"/> ਹੈਰੀਟੇਜ ਪਬਲਿਕ ਸਕੂਲ ਵਿੱਚ ‘ਟੈਲੇਂਟ–ਹੰਟ’ ਪ੍ਰੋਗਰਾਮ ਕਰਵਾਇਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਹੈਰੀਟੇਜ ਪਬਲਿਕ ਸਕੂਲ ਵਿੱਚ ‘ਟੈਲੇਂਟ–ਹੰਟ’ ਪ੍ਰੋਗਰਾਮ ਕਰਵਾਇਆ

ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨਾ ਪ੍ਰੋਗਰਾਮ ਦਾ ਮੁੱਖ ਮੰਤਵ:-ਮੀਨੂੰ ਸੂਦ
Published On: punjabinfoline.com, Date: Aug 04, 2018

ਭਵਾਨੀਗੜ 4 ਅਗਸਤ { ਗੁਰਵਿੰਦਰ ਰੋਮੀ ਭਵਾਨੀਗੜ } ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਮੰਤਵ ਨਾਲ ਸਥਾਨਕ ਹੈਰੀਟੇਜ ਪਬਲਿਕ ਸਕੂਲ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਮੀਨੂ ਸੂਦ ਦੀ ਯੋਗ ਅਗਵਾਈ ਸਦਕਾ ‘ਟੈਲੇਂਟ – ਹੰਟ’ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਅੱਠਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ । ਇਸ ਵਿਚ ਵਿਦਿਆਰਥੀਆਂ ਨੇ ਨ੍ਰਿਤ , ਸੰਗੀਤ , ਐਕਟਿੰਗ, ਸਾਜ-ਵਾਦਨ ਵਰਗੀਆਂ ਆਪਣੀਆਂ ਪ੍ਰਤਿਭਾਵਾਂ ਨੂੰ ਆਪਣੇ ਅਧਿਆਪਕ ਸ.ਕਰਮਜੀਤ ਸਿੰਘ ਤੇ ਮੈਡਮ ਵਿਭਾ ਦੇ ਸਹਿਯੋਗ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਅਤੇ ਵਾਹ-ਵਾਹ ਖੱਟੀ ।ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਉਹਨਾਂ ਦੀ ਪੇਸ਼ਕਾਰੀ ਅਨੁਸਾਰ ਵੱਖ-ਵੱਖ ਸ਼੍ਰੇਣੀਆਂ ਲਈ ਪਹਿਲਾ ਅਤੇ ਦੂਜਾ ਸਥਾਨ ਹਾਸਲ ਕਰਨ ਲਈ ਸਨਮਾਨਿਤ ਕੀਤਾ ਗਿਆ ,ਜਿਸ ਵਿੱਚ ਸੋਲੋ ਡਾਂਸ ਵਿੱਚ ਜਸ਼ਿਕਾ ਨੇ ਪਹਿਲਾ ਤੇ ਕਸ਼ਿਸ਼ ਨੇ ਦੂਜਾ, ਡਿਓੂਟ ਡਾਂਸ ਵਿੱਚ ਪ੍ਰਭਲੀਨ ਤੇ ਪ੍ਰਭਜੋਤ ਨੇ ਪਹਿਲਾ ਅਤੇ ਅਨਮੋਲ ਤੇ ਪਰਦੀਪ ਨੇ ਦੂਜਾ , ਗੁਰੱਪ ਡਾਂਸ ਵਿੱਚ 10+1 ਆਰਟਸ ਤੇ ਕਾਮਰਸ ਦੀਆਂ ਵਿਦਿਆਰਥਣਾਂ ਨੇ ਪਹਿਲਾ ਅਤੇ 10+2 ਸਾਇੰਸ ਦੀਆਂ ਵਿਦਿਆਰਥਣਾਂ ਨੇ ਦੂਜਾ, ਕਵਿਤਾ ਗਾਇਨ ਵਿੱਚ ਅਮਨਦੀਪ ਨੇ ਪਹਿਲਾ , ਐਕਟਿੰਗ ਵਿੱਚ ਰਵਿੰਦਰ,ਕਰਨ,ਅਦਿਤਯ,ਮੁਸਕਾਨ ਤੇ ਅੰਕਿਤ ਨੇ ਪਹਿਲਾ, ਸੋਲੋ ਗਾਇਨ ਵਿੱਚ ਕਰਨ ਨੇ ਪਹਿਲਾ ਅਤੇ ਅਮਨ ਨੇ ਦੂਜਾ ਸਥਾਨ ਹਾਸਲ ਕੀਤਾ ।ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ, ਆਸ਼ਿਮਾ ਮਿੱਤਲ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਮੀਨੂ ਸੂਦ ਜੀ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਪ੍ਰਸ਼ੰਸਾ ਕਰਦਿਆਂ ਉਹਨਾਂ ਨੂੰ ਟ੍ਰਾਫੀ ਤੇ ਸਰਟੀਫੀਕੇਟ ਨਾਲ ਸਨਮਾਨਿਤ ਕੀਤਾ ।ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਮੀਨੂ ਸੂਦ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦਾ ਸਹਾਇਕ ਗਤੀਵਿਧੀਆਂ ਵਿੱਚ ਭਾਗ ਲੈਣਾ ਹੀ ਸਰਵਪੱਖੀ ਵਿਕਾਸ ਦੀ ਨਿਸ਼ਾਨੀ ਹੈ ਜਿਸ ਲਈ ਸਕੂਲ ਵਲੋਂ ਇਹ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ।

Tags: vikas kumar
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration