"/> ਲੋਕ ਭਲਾਈ ਚੈਰੀਟੇਬਲ ਟਰੱਸਟ ਵੱਲੋਂ ਜ਼ਰੂਰਤਮੰਦ ਲੋਕਾਂ ਨੂੰ ਪੈਨਸ਼ਨ ਵੰਡੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਲੋਕ ਭਲਾਈ ਚੈਰੀਟੇਬਲ ਟਰੱਸਟ ਵੱਲੋਂ ਜ਼ਰੂਰਤਮੰਦ ਲੋਕਾਂ ਨੂੰ ਪੈਨਸ਼ਨ ਵੰਡੀ

Published On: punjabinfoline.com, Date: Jul 31, 2018

ਰਾਜਪੁਰਾ (ਰਾਜੇਸ਼ ਡਾਹਰਾ) ਲੋਕ ਭਲਾਈ ਚੈਰੀਟੇਬਲ ਟਰੱਸਟ ਵੱਲੋਂ ਰਾਜਪੁਰਾ ਦੇ ਸ਼ਿਵ ਮੰਦਰ ਵਿਖੇ
ਜ਼ਰੂਰਤਮੰਦਾਂ ਨੂੰ ਪੈਨਸ਼ਨ ਵੰਡੀ ਗਈ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵੱਜੋ ਸ. ਨਿਰਭੈ
ਸਿੰਘ ਮਿਲਟੀ ਕੰਬੋਜ ਮੈਂਬਰ ਪੀਪੀਸੀਸੀ ਵਿਸ਼ੇਸ਼ ਤੋਰ ਤੇ ਪਹੁੰਚੇ।ਇਸ ਮੌਕੇ ਉਹਨਾਂ ਨਾਲ
ਸ੍ਰੀ ਨਰਿੰਦਰ ਸੋਨੀ ਪ੍ਰਧਾਨ ਵਪਾਰ ਮੰਡਲ,ਸ੍ਰੀ ਮਨਮੋਹਨ ਸਚਦੇਵਾ ਜਰਨਲ ਸੈਕਟਰੀ ਵਪਾਰ
ਮੰਡਲ ਅਤੇ ਸ੍ਰੀ ਮਨੋਹਰ ਧਰੇਜਾ ਜੀ ਵਿਸ਼ੇਸ਼ ਤੋਰ ਤੇ ਪਹੁੰਚੇ। ਸ. ਨਿਰਭੈ ਸਿੰਘ ਮਿਲਟੀ
ਜੀ ਦੇ ਪਹੁੰਚਣ ਤੇ ਟਰੱਸਟ ਦੇ ਪ੍ਰਧਾਨ ਸ੍ਰੀ ਜਗਦੀਸ਼ ਕੁਮਾਰ ਜੱਗਾ ਜੀ ਅਤੇ ਟਰੱਸਟ ਦੇ
ਮੈਂਬਰਾਂ ਨੇ ਜ਼ੋਰਦਾਰ ਸਵਾਗਤ ਕੀਤਾ। ਟਰੱਸਟ ਦੇ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਵੱਲੋਂ
ਪੈਨਸ਼ਨ ਵੰਡ ਸਮਾਰੋਹ ਵਿੱਚ ਪਹੁੰਚਣ ਤੇ ਨਿਰਭੈ ਸਿੰਘ ਮਿਲਟੀ ਅਤੇ ਵਪਾਰ ਮੰਡਲ ਦੇ ਸਾਰੇ
ਅਹੁਦੇਦਾਰਾਂ ਨੂੰ ਜੀ ਆਇਆ ਆਖਿਆ ਅਤੇ ਧੰਨਵਾਦ ਕੀਤਾ ਗਿਆ। ਇਸ ਪੈਨਸ਼ਨ ਵੰਡ ਸਮਾਰੋਹ
ਵਿੱਚ ਲਗਭਗ 800 ਦੇ ਕਰੀਬ ਜ਼ਰੂਰਤਮੰਦ ਲੋਕਾਂ ਨੂੰ ਪੈਨਸ਼ਨ ਵੰਡੀ ਗਈ।ਟਰੱਸਟ ਦੇ ਪ੍ਰਧਾਨ
ਜਗਦੀਸ਼ ਕੁਮਾਰ ਜੱਗਾ ਵੱਲੋਂ ਪਹੁੰਚੇ ਵਪਾਰ ਮੰਡਲ ਦੇ ਸਾਰੇ ਅਹੁਦੇਦਾਰਾਂ ਨੂੰ ਸ.
ਨਿਰਭੈ ਸਿੰਘ ਮਿਲਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਟਰੱਸਟ ਦੇ ਪ੍ਰਧਾਨ
ਜਗਦੀਸ਼ ਕੁਮਾਰ ਜੱਗਾ ਅਤੇ ਟਰੱਸਟ ਦੇ ਮੈਂਬਰਾਂ ਅਤੇ ਵਪਾਰ ਮੰਡਲ ਦੇ ਅਹੁਦੇਦਾਰਾਂ
ਵੱਲੋਂ ਸ. ਨਿਰਭੈ ਸਿੰਘ ਮਿਲਟੀ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਵਿਨੋਦ ਕਿੰਗਰ,ਪ੍ਰਵੀਨ
ਮੁੰਜਾਲ,ਦੀਪਕ ਚਾਵਲਾ,ਰਾਜਵਿੰਦਰ ਸਿੰਘ ਗੋਲਡੀ,ਬਲਵੀਰ ਸਿੳੰਘ ਵਿਰਕ,ਡਿੰਕੀ
ਛਾਬੜਾ,ਰਵਿੰਦਰ ਕੁਮਾਰ ਮਿੰਦੀ,ਓਮ ਪ੍ਰਕਾਸ਼ ਗੋਗਿਆ,ਕਮਲ ਵਰਮਾ,ਨਰੇਸ਼ ਕੁਮਾਰ
ਗਾਬਾ,ਅਮਿੱਤ ਅਰੋੜਾ,ਓਮ ਪ੍ਰਕਾਸ਼ ਭਾਰਤੀ ਤੇ ਹੋਰ ਟਰੱਸਟ ਦੇ ਮੈਂਬਰ ਮੌਜੂਦ ਸਨ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration