"/> ਨਸ਼ਾ ਮੁਕਤ ਪੰਜਾਬ ਤਹਿਤ ਪਿੰਡ ਜੋਲੀਆਂ ਵਿਖੇ ਪ੍ਰੋਗਰਾਮ ਦਾ ਆਯੋਜਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨਸ਼ਾ ਮੁਕਤ ਪੰਜਾਬ ਤਹਿਤ ਪਿੰਡ ਜੋਲੀਆਂ ਵਿਖੇ ਪ੍ਰੋਗਰਾਮ ਦਾ ਆਯੋਜਨ

ਨਸ਼ਿਆ ਦਾ ਸੇਵਨ ਕਰਨ ਵਾਲੇ ਨੋਜਵਾਨਾਂ ਨੂੰ ਮਾਨਸਿਕ ਤੋਰ ਤੇ ਪੀੜਤ ਮੰਨਦਿਆਂ ਇਲਾਜ ਮੁਫਤ ਕਰਵਾਵਾਗੇ:-ਅਮਰਿੰਦਰ ਸਿੰਘ
Published On: punjabinfoline.com, Date: Aug 02, 2018

ਭਵਾਨੀਗੜ 2 ਅਗਸਤ { ਗੁਰਵਿੰਦਰ ਰੋਮੀ ਭਵਾਨੀਗੜ} ਨੇੜਲੇ ਪਿੰਡ ਜੋਲੀਆਂ ਵਿਖੇ ਸਰਕਾਰੀ ਐਲੀਮੈਟਰੀ ਸਕੂਲ ਵਿੱਚ ਅੱਜ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਇੱਕ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ ਜਿਸ ਵਿੱਚ ਨਸ਼ਿਆਂ ਤੋ ਮੁਕਤ ਪੰਜਾਬ ਦੀ ਸਿਰਜਣਾ ਲਈ ਆਮ ਲੋਕਾਂ ਤੋ ਸਹਿਯੋਗ ਦੀ ਮੰਗ ਕੀਤੀ ਗਈ । ਇਸ ਮੋਕੇ ਤੇ ਐਸ ਡੀ ਐਮ ਭਵਾਨੀਗੜ ਅਮਰਿੰਦਰ ਸਿੰਘ ਟਿਵਾਣਾਂ, ਡੀ ਐਸ ਪੀ ਵਰਿੰਦਰਜੀਤ ਸਿੰਘ ਥਿੰਦ, ਡੀ ਡੀ ਪੀ ੳ ਭਵਾਨੀਗੜ ਪ੍ਰਵੇਸ਼ ਗੋਇਲ, ਮੋਹਨ ਸ਼ਰਮਾਂ ਡਾਇਰੈਕਟਰ ਨਸ਼ਾ ਮੁਕਤੀ ਕੇਦਰ ਸੰਗਰੂਰ ਤੋ ਇਲਾਵਾ ਵਰਿੰਦਰ ਪੰਨਵਾਂ ਬਲਾਕ ਪ੍ਰਧਾਨ ਕਾਂਗਰਸ ਪਾਰਟੀ,ਕੁਲਵੰਤ ਸਿੰਘ ਜੋਲੀਆਂ, ਤੋ ਇਲਾਵਾ ਨੇੜਲੇ ਪੰਜ ਪਿੰਡਾਂ ਦੇ ਲੋਕ ਮੋਜੂਦ ਸਨ। ਨਸ਼ਾ ਮੁਕਤ ਪੰਜਾਬ ਦੇ ਇਸ ਆਯੋਜਨ ਵਿੱਚ ਜਿਥੇ ਆਦਰਸ਼ ਸਕੂਲ ਬਾਲਦ ਖੁਰਦ ਦੇ ਵਿਿਦਆਰਥੀਆਂ ਅਭਿਸ਼ੇਕ ਅਭਿ ( ਅਭਿਸ਼ੇਕ ਮੋਦਗਿੱਲ) ਵਲੋ ਤਿਆਰ ਕਰਵਾਇਆ ਨਾਟਕ ‘ਉਧਮ ਸਿੰਘ ਇੱਕ ਸੋਚ” ਲੋਕਾਂ ਅੱਗੇ ਰੱਖਿਆ ਗਿਆ ਜਿਸ ਦੀ ਚੁਫੇਰਿਉ ਸ਼ਲਾਘਾ ਕੀਤੀ ਗਈ ਉਥੇ ਹੀ ਪੱੁਜੀ ਇੱਕ ਐਨ ਜੀ ੳ ਵਲੋ ਨਸ਼ਾ ਮੁਕਤੀ ਦਾ ਇੱਕ ਸੁਨੇਹਾ ਦਿੰਦਾ ਨਾਟਕ ਪੇਸ਼ ਕਰਕੇ ਆਪਣਾ ਸੁਨੇਹਾ ਲੋਕਾਂ ਤੀਕ ਪਹੰੁਚਾਉਣ ਦਾ ਕੰਮ ਕਰ ਗਏ ਜਿਸ ਦੇ ਵੱਖ ਵੱਖ ਪਾਤਰਾਂ ਬਾ ਖੂਬੀ ਕੰਮ ਕੀਤਾ। ਇਸ ਮੋਕੇ ਜਿਥੇ ਵੱਖ ਵੱਖ ਬੁਲਾਰਿਅ ਆਪਣੇ ਵਿਚਾਰ ਰੱਖੇ ਉਥੇ ਹੀ ਮੋਹਨ ਸ਼ਰਮਾਂ ਜੀ ਨੇ ਆਪਣੇ ਭਾਸ਼ਨ ਦੋਰਾਨ ਕਿਹਾ ਕਿ ਅਗਰ ਇਨਸਾਨ ਸਿਹਤ ਪੱਖੋ ਤੰਦਰੁਸਤ ਰਹਿੰਦਾ ਹੈ ਤਾਂ ਉਹ ਹਰ ਤਰੱਕੀ ਵੱਲ ਕਦਮ ਵਧਾ ਸਕਦਾ ਹੈ। ਉਹਨਾਂ ਦੱਸਿਆ ਕਿ ਪੰਜਾਬ ਅੰਦਰ ਐਨੀ ਸ਼ਰਾਬ ਪੀਤੀ ਜਾਂਦੀ ਹੈ ਕਿ ਇੱਕ ਦਿਨ ਦੀ ਸ਼ਰਾਬ ਜੇਕਰ ਤੇਲ ਵਾਲੇ ਟੈਕਰਾਂ ਵਿੱਚ ਪਾਈ ਜਾਵੇ ਤਾਂ 16500 ਤੇਲ ਦੇ ਟੈਕਰ ਭਰ ਜਾਣਗੇ ਜੋ ਇੱਕ ਚਿੰਤਾ ਦਾ ਵਿਸ਼ਾ ਹੈ। ਉਹਨਾਂ ਨੋਜਵਾਨ ਵਰਗ ਨੂੰ ਅਪੀਲ ਕੀਤੀ ਕਿ ਨਸ਼ਿਆ ਤੋ ਕਿਨਾਰਾ ਕਰਕੇ ਜਿਥੇ ਉਹ ਆਪਣੀ ਸਿਹਤ ਸੰਭਾਲ ਕਰਨਗੇ ਉਥੇ ਹੀ ਆਪਣੇ ਮਾਤਾ ਪਿਤਾ ਨੂੰ ਖੁਸ਼ ਰੱਖਣਗੇ। ਇਸ ਮੋਕੇ ਡੀਐਸਪੀ ਵਰਿੰਦਰਜੀਤ ਸਿੰਘ ਥਿੰਦ ਨੇ ਆਪਣੇ ਸੰਖੇਪ ਭਾਸ਼ਣ ਦੋਰਾਨ ਨੋਜਵਾਨਾਂ ਨੂੰ ਨਸ਼ੇ ਤਿਆਗ ਕੇ ਚੰਗੀ ਅਤੇ ਸਿਹਤਯਾਬ ਜਿੰਦਗੀ ਬਣਾਉਣ ਵੱਲ ਜੋਰ ਦਿੰਦਿਆਂ ਨਸ਼ਾ ਵੇਚਣ ਵਾਲੇ ਸੋਦਾਗਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਬ ਡਵੀਜਨ ਭਵਾਨੀਗੜ ਨੂੰ ਨਸ਼ਾ ਮੁਕਤ ਬਣਾਉਣਾ ਉਹਨਾਂ ਦਾ ਪਹਿਲਾ ਫਰਜ ਹੈ ਅਗਰ ਕੋਈ ਨਸ਼ਾ ਤਸਕਰ ਨਸ਼ਾ ਵੇਚਦਾ ਅੜਿੱਕੇ ਆ ਗਿਆ ਤਾਂ ਬਿਲਕੁਲ ਵੀ ਬਖਸ਼ਿਆ ਨਹੀ ਜਾਵੇਗਾ।ਉਹਨਾਂ ਕਿਹਾ ਕਿ ਅਗਰ ਕੋਈ ਮੁਲਾਜਮ ਨਸ਼ੇ ਵਿੱਚ ਲਿਪਤ ਨਜਰ ਆਵੇ ਤਾਂ ਟੋਲ ਫਰੀ ਨੰਬਰ ਤੇ ਦੱਸਿਆ ਜਾਵੇ ਕਿਸੇ ਨੂੰ ਵੀ ਬਖਸ਼ਿਆ ਨਹੀ ਜਾਵੇਗਾ।ਇਸ ਮੋਕੇ ਐਸ ਡੀ ਐਮ ਭਵਾਨੀਗੜ ਅਮਰਿੰਦਰ ਸਿੰਘ ਟਿਵਾਣਾਂ ਨੇ ਕਿਹਾ ਕਿ ਨਸ਼ਿਆ ਦਾ ਸੇਵਨ ਕਰਨ ਵਾਲੇ ਨੋਜਵਾਨ ਅਤੇ ਉਸ ਦੇ ਮਾਪੇ ਬਿਨਾਂ ਕਿਸੇ ਡਰ ਭੈ ਦੇ ਪ੍ਰਸ਼ਾਸਨ ਕੋਲ ਪਹੰੁਚਣ ਉਹਨਾਂ ਦੀ ਹਰ ਮਦਦ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਨਸ਼ਿਆ ਦਾ ਸੇਵਨ ਕਰਨ ਵਾਲੇ ਨੋਜਵਾਨਾਂ ਨੂੰ ਮਾਨਸਿਕ ਤੋਰ ਤੇ ਪੀੜਤ ਮੰਨ ਕੇ ਉਸ ਦਾ ਨਸ਼ਾ ਛੁਡਾਉ ਕੇਦਰ ਵਿੱਚੋ ਇਲਾਜ ਕਰਵਾਇਆ ਜਾਵੇਗਾ ਜਿਸ ਵਿੱਚ ਲੋਕਾਂ ਵਲੋ ਵੀ ਪੂਰਾ ਸਗਿਯੋਗ ਦੇਣਾ ਪਵੇਗਾ ਤਾਂ ਕਿ ਸਾਰੇ ਰਲ ਮਿਲ ਕੇ ਤੰਦਰੁਸਤ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ।ਇਸ ਮੋਕੇ ਸਕੂਲ ਅੰਦਰ ਛਾਂ ਦਾਰ ਬੂਟੇ ਵੀ ਲਾਏ ਗਏ।

Tags: vikas kumar
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration