"/> ਸੰਤ ਬਾਬਾ ਜੋਗੀਰਾਜ ਸਿੰਘ ਦੀ ਬਰਸੀ ਸ਼ਰਧਾਪੂਰਵਕ ਮਨਾਈ ਗਈ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੰਤ ਬਾਬਾ ਜੋਗੀਰਾਜ ਸਿੰਘ ਦੀ ਬਰਸੀ ਸ਼ਰਧਾਪੂਰਵਕ ਮਨਾਈ ਗਈ

Published On: punjabinfoline.com, Date: Aug 05, 2018

ਰਾਮਾਂ ਮੰਡੀ,5ਅਗਸਤ(ਤਰਸੇਮ ਸਿੰਘ ਬੁੱਟਰ) ਇੱਥੋਂ ਪੰਜ ਕਿਲੋਮੀਟਰ ਦੂਰ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਸੰਤ ਬਾਬਾ ਜੋਗੀਰਾਜ ਸਿੰਘ ਦੀ 29 ਵੀਂ ਬਰਸੀ ਗੁਰਦੁਅਰਾ ਗੁਪਤਸਰ ਸਾਹਿਬ (ਪਾਤਸ਼ਾਹੀ ਦਸਵੀਂ) ਵਿਖੇ ਸੰਗਤਾਂ ਦੇ ਸਹਿਯੋਗ ਨਾਲ਼ ਸ਼ਰਧਾਪੂਰਵਕ ਮਨਾਈ ਗਈ।ਇਸ ਮੌਕੇ ਸ਼ਰਧਾਵਾਨ ਪਰਿਵਾਰਾਂ ਵੱਲੋਂ ਰਖਾਏ ਗਏ ਬਾਰ੍ਹਾਂ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ।ਗੁਰਮਤਿ ਸਮਾਗਮ ਦੌਰਾਨ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਤਲਵੰਡੀ ਸਾਬੋ ਦੇ ਜਥੇ ਨੇ ਰਸ ਭਿੰਨੀ ਆਵਾਜ਼ 'ਚ ਗੁਰਬਾਣੀ ਅਧਾਰਤ ਮਨੋਹਰ ਕੀਰਤਨ ਕੀਤਾ।ਅਕਾਲ ਅਕੈਡਮੀ ਬੰਗੀ ਨਿਹਾਲ ਸਿੰਘ ਦੇ ਬੱਚਿਆਂ ਨੇ ਵੀ ਗੁਰਮਤਿ ਕੀਰਤਨ ਨਾਲ਼ ਸਿੱਖ-ਸੰਗਤਾਂ ਨਾਲ਼ ਸਾਂਝ ਪਾਈ।ਮੁੱਖ ਸੇਵਾਦਾਰ ਬਾਬਾ ਮਨਖੁਸ਼ਵਿੰਦਰ ਸਿੰਘ ਨੇ ਬਾਬਾ ਜੋਗੀਰਾਜ ਸਿੰਘ ਦੇ ਜੀਵਨ,ਵਿਚਾਰਧਾਰਾ ਅਤੇ ਗੁਰਦੁਆਰਾ ਸਾਹਿਬ ਨੂੰ ਉਹਨਾਂ ਦੀ ਬੇਮਿਸਾਲ ਦੇਣ ਬਾਰੇ ਜਾਣਕਾਰੀ ਦਿੱਤੀ।ਪ੍ਰਬੰਧਕ ਕਮੇਟੀ ਵੱਲੋਂ ਪ੍ਰਮੁੱਖ ਸੇਵਾ ਨਿਭਾਉਣ ਵਾਲ਼ੀਆਂ ਸੰਗਤਾਂ ਤੇ ਪਰਿਵਾਰਾਂ ਦਾ ਸਿਰੋਪਾਓ ਨਾਲ ਉਚੇਚਾ ਸਨਮਾਨ ਵੀ ਕੀਤਾ ਗਿਆ।ਸੰਗਤਾਂ ਨੇ ਪਾਵਨ ਸਰੋਵਰ 'ਚ ਇਸ਼ਨਾਨ ਕਰਨ ਦੇ ਨਾਲ਼-ਨਾਲ਼ ਗੁਰੂ ਕੇ ਲੰਗਰ 'ਚ ਹਾਜ਼ਰੀਆਂ ਭਰੀਆਂ।ਇਸ ਮੌਕੇ ਮੁੱਖ ਸੇਵਾਦਾਰ ਮਨਖੁਸ਼ਵਿੰਦਰ ਸਿੰਘ,ਬਾਬਾ ਕਾਕਾ ਸਿੰਘ ਬੁੰਗਾ ਮਸਤੂਆਣਾ ਸਾਹਿਬ,ਪ੍ਰਧਾਨ ਗੁਲਾਬ ਸਿੰਘ ਨੰਬਰਦਾਰ,ਭੂਰਾ ਸਿੰਘ ਭੁੱਲਰ,ਸੋਨਾ ਸਿੰਘ ਸੰਧੂ,ਰਾਜਿੰਦਰ ਸਿੰਘ ਖ਼ਾਲਸਾ,ਕਪੂਰ ਸਿੰਘ ਖ਼ਾਲਸਾ,ਗੁਰਪਾਲ ਸਿੰਘ ਸਿੱਧੂ ,ਜਸਕਰਨ ਸਿੰਘ ਬੁੱਟਰ,ਬਾਬਾ ਗੁਰਚਰਨ ਸਿੰਘ,ਪ੍ਰਧਾਨ ਬਲਜੀਤ ਸਿੰਘ ਖ਼ਾਲਸਾ,ਸੁਖਰਾਜ ਸਿੰਘ ਸੰਧੂ ਬੰਗੀ ਕਲਾਂ,ਬਿੰਦਰ ਸਿੰਘ ਖ਼ਾਲਸਾ,ਜਗਦੀਸ਼ ਸਿੰਘ ਖ਼ਾਲਸਾ ਅਤੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration