"/> ਪਾਵਰਕਾਮ ਦੇ ਮ੍ਰਿਤਕ ਕਰਮਚਾਰੀਆਂ ਦੇ ਵਾਰਿਸਾਂ ਨੇ ਨੌਕਰੀ ਲਾਭ ਦੁਆਉਣ ਸਬੰਧੀ ਜਟਾਣਾ ਨੂੰ ਸੌਂਪਿਆ ਮੰਗ ਪੱਤਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪਾਵਰਕਾਮ ਦੇ ਮ੍ਰਿਤਕ ਕਰਮਚਾਰੀਆਂ ਦੇ ਵਾਰਿਸਾਂ ਨੇ ਨੌਕਰੀ ਲਾਭ ਦੁਆਉਣ ਸਬੰਧੀ ਜਟਾਣਾ ਨੂੰ ਸੌਂਪਿਆ ਮੰਗ ਪੱਤਰ

Published On: punjabinfoline.com, Date: Aug 04, 2018

ਤਲਵੰਡੀ ਸਾਬੋ, 4 ਅਗਸਤ (ਗੁਰਜੰਟ ਸਿੰਘ ਨਥੇਹਾ)- ਬਿਜਲੀ ਬੋਰਡ ਵਿੱਚ ਬੀਤੇ ਸਮੇਂ ਵਿੱਚ ਨੌਕਰੀ ਸਮੇਂ ਦੌਰਾਨ ਮਰੇ ਕਰਮਚਾਰੀਆਂ ਦੇ ਵਾਰਿਸਾਂ ਨੇ ਹੁਣ ਬਿਜਲੀ ਮੰਤਰੀ ਵੱਲੋਂ ਪਾਵਰਕਾਮ ਵਿੱਚ ਤਰਸ ਦੇ ਆਧਾਰ ਤੇ ਨੌਕਰੀਆਂ ਖੋਲ ਦੇਣ ਦੇ ਬਿਆਨ ਉਪਰੰਤ ਉਨਾਂ ਨੂੰ ਵੀ ਨੌਕਰੀਆਂ ਦੁਆਉਣ ਲਈ ਅੱਜ ਤਲਵੰਡੀ ਸਾਬੋ ਦੇ ਕੌਂਸਲਰ ਹਰਬੰਸ ਸਿੰਘ ਦੀ ਅਗਵਾਈ ਵਿੱਚ ਇੱਕ ਮੰਗ ਪੱਤਰ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੂੰ ਸੌਂਪਿਆ। ਉਕਤ ਸਬੰਧੀ ਜਾਣਕਾਰੀ ਦਿੰਦਿਆਂ ਹਰਬੰਸ ਸਿੰਘ ਕੌਂਸਲਰ ਨੇ ਦੱਸਿਆ ਕਿ ਬੀਤੇ ਸਮੇਂ ਵਿੱਚ ਸਾਡੇ ਸਾਰਿਆਂ ਦੇ ਮਾਤਾ ਪਿਤਾ ਜਿਹਨਾਂ ਦੀ ਬਿਜਲੀ ਬੋਰਡ ਚ ਨੌਕਰੀ ਕਰਦੇ ਸਮੇਂ ਮੌਤ ਹੋ ਗਈ ਸੀ ਦੇ ਵਾਰਿਸਾਂ ਨੂੰ ਉਸ ਸਮੇਂ ਨੌਕਰੀ ਨਹੀਂ ਸੀ ਮਿਲ ਸਕੀ ਕਿਉਂਕਿ ਉਸ ਸਮੇਂ ਸਰਕਾਰ ਨੇ ਤਰਸ ਦੇ ਆਧਾਰ ਤੇ ਨੌਕਰੀਆਂ ਰੋਕੀਆਂ ਹੋਈਆਂ ਸਨ ਤੇ ਵਾਰਿਸਾਂ ਨੂੰ ਤਿੰਨ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਸੀ। ਪ੍ਰੰਤੂ ਹੁਣ ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਪਾਵਰਕਾਮ ਦੇ ਮ੍ਰਿਤਕ ਮੁਲਾਜਮਾਂ ਦੇ ਵਾਰਿਸਾਂ ਲਈ ਤਰਸ ਦੇ ਆਧਾਰ ਤੇ ਨੌਕਰੀਆਂ ਖੋਲਣ ਦਾ ਐਲ਼ਾਨ ਕੀਤਾ ਹੈ ਇਸਲਈ ਅਸੀਂ ਹਲਕਾ ਸੇਵਾਦਾਰ ਜਟਾਣਾ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਬਿਜਲੀ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਜਿਨਾਂ ਪਰਿਵਾਰਾਂ ਨੇ ਉਸ ਸਮੇਂ ਤਿੰਨ ਲੱਖ ਸਹਾਇਤਾ ਰਾਸ਼ੀ ਲਈ ਜਾਂ ਨਹੀ ਲਈ ਉਨਾਂ ਦੇ ਵਾਰਿਸਾਂ ਨੂੰ ਵੀ ਪਾਵਰਕਾਮ ਵਿੱਚ ਨੌਕਰੀਆਂ ਦਿੱਤੀਆਂ ਜਾਣ ਕਿਉਂਕਿ ਜਿੰਨਾਂ ਨੇ ਉਸ ਸਮੇਂ ਤਿੰਨ ਲੱਖ ਰੁਪਏ ਸਹਾਇਤਾ ਰਾਸ਼ੀ ਲਈ ਸੀ ਉਹ ਵੀ ਮਜਬੂਰੀਵੱਸ ਲਈ ਸੀ ਕਿਉਂਕਿ ਮ੍ਰਿਤਕ ਮੁਲਾਜਮ ਦੀ ਮੌਤ ਉਪਰੰਤ ਪਿੱਛੇ ਪਰਿਵਾਰਾਂ ਦੇ ਪਾਲਣ ਪੋਸਣ ਦਾ ਕੋਈ ਪ੍ਰਬੰਧ ਨਹੀ ਸੀ। ਉਨਾਂ ਦੱਸਿਆ ਕਿ ਜਟਾਣਾ ਨੇ ਉਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਉਕਤ ਮਾਮਲੇ ਨੂੰ ਬਿਜਲੀ ਮੰਤਰੀ ਤੇ ਸੂਬਾ ਸਰਕਾਰ ਕੋਲ ਉਠਾਉਣਗੇ। ਮੰਗ ਪੱਤਰ ਦੇਣ ਵਾਲੇ ਵਫਦ ਵਿੱਚ ਜਲਕਰਨ ਸਿੰਘ ਤਲਵੰਡੀ ਸਾਬੋ, ਰਾਮਕਰਨ ਸਿੰਘ ਮਾਹੀਨੰਗਲ, ਹਰਜਿੰਦਰ ਸਿੰਘ ਕਣਕਵਾਲ, ਪਤਰਸ ਗੁਰੂਸਰ, ਨਵਜੋਤ ਸਿੰਘ ਸੇਖੂ ਤੇ ਗੁਰਮੀਤ ਬੁੱਟਰ ਬੰਗੀ ਸ਼ਾਮਿਲ ਸਨ ਜਦੋਂਕਿ ਇਸ ਮੌਕੇ ਰਣਜੀਤ ਸੰਧੂ ਨਿੱਜੀ ਸਹਾਇਕ, ਸੰਦੀਪ ਭੁੱਲਰ ਸੂਬਾ ਸਕੱਤਰ, ਕ੍ਰਿਸ਼ਨ ਭਾਗੀਵਾਂਦਰ ਪ੍ਰਧਾਨ ਬਲਾਕ ਕਾਂਗਰਸ, ਅੰਮ੍ਰਿਤਪਾਲ ਕਾਕਾ, ਗੁਰਤੇਜ ਕਣਕਵਾਲ ਤੇ ਜਗਦੇਵ ਸਰਪੰਚ ਜੱਜਲ ਦੋਵੇਂ ਪ੍ਰਧਾਨ ਟਰੱਕ ਯੂਨੀਅਨ ਰਾਮਾਂ, ਸੁਖਮੰਦਿਰ ਭਾਗੀਵਾਂਦਰ, ਜਸਵੰਤ ਸਿੰਘ ਲੀਲਾ, ਦਰਸ਼ਨ ਸੰਧੂ ਮਾਨਵਾਲਾ, ਦਿਲਪ੍ਰੀਤ ਜਗਾ ਰਾਮ ਤੀਰਥ, ਨਾਨਕ ਸ਼ੇਖਪੁਰਾ, ਸੱਤਪਾਲ ਲਹਿਰੀ ਆਦਿ ਕਾਂਗਰਸੀ ਆਗੂ ਹਾਜਿਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration