"/> ਕਾਕਾ ਗੁਰਫ਼ਤਹਿ ਸਿੰਘ ਮਾਨ ਦਾ ਜਨਮ ਕਲੱਬ ਵੱਲੋਂ ਪੌਦੇ ਲਾ ਕੇ ਮਨਾਇਆ ਗਿਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕਾਕਾ ਗੁਰਫ਼ਤਹਿ ਸਿੰਘ ਮਾਨ ਦਾ ਜਨਮ ਕਲੱਬ ਵੱਲੋਂ ਪੌਦੇ ਲਾ ਕੇ ਮਨਾਇਆ ਗਿਆ

Published On: punjabinfoline.com, Date: Aug 05, 2018

ਰਾਮਾਂ ਮੰਡੀ,੫ ਅਗਸਤ(ਤਰਸੇਮ ਸਿੰਘ ਬੁੱਟਰ) ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਤੇਜਗੀਰ ਰਿਜੋਰਟ ਦੇ ਮਾਲਕ ਗੁਰਮੇਲ ਸਿੰਘ ਸਿੱਧੂ ਐੱਸ.ਪੀ.ਪੰਜਾਬ ਪੁਲਿਸ(ਸੇਵਾ ਮੁਕਤ) ਤੇ ਚਰਨਜੀਤ ਕੌਰ ਸਿੱਧੂ ਨੇ ਆਪਣੇ ਦੋਹਤੇ ਕਾਕਾ ਗੁਰਫਤਿਹ ਸਿੰਘ ਮਾਨ ਦਾ ਬਾਰ੍ਹਵਾਂ ਜਨਮ ਦਿਨ ਨਿਵੇਕਲੇ ਢੰਗ ਨਾਲ਼ ਪੌਦੇ ਲਾ ਕੇ ਮਨਾਇਆ।ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਵ: ਮੇਜਰ ਸ਼ਮਿੰਦਰ ਸਿੰਘ ਮਾਨ ਅਤੇ ਬੀਬਾ ਰੰਮੀ ਮਾਨ ਨੇ ਪੁੱਤਰ ਦੇ ਜਨਮ ਦਿਨ ਮੌਕੇ ਪਰਿਵਾਰ ਦੀ ਮੱਦਦ ਨਾਲ਼ ਕਲੱਬ ਵੱਲੋਂ ਪਿੰਡ ਦੇ ਦਾਦਾ ਪੋਤਾ ਪਾਰਕ ਤੋਂ ਲੈ ਕੇ ਗੁਰਦੁਆਰਾ ਗੁਪਤਸਰ ਸਾਹਿਬ ਨੂੰ ਜੋੜਨ ਵਾਲੀ ਸੰਪਰਕ ਸੜਕ 'ਤੇ ਵੱਖ-ਵੱਖ ਕਿਸਮ ਦੇ ਛਾਂਦਾਰ ਪੌਦੇ ਸਮੇਤ ਰੁੱਖ ਰੱਖਿਅਕ ਢਾਂਚੇ ਦੇ ਲਾਏ ਗਏ।ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ ਵੀ ਉਕਤ ਬੱਚੇ ਦੇ ਜਨਮ ਦਿਨ ਮੌਕੇ ਪਿੰਡ 'ਚ ਛਾਂਦਾਰ ਪੌਦੇ ਲਾਏ ਗਏ ਸਨ।ਸਿੱਧੂ ਅਤੇ ਮਾਨ ਪਰਿਵਾਰ ਦੇ ਇਸ ਉਪਰਾਲੇ ਦੀ ਮਾਲਵਾ ਵੈੱਲਫੇਅਰ ਕਲੱਬ ਵੱਲਂੋ ਅਤੇ ਪਿੰਡ ਵਾਸੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।ਪੌਦੇ ਲਾਉਣ ਸਮੇਂ ਪ੍ਰਧਾਨ ਗੁਰਮੀਤ ਸਿੰਘ ਬੁੱਟਰ,ਜਨਰਲ ਸਕੱਤਰ ਤਰਸੇਮ ਸਿੰਘ ਬੁੱਟਰ,ਮਨਪ੍ਰੀਤ ਸਿੰਘ ਬੁੱਟਰ,ਗੁਰਵਿੰਦਰ ਸਿੰਘ ਬੁੱਟਰ,ਗਗਨਦੀਪ ਸਿੰਘ ਸਿੱਧੂ,ਲੱਖੀ ਭੁੱਲਰ,ਪ੍ਰਧਾਨ ਗੁਲਾਬ ਸਿੰਘ ਨੰਬਰਦਾਰ,ਹਰਮਨ ਸਿੰਘ ਸਿੱਧੂ,ਲਾਭ ਸਿੰਘ ਨੰਬਰਦਾਰ,ਜਰਨੈਲ ਸਿੰਘ ਬੁੱਟਰ,ਜਸਤਾਜ ਸਿੰਘ ਬੁੱਟਰ,ਕਮਲਦੀਪ ਸਿੰਘ ਸਿੱਧੂ,ਸੁੱਖਾ ਸਿੰਘ,ਕਾਕਾ ਏਕਮ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration