"/> ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਕੀਤਾ ਗਿਆ ਇੰਟਰਲਾਕਿੰਗ ਟਾਇਲ ਨਾਲ ਬਣਨ ਵਾਲੀਆਂ ਸੜਕਾਂ ਦਾ ਸ਼ੁੱਭ ਆਰੰਭ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਕੀਤਾ ਗਿਆ ਇੰਟਰਲਾਕਿੰਗ ਟਾਇਲ ਨਾਲ ਬਣਨ ਵਾਲੀਆਂ ਸੜਕਾਂ ਦਾ ਸ਼ੁੱਭ ਆਰੰਭ

Published On: punjabinfoline.com, Date: Aug 04, 2018

ਰਾਜਪੁਰਾ 4 ਅਗਸਤ ( ਰਾਜੇਸ਼ ਡਾਹਰਾ ) ਅੱਜ ਰਾਜਪੁਰਾ ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਂਦੇ ਹੋਏ ਰਾਜਪੁਰ ਦੇ ਵਿਧਾਇਕ ਸਰਦਾਰ ਹਰਦਿਆਲ ਸਿੰਘ ਕੰਬੋਜ ਵੱਲੋਂ ਇੰਟਰਲਾਕਿੰਗ ਟਾਇਲ ਨਾਲ ਬਣਨ ਵਾਲੀ ਸੜਕਾਂ ਦਾ ਸ਼ੁੱਭ ਆਰੰਭ ਕੀਤਾ ਗਿਆ। ਉਨ੍ਹਾਂ ਦੁਆਰਾ ਵਾਰਡ ਨੰਬਰ 8ਬਨਵਾੜੀ ਦੀ ਮੇਨ ਸੜਕ ,ਵਾਰਡ ਨੰਬਰ 9 ਦੀ ਸੜਕ ਅਤੇ ਪੁਰਾਣਾ ਰਾਜਪੁਰਾ ਦੇ ਗੁਰਦੁਆਰਾ ਆਹਲੂਵਾਲੀਆ ਸਾਹਿਬ ਦਾ ਪੂਰਾ ਏਰੀਆ ਦੀ ਸੜਕਾਂ ਦਾ ਸ਼ੁੱਭ ਆਰੰਭ ਆਪਣੇ ਕਰ ਕਮਲਾ ਦੁਆਰਾ ਕੀਤਾ। ਇੱਥੇ ਇਹ ਜ਼ਿਕਰਯੋਗ ਹੈ ਕਿ ਪੂਰਾ ਰਾਜਪੁਰਾ ਸ਼ਹਿਰ ਪਿਛਲੀ ਸਰਕਾਰ ਦੀ ਅਣਦੇਖੀ ਕਾਰਨ ਵਿਕਾਸ ਤੋਂ ਵਾਂਝਾ ਰਹਿ ਗਿਆ ਸੀ। ਪਰ ਹੁਣ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਅਤੇ ਵਿਧਾਇਕ ਹਰਦਿਆਲ ਸਿੰਘ ਦੇ ਯਤਨਾਂ ਸਦਕਾ ਵਿਕਾਸ ਕੰਮਾਂ ਵਿੱਚ ਹਨੇਰੀ ਤਰ੍ਹਾਂ ਤੇਜ਼ੀ ਲਿਆਂਦੀ ਜਾ ਰਹੀ ਹੈ ।ਅੱਜ ਵਾਰਡ ਨੰਬਰ 9 ਵਿੱਚ ਉਦਘਾਟਨ ਸਮੇਂ ਮਾਹੌਲ ਬਹੁਤ ਹੀ ਭਾਵੁਕ ਹੋ ਗਿਆ ਜਦੋਂ ਸਰਦਾਰ ਕੰਬੋਜ ਨੂੰ ਵਾਰਡ ਵਾਸੀਆਂ ਵੱਲੋਂ ਸਵਾਗਤ ਲਈ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਹਿਨਾਏ ਜਾ ਰਹੀ ਸੀ ਤਾਂ ਸਰਦਾਰ ਕੰਬੋਜ ਨੇ ਕਿਹਾ ਕਿ ਇਹ ਹਾਰ ਮੈਨੂੰ ਫੜਾਓ ਅਤੇ ਸਰਦਾਰ ਕੰਬੋਜ ਨੇ ਹਾਰ ਫੜ ਕੇ ਵਾਰਡ ਵਾਸੀਆਂ ਦੇ ਗਲ ਵਿੱਚ ਪਾਉਣਾ ਸ਼ੁਰੂ ਕਰ ਦਿੱਤੇ। ਤੇ ਕਿਹਾ ਕਿ ਤੁਸੀਂ ਤਾਂ ਮੇਰੇ ਸਿਰ ਦੇ ਤਾਜ ਹੋ ਤੇ ਤੁਸੀਂ ਹੀ ਐੱਮ ਐੱਲ ਏ ਹੋ ।ਇਹ ਸੁਣ ਕੇ ਵਾਰਡ ਦੇ ਲੋਕ ਬਹੁਤ ਹੀ ਭਾਵੁਕ ਹੋ ਗਏ ਅਤੇ ਐਮਐਲਏ ਸਾਹਿਬ ਨੂੰ ਦਿਲ ਤੋਂ ਦੁਆਵਾਂ ਦੇਣ ਲੱਗੇ। ਅਤੇ ਵਾਰਡ ਵਾਸੀਆਂ ਦੀ ਖ਼ੁਸ਼ੀ ਦਾ ਕੋਈ ਵੀ ਟਿਕਾਣਾ ਨਾ ਰਿਹਾ ਅਤੇ ਉਹ ਸਰਦਾਰ ਕੰਬੋਜ ਜਿੰਦਾਬਾਦ, ਨਰਿੰਦਰ ਸ਼ਾਸਤਰੀ ਜਿੰਦਾਬਾਦ ਅਤੇ ਪੰਜਾਬ ਕਾਂਗਰਸ ਸਰਕਾਰ ਜਿੰਦਾਬਾਦ ਦੇ ਨਾਰੇ ਲਗਾਉਣ ਲੱਗ ਪਏ।ਇਸ ਮੌਕੇ ਤੇ ਸਰਦਾਰ ਕੰਬੋਜ ਨੇ ਕਿਹਾ ਕਿ ਸ਼ਹਿਰ ਨੂੰ ਸੁੰਦਰ ਬਣਾਉਣ ਵਿਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ ।ਅਤੇ ਜੋ ਵੀ ਸ਼ਹਿਰ ਵਾਸੀਆਂ ਨੂੰ ਦਿੱਕਤਾਂ ਪਰੇਸ਼ਾਨੀਆਂ ਆ ਰਹੀਆ ਹਨ ਉਹਨਾਂ ਨੂੰ ਜਲਦ ਤੋਂ ਜਲਦ ਹੀ ਦੂਰ ਕੀਤੀਆਂ ਜਾਣਗੀਆਂ। ਇਸ ਮੌਕੇ ਤੇ ਨਗਰ ਕੌਾਸਲ ਦੇ ਪ੍ਰਧਾਨ ਸ੍ਰੀ ਨਰਿੰਦਰ ਸ਼ਾਸਤਰੀ, ਪੀਪੀਸੀਸੀ ਮੈਂਬਰ ਸਰਦਾਰ ਨਿਰਭੈ ਸਿੰਘ ਮਿਲਟੀ ਕੰਬੋਜ, ਨਗਰ ਕੌਂਸਲ ਦੇ ਈ.ਓ . ਸ੍ਰੀ ਚੇਤਨ ਸ਼ਰਮਾ ,ਐਮ.ਈ. ਸ਼ੈਲੀ ਰਾਜ ਗਰਗ ,ਬਲਦੇਵ ਰਾਜ ਬਿੱਲੂ ,ਅਨਿਲ ਟੰਨੀ, ਚਰਨਜੀਤ ਕਪੂਰ ,ਯੋਗੇਸ਼ ਗੋਲਡੀ ,ਦਰਸ਼ਨ ਬਨਵਾੜੀ (ਮਹਿੰਗਾ ) ,ਅਭਿਨਵ ਓਬਰਾਏ, ਪਵਨ ਪਿੰਕਾ ,ਕਾਕਾ ਰਾਮ ਨੰਬਰਦਾਰ ,ਪਰਮਾਲ ਰਾਣਾ ਐਕਸ ਐੱਮ ਸੀ, ਅਸ਼ੋਕ ਕੁਮਾਰ ,ਕਿਸ਼ਨ ਕੁਮਾਰ ,ਵਿਜੈ ਕਿੰਗਰ ,ਅਤੇ ਮੁਕੇਸ਼ ਠੇਕੇਦਾਰ ਸਮੇਤ ਲੱਗਭਗ ਵਾਰਡ ਦੇ ਸਾਰੇ ਹੀ ਵਸਨੀਕ ਮੌਜੂਦ ਸਨ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration