"/> ਮਜਦੂਰ ਮੁਕਤੀ ਮੋਰਚਾ ਵੱਲੋਂ 9 ਨੂੰ ਕੇਂਦਰ ਸਰਕਾਰ ਖਿਲਾਫ ਕੀਤੀਆਂ ਜਾਣਗੀਆਂ ਰੈਲੀਆਂ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਜਦੂਰ ਮੁਕਤੀ ਮੋਰਚਾ ਵੱਲੋਂ 9 ਨੂੰ ਕੇਂਦਰ ਸਰਕਾਰ ਖਿਲਾਫ ਕੀਤੀਆਂ ਜਾਣਗੀਆਂ ਰੈਲੀਆਂ

Published On: punjabinfoline.com, Date: Aug 04, 2018

ਤਲਵੰਡੀ ਸਾਬੋ, 4 ਅਗਸਤ (ਗੁਰਜੰਟ ਸਿੰਘ ਨਥੇਹਾ)- ਕੇਂਦਰ ਦੀ ਭਾਜਪਾ ਸਰਕਾਰ ਦੀ ਕਾਰਪੋਰੇਟ ਕੰਪਨੀਆਂ ਪੱਖੀ ਅਤੇ ਫਿਰਕੂ ਫਾਸੀਵਾਦ ਨੀਤੀਆਂ ਖਿਲਾਫ ਅੰਗਰੇਜ਼ ਭਾਰਤ ਛੱਡੋ ਅੰਦੋਲਨ ਦੀ 75ਵੀਂ ਵਰੇਗੰਢ ਤੇ ਪੂਰੇ ਦੇਸ਼ ਅੰਦਰ ਕੰਪਨੀਆਂ ਦੇ ਦਲਾਲ "ਮੋਦੀ ਭਜਾਓ, ਦੇਸ਼ ਬਚਾਓ ਸੰਵਿਧਾਨ ਬਚਾਓ" ਜਿਲ੍ਹਾ ਪੱਧਰੀ ਮੁਜਾਹਰੇ ਕੀਤੇ ਜਾਣਗੇ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਮਜਦੂਰ ਮੁਕਤੀ ਮੋਰਚਾ ਦੇ ਪੰਜਾਬ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਹਲਕੇ ਦੇ ਪਿੰਡ ਬਹਿਮਣ ਕੌਰ ਸਿੰਘ, ਲਹਿਰੀ, ਗਾਟਵਾਲੀ ਤੇ ਹੋਰ ਪਿੰਡਾਂ 'ਚ ਤਿਆਰੀਆਂ ਲਈ ਕੀਤੀਆਂ ਮੀਟਿੰਗਾਂ ਨੂੰ ਸਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਚੋਣਾਂ ਦੌਰਾਨ ਵੱਡੇ-ਵੱਡੇ ਵਾਅਦੇ ਕਰਕੇ ਇੰਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਦੀ ਬਿਜਾਏ ਜਾਤੀ ਵੰਡ ਪਾਇਆ ਹੈ। ਉਨ੍ਹਾਂ ਕਿਹਾ ਕਿ ਕਰੋੜਾਂ ਲੋਕ ਕਰਜਿਆਂ ਦੀ ਦਲ ਦਲ 'ਚ ਡੁੱਬ ਕੇ ਰੋਟੀ ਨੂੰ ਤਰਸ ਰਹੇ ਹਨ ਤੇ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ 2 ਕਰੋੜ ਨੌਕਰੀਆਂ ਦੇਣ, ਖਾਤਿਆਂ 'ਚ 15-15 ਲੱਖ ਰੁਪਏ ਪਾਉਣ, ਮਹਿੰਗਾਈ ਤੇ ਬੇਰੁਜਗਾਰੀ ਖਤਮ ਕਰਨ ਦੇ ਵਾਅਦੇ ਸਭ ਖੋਖਲੇ ਸਾਬਿਤ ਹੋਏ। ਉਨ੍ਹਾਂ 9 ਅਗਸਤ ਵਾਲੇ ਜਿਲ੍ਹਾ ਪੱਧਰੀ ਬਠਿੰਡਾ ਦੇ ਧਰਨੇ 'ਚ ਵੱਡੀ ਗਿਣਤੀ ਵਿੱਚ ਪਹੁੰਚਣ ਲਈ ਅਪੀਲ ਕੀਤੀ।ਇਸ ਮੌਕੇ ਬਲਕਰਨ ਸਿੰਘ ਬਹਿਮਣ, ਬੀਰਬਲ ਸਿੰਘ ਸੀਂਗੋ, ਸੁਖਦੇਵ ਸਿੰਘ ਲਹਿਰੀ, ਬਲਜਿੰਦਰ ਸੰਗਤ, ਸਿਮਰਜੀਤ ਕੌਰ ਸ਼ੇਖਪੁਰਾ ਨੇ ਵੀ ਸੰਬੋਧਨ ਕੀਤਾ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration