"/> ਬਿਜਲੀ ਬੋਰਡ ਦੇ ਮ੍ਰਿਤਕ ਕਰਮਚਾਰੀਆਂ ਦੇ ਵਾਰਿਸਾਂ ਨੇ ਕੀਤੀ ਤਰਸ ਅਧਾਰਤ ਨੌਕਰੀ ਦੀ ਮੰਗ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬਿਜਲੀ ਬੋਰਡ ਦੇ ਮ੍ਰਿਤਕ ਕਰਮਚਾਰੀਆਂ ਦੇ ਵਾਰਿਸਾਂ ਨੇ ਕੀਤੀ ਤਰਸ ਅਧਾਰਤ ਨੌਕਰੀ ਦੀ ਮੰਗ

ਮੁੱਖ ਦਫ਼ਤਰ ਤੱਕ ਕੀਤੀ ਗਈ ਪਹੰਚ : ਗੁਰਮੀਤ ਸਿੰਘ ਬੁੱਟਰ
Published On: punjabinfoline.com, Date: Jul 31, 2018

ਰਾਮਾਂ ਮੰਡੀ,31 ਜੁਲਾਈ (ਬੁੱਟਰ) ਪੰਜਾਬ ਬਿਜਲੀ ਬੋਰਡ ਦੇ ਮ੍ਰਿਤਕ ਕਰਮਚਾਰੀਆਂ ਦੇ ਵਾਰਿਸਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਤੋਂ ਤਰਸ ਅਧਾਰਤ ਨੌਕਰੀ ਦੀ ਮੰਗ ਕੀਤੀ ਹੈ।ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਵਸਨੀਕ ਅਜੈਬ ਸਿੰਘ ਬੁੱਟਰ ਰਾਮਾਂ ਵਿਖੇ ਬਤੌਰ ਲਾਈਨਮੈਨ ਤਾਇਨਾਤੀ ਵਕਤ ਡਿਊਟੀ ਦੌਰਾਨ ਸਾਲ 2004 'ਚ ਅਕਾਲ ਚਲਾਣਾ ਕਰ ਗਏ ਸਨ।ਉਹਨਾਂ ਦੇ ਸਪੁੱਤਰ ਸਮਾਜ ਸੇਵੀ ਗੁਰਮੀਤ ਸਿੰਘ ਬੁੱਟਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਿਜਲੀ ਬੋਰਡ ਦੇ ਸਾਲ 2000 ਤੋਂ 2010 ਤੱਕ ਅਕਾਲ ਚਲਾਣਾ ਕਰ ਜਾਣ ਵਾਲ਼ੇ ਮੁਲਾਜ਼ਮਾਂ ਦੇ ਪਰਵਾਰਕ ਮੈਂਬਰਾਂ ਦਾ ਵਫ਼ਦ ਪੰਜਾਬ ਸਟੇਟ ਕਾਰਪੋਰੇਸ਼ਨ ਲਿਮਟਿਡ ਪਟਿਅਲਾ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਅਤੇ ਆਰ.ਪੀ. ਪਾਂਡੇ ਨੂੰ ਮਿਲ਼ਿਆ,ਜਿੱਥੋਂ ਉਹਨਾਂ ਨੂੰ ਤਰਸ ਅਧਾਰਤ ਨੌਕਰੀ ਲਈ ਹਾਂ ਪੱਖੀ ਹੁੰਘਾਰਾ ਮਿਲ਼ਿਆ।ਇਸ ਮੌਕੇ ਕੁਲਵਿੰਦਰ ਸਿੰਘ ਮਾਨ ਨੇ ਕਿਹਾ ਕਿ ਬਹੁਤ ਸਾਰੇ ਮ੍ਰਿਤਕਾਂ ਦੇ ਵਾਰਿਸਾਂ ਨੂੰ ਇਸ ਅਰਸੇ ਦੌਰਾਨ ੩ ਲੱਖ ਰੁਪਏ ਬਿਜਲੀ ਬੋਰਡ ਵੱਲੋਂ ਦਿੱਤੇ ਸਨ,ਇਸ ਕਰਕੇ ਬਿਜਲੀ ਨਿਗਮ ਵੱਲੋਂ ਸਦਾ ਤਰਸ ਅਧਾਰਤ ਨੌਕਰੀ ਦੇਣ ਤੋਂ ਟਾਲਾ ਵੱਟਿਆ ਜਾਂਦਾ ਰਿਹਾ ਹੈ।ਉਹਨਾਂ ਕਿਹਾ ਕਿ ਹੁਣ ਤਰਸ ਅਧਾਰਤ ਨੌਕਰੀ ਦੇ ਦਾਅਵੇਦਾਰ 3 ਲੱਖ ਰੁਪਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਜਮ੍ਹਾਂ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ।ਵਫ਼ਦ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੋਂ ਮੰਗ ਕੀਤੀ ਹੈ ਕਿ ਜਿੱਥੇ ਸਰਕਾਰ ਪੰਜਾਬ 'ਚ ਘਰ-ਘਰ ਨੌਕਰੀ ਦੇਣ ਪ੍ਰਤੀ ਵਚਨਵੱਧ ਹੈ ,ਉੱਥੇ ਤਨ ਦੇਹੀ ਨਾਲ਼ ਸੇਵਾ ਨਿਭਾ ਚੁੱਕੇ ਮਰਹੂਮ ਬਿਜਲੀ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਪਹਿਲ ਅਧਾਰਤ ਨੌਕਰੀ ਦਿੱਤੀ ਜਾਵੇ।ਇਸ ਮੌਕੇ ਕੁਲਵਿੰਦਰ ਸਿੰਘ ਮਾਨ,ਗੁਰਮੀਤ ਸਿੰਘ ਬੁੱਟਰ ਬੰਗੀ,ਹਰਜਿੰਦਰ ਸਿੰਘ ਕਣਕਵਾਲ਼,ਰਾਜਵਿੰਦਰ ਸਿੰਘ ,ਹਰਇੰਦਰ ਸਿੰਘ,ਰਾਜ,ਹੈਪੀ ਸਿੰਘ,ਮਨਹੀਰ,ਰਾਜਵੀਰ,ਜਸਪਾਲ ਸਿੰਘ ਮਾਨ,ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration