਨੇ ਨਜਾਇਜ਼ ਸਬਜ਼ੀ ਮੰਡੀਆਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਨਹੀਂ ਕੀਤੀ ਕੋਈ ਕਾਰਵਾਈ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬਨੂੜ ਖੇਤਰ ਵਿੱਚ ਹਜੇ ਵੀ ਚੱਲ ਰਹਿਆਂ ਨੇ ਨਜਾਇਜ਼ ਸਬਜ਼ੀ ਮੰਡੀਆਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਨਹੀਂ ਕੀਤੀ ਕੋਈ ਕਾਰਵਾਈ

Published On: punjabinfoline.com, Date: Jul 31, 2018

 
ਰਾਜਪੁਰਾ : (ਰਾਜੇਸ਼ ਡਾਹਰਾ)
ਬਨੂੜ ਖੇਤਰ ਵਿੱਚ ਆੜ੍ਹਤੀਆਂ ਦੇ ਵੱਲੋਂ
ਲਗਾਇਆ ਜਾ ਰਹੀਆਂ ਨਜਾਇਜ਼ ਸਬਜ਼ੀ ਮੰਡੀਆਂ ਤੇ ਮਾਰਕੀਟ ਕਮੇਟੀ ਦੇ ਅਧਿਕਾਰੀ ਕੋਈ ਵੀ
ਕਾਰਵਾਈ ਕਰਨ ਵਿੱਚ ਅਸਮਰਥ ਲੱਗ ਰਹੇ ਹਨ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਕੋਈ
ਵੀ ਕਾਰਵਾਈ ਨਾ ਕਰਨ ਤੇ ਆੜ੍ਹਤੀਆਂ ਦੇ ਹੌਸਲੇ ਹੋਰ ਵੀ ਬੁਲੰਦ ਹੋ ਰਹੇ ਹਨ। ਮਾਰਕੀਟ
ਕਮੇਟੀ ਬਨੂੜ ਦੇ ਸਕੱਤਰ ਨੇ ਇੰਨਾ ਨਜਾਇਜ਼ ਮੰਡੀਆਂ ਨੂੰ ਬੰਦ ਕਰਵਾੳੇਣ ਦੇ ਲਈ ਪੁਲਿਸ
ਫੋਰਸ ਦੀ ਮੰਗ ਕੀਤੀ ਸੀ।
                ਬਨੂੜ ਮਾਰਕੀਟ ਕਮੇਟੀ ਦੇ ਅਧੀਨ ਜਲਾਲਪੁਰ ਪਿੰਡ ਵਿੱਚ ਮੰਡੀ ਨੂੰ
ਸਥਾਪਿਤ ਕੀਤਾ ਗਿਆ ਸੀ। ਸਬਜ਼ੀ ਮੰਡੀ ਦੇ ਅਧੀਨ ਕਰੀਬ 17 ਲਾਇਸੰਸ ਹੋਲਡਰ ਆੜ੍ਹਤੀ ਕੰਮ ਕਰਦੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੰਤ ਸਿੰਘ ਨੰਡਿਆਲੀ ਨੇ ਕਿਹਾ ਕਿ ਦੋ ਅੜਤੀ ਹੀ ਜਲਾਲਪੁਰ ਮੰਡੀ ਵਿੱਚ ਕੰਮ ਕਰ ਰਹੇ ਹਨ ਬਾਕੀ ਦੇ ਆੜ੍ਹਤੀ ਨਜਾਇਜ਼ ਤੋਰ ਤੇ ਪਿੰਡਾ ਵਿੱਚ ਨਜਾਇਜ਼ ਮੰਡੀਆਂ ਲੱਗਾ ਰਹੇ ਹਨ। ਇਸ ਧੰਦੇ ਵਿੱਚ ਇੱਕ ਤਰਫ਼ ਤਾਂ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ ਉੱਥੇ ਹੀ ਆੜ੍ਹਤੀਆਂ ਵੱਲੋਂ ਸਬਜ਼ੀ ਵੇਚਣ ਆਏ ਕਿਸਾਨਾਂ
ਦੀ ਵੀ ਲੁੱਟ ਕੀਤੀ ਜਾ ਰਹੀ ਹੈ।ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਮਾਰਕੀਟ
ਕਮੇਟੀ ਦੇ ਅਧਿਕਾਰੀਆਂ ਦੀ ਆਪਸੀ ਮਿਲੀ ਭੁਗਤ ਨਾਲ ਹੀ ਇਹ ਧੰਦਾ ਚੱਲ ਰਿਹਾ ਹੈ।
ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੰਤ ਸਿੰਘ ਨੰਡਿਆਲੀ ਨੇ ਕਿਹਾ ਕਿ ਨਜਾਇਜ਼ ਮੰਡੀਆਂ
ਲਗਾਉਣ ਵਾਲੇ ਆੜ੍ਹਤੀਆ ਦੇ ਸਬਜ਼ੀ ਤੋਲਣ ਵਾਲੇ ਆਪਣੇ ਕੰਢੇ ਹਨ ਅਤੇ ਸਬ ਤੋ ਬੜੀ ਗਲ ਇਹ ਵੀ ਹੈ ਕਿ ਸਬਜ਼ੀ ਖ਼ਰੀਦਣ ਦੇ ਰੇਟ ਵੀ ਆੜ੍ਹਤੀਆਂ ਦਾ ਆਪਣਾ ਹੈ। ਮਜਬੂਰੀ ਵਿੱਚ ਕਿਸਾਨਾਂ ਨੂੰ ਇਥੇ ਸਬਜ਼ੀ ਵੇਚਣੀ ਪੈਂਦੀ ਹੈ। ਜੇਕਰ ਜਲਾਲਪੁਰ ਸਬਜ਼ੀ ਮੰਡੀ ਵਿੱਚ ਕੰਮ ਕੀਤਾ
ਜਾਵੇ ਤਾਂ ਕਿਸਾਨਾਂ ਨਾਲ ਸਬਜ਼ੀ ਦੇ ਰੇਟਾਂ ਵਿੱਚ ਹੋ ਰਹੀ ਲੁੱਟ ਖਸੁੱਟ ਬਚ ਜਾਵੇਗੀ।
ਬਲਵੰਤ ਸਿੰਘ ਨੇ ਕਿਹਾ ਕਿ ਅੱਜ ਕਲ ਮਿਰਚ ਦੀ ਫ਼ਸਲ ਦਾ ਕਿਸਾਨ ਇੰਨਾ ਮੰਡੀਆਂ ਵਿੱਚ ਲੈ ਕੇ ਆ ਰਹੇ ਹਨ।ਰੋਜ਼ਾਨਾ ਹੀ 25 ਦੇ ਕਰੀਬ ਟਰੱਕ ਲੋਡ ਹੋ ਕੇ ਵੱਖ ਵੱਖ ਸ਼ਹਿਰਾਂ ਦੀਆ ਮੰਡੀਆਂ ਵਿੱਚ ਇੰਨਾ ਨਜਾਇਜ਼ ਮੰਡੀਆਂ ਵਿੱਚੋਂ ਨਿਕਲਦੇ ਹਨ ਉਪਿੰਦਰਜੀਤ ਸਿੰਘ  ਸਕੱਤਰ ਮਾਰਕੀਟ ਕਮੇਟੀ ਬਨੂੜ ਨੇ ਦੱਸਿਆ ਕਿ ਇੱਥੇ ਸੈਂਡ ਅਤੇ ਫੜ ਵੀ ਬਣਾਇਆ ਜਾਣਾ ਹੈ। ਰਾਤ ਨੂੰ ਕੰਮ ਕਰਨ ਵਾਸਤੇ ਲਾਇਟਾ ਵੀ ਲਗਵਾਉਣੀਆਂ ਹਨ। ਮੌਸਮ ਖ਼ਰਾਬ ਚੱਲ ਰਿਹਾ ਹੈਇਸ ਤਰਾਂ ਇੱਥੇ ਸਬਜ਼ੀ ਦਾ ਕੰਮ ਕਰਨਾ ਵੀ ਮੁਸ਼ਕਿਲ ਹੈ। ਸੜਕ ਤੋ ਮੰਡੀ ਤੱਕ ਦੀ ਸੜਕ ਵੀ ਅਧੂਰੀ ਹੈ ਅਗਲੀ ਸਬਜ਼ੀ ਗੋਭੀ ਦੀ ਫ਼ਸਲ ਦੇ ਲਈ ਇੱਥੇ ਮੰਡੀ ਲਗਾਈ ਜਾਵੇਗੀ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration