"/> ਖੇੜੀ ਗੰਡਿਆ ਪੁਲਿਸ ਨੇ ਕਾਬੂ ਕੀਤੇ ਮੋਟਰਸਾਈਕਲ ਚੋਰ ਗਿਰੋਹ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਖੇੜੀ ਗੰਡਿਆ ਪੁਲਿਸ ਨੇ ਕਾਬੂ ਕੀਤੇ ਮੋਟਰਸਾਈਕਲ ਚੋਰ ਗਿਰੋਹ

Published On: punjabinfoline.com, Date: Aug 04, 2018

ਰਾਜਪੁਰਾ, (ਰਾਜੇਸ਼ ਡਾਹਰਾ)- ਥਾਣਾ ਖੇੜੀ ਗੰਡਿਆ ਪੁਲਿਸ ਨੇ ਨਾਕਾਬੰਦੀ ਦੋਰਾਨ ਮੋਟਰਸਾਈਕਲ ਚੋਰ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋ ਚੋਰੀ ਕੀਤੇ 12 ਮੋਟਰ ਸਾਈਕਲ ਅਤੇ 3 ਚਾਸੀਆਂ ਬਰਾਮਦ ਕਰਨ ਚੋਂ ਸਫਲਤਾ ਹਾਸਲ ਕੀਤੀ ਹੈ ਜਦਕਿ ਗਿਰੋਹ ਦਾ ਇਕ ਮੈਂਬਰ ਪੁਲਿਸ ਪਕੜ ਤੋਂ ਬਾਹਰ ਹੈ ।ਪੁਲਿਸ ਨੇ ਉਕਤ ਕਾਬੂ ਕੀਤੇ ਗਿਰੋਹ ਮੈਂਬਰਾਂ ਖਿਲਾਫ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ ।ਥਾਣਾ ਖੇੜੀ ਗੰਡਿਆਂ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੋਰਾਨ ਡੀਐਸਪੀ ਘਨੌਰ ਅਸੋਕ ਕੁਮਾਰ ਨੇ ਦੱਸਿਆ ਕਿ ਥਾਣਾ ਖੇੜੀ ਗੰਡਿਆ ਦੇ ਇੰਚਾਰਜ ਪ੍ਰੇਮ ਸਿੰਘ ਦੀ ਨਿਗਰਾਨੀ ਹੇਠ ਐਸ.ਆਈ.ਹਰਦੀਪ ਸਿੰਘ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੋਰਾਨ ਪਿੰਡ ਹਰਪਾਲਪੁਰ ਵਿਖੇ ਮੋਜੂਦ ਸਨ ਕਿ ਗੁਪਤ ਸੂਚਨਾ ਮਿਲੀ ਕਿ ਮੋਟਰ ਸਾਈਕਲ ਚੋਰ ਗਿਰੋਹ ਦੇ ਮੈਂਬਰ ਚੋਰੀ ਕੀਤੇ ਮੋਟਰ ਸਾਈਕਲਾਂ ਵਿਚੋਂ ਕੁਝ ਮੋਟਰ ਸਾਈਕਲਾਂ ਨੂੰ ਵੇਚਣ ਲਈ ਹਰਿਆਣਾ ਵੱਲ ਜਾਣਗੇ  ਜਿਸ ‘ਤੇ ਪੁਲਿਸ ਨੇ  ਪਿੰਡ ਸਨੌਲੀਆ ਗੰਦੇ ਨਾਲ੍ਹੇ ‘ਤੇ ਨਾਕਾਬੰਦੀ ਕਰਕੇ ਗਿਰੋਹ ਦੇ ਮੈਂਬਰ ਗੁਰਜੰਟ ਸਿੰਘ, ਲਵਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਜਸ਼ਨਪ੍ਰੀਤ ਸਿੰਘ, ਪਰਵਿੰਦਰ ਸਿੰਘ ਨੁੰ ਚੋਰੀ ਕੀਤੇ ਗਏ ਤਿੰਨ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ।ਉਨ੍ਹਾਂ ਦੱਸਿਆ ਕਿ ਪੁਸਿਲ ਪੁਛਗਿੱਛ ਦੋਰਾਨ ਕਾਬੂ ਕੀਤੇ ਗਏ ਆਰੋਪੀਆਂ ਦੀ ਨਿਸ਼ਾਨਦੇਹੀ ‘ਤੇ ਚੋਰੀ ਕੀਤੇ ਵੱਖ ਵੱਖ ਕੰਪਨੀਆਂ ਦੇ 9 ਮੋਟਰ ਸਾਈਕਲ ਅਤੇ 2 ਮੋਟਰ ਸਾਈਕਲਾਂ ਦੀ ਚਾਸੀਆਂ ਬਰਾਮਦ ਕੀਤੀਆਂ ।ਉਨ੍ਹਾਂ ਦੱਸਿਆ ਕਿ ਪੁਲਿਸ ਨੇ ਹੁਣ ਤੱਕ 12 ਮੋਟਰ ਸਾਈਕਲ ਬਰਾਮਦ ਕੀਤੇ ਹਨ ।ਡੀਐਸਪੀ ਅਸੋਕ ਕੁਮਾਰ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਮੋਟਰ ਸਾਈਕਲ ਗਿਰੋਹ ਦੇ ਮੈਂਬਰਾਂ ਨੇ ਰਾਜਪੁਰਾ ,ਬਨੂੰੜ,ਸ਼ਾਹਬਾਦ ਹਰਿਆਣਾ ਅਤੇ ਲਾਡਵਾ ਹਰਿਆਣਾ ਤੋਂ  ਚੋਰੀ ਕੀਤੇ ਸਨ ।ਉਨ੍ਹਾਂ ਦੱਸਿਆ ਕਿ ਗਿਰੋਹ ਦੇ ਮੈਂਬਰ ਮੋਟਰ ਸਾਈਕਲਾਂ ਨੂੰ ਚੋਰੀ ਕਰਕੇ ਲਵਪ੍ਰੀਤ ਸਿੰਘ ਨੂੰ ਲਿਆ ਕੇ ਦਿੰਦੇ ਸਨ ਅੱਗੇ ਆਰੋਪੀ ਲਵਪ੍ਰੀਤ ਸਿੰਘ ਮੋਟਰ ਸਾਈਕਲਾਂ ਨੂੰ ਠਿਕਾਣੇ ਲਾਉਂਦਾ ਸੀ ।ਪੁੱਛੇ ਗਏ ਸਵਾਲ  ਵਿੱਚ ਡੀਐਸਪੀ ਘਨੋਰ ਅਸੋਕ ਕੁਮਾਰ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੋਟਰ ਸਾਈਕਲ ਚੋਰ ਗਿਰੋਹ ਖਿਲਾਫ ਪਹਿਲਾ ਕੋਈ ਵੀ ਕੇਸ ਦਰਜ ਨਹੀ ।ਉਨ੍ਹਾਂ ਦੱਸਿਆ ਕਿ ਗਿਰੋਹ ਦੀ ਇਕ ਮੈਂਬਰ ਸਿਮਰਜੀਤ ਸਿੰਘ ਅਜੇ ਫਰਾਰ ਹੈ ਜਿਸਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ।ਪੁਲਿਸ ਨੇ ਕਾਬੂ ਕੀਤੇ ਗਏ ਆਰੋਪੀਆ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration