"/> ਸਵ: ਵਿਜੈਪਾਲ ਸਿੰਘ ਰੋਮਾਣਾ ਦੀ ਸੱਤਵੀਂ ਬਰਸੀ ਮੌਕੇ ਖ਼ੂਨਦਾਨ ਕੈਂਪ ਲਾਇਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਵ: ਵਿਜੈਪਾਲ ਸਿੰਘ ਰੋਮਾਣਾ ਦੀ ਸੱਤਵੀਂ ਬਰਸੀ ਮੌਕੇ ਖ਼ੂਨਦਾਨ ਕੈਂਪ ਲਾਇਆ

20 ਖ਼ੂਨਦਾਨੀਆਂ ਨੇ ਕੀਤਾ ਮਹਾਂਦਾਨ
Published On: punjabinfoline.com, Date: Aug 05, 2018

ਰਾਮਾਂ ਮੰਡੀ,5 ਅਗਸਤ(ਬੁੱਟਰ) ਪਿੰਡ ਜੋਧਪੁਰ ਰੋਮਾਣਾ ਵਿਖੇ ਸਵ: ਵਿਜੈਪਾਲ ਸਿੰਘ ਰੋਮਾਣਾ ਦੀ ਸੱਤਵੀਂ ਬਰਸੀ ਮੌਕੇ ਉਹਨਾਂ ਦੇ ਪਰਿਵਾਰ ਵੱਲੋਂ ਸਮਾਜ ਸੇਵੀ ਵਿਜੇ ਭੱਟ ਯੂਨਾਈਟਡ ਵੈੱਲਫੇਅਰ ਸੋਸਾਇਟੀ ਅਤੇ ਸਿਵਲ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ਼ ਖ਼ੂਨਦਾਨ ਕੈਂਪ ਲਾਇਆ ਗਿਆ।ਇਸ ਕੈਂਪ ਦੌਰਾਨ ਵੀਹ ਖ਼ੂਨਦਾਨੀਆਂ ਨੇ ਕੀਮਤੀ ਜਾਨਾਂ ਬਚਾਉਣ ਲਈ ਆਪਣਾ ਰਕਤ ਦਾਨ ਕੀਤਾ।ਸਾਰੇ ਖ਼ੂਨਦਾਨੀਆਂ ਦਾ ਪਰਿਵਾਰ ਵੱਲੋਂ ਉਚੇਚਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਸੁਖਜੀਤ ਕੌਰ,ਅਮਨਪ੍ਰੀਤ ਕੌਰ ਤੇ ਇਮਾਨ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾਂ ਵੱਲੋਂ ਹਰੇਕ ਸਾਲ ਸਵ: ਵਿਜੇਪਾਲ ਸਿੰਘ ਰੋਮਾਣਾ ਦੀ ਬਰਸੀ ਮੌਕੇ ਖ਼ੂਨਦਾਨ ਕੈਂਪ ਲਾਇਆ ਜਾਂਦਾ ਹੈ।ਰੋਮਾਣਾ ਪਰਿਵਾਰ ਵੱਲੋਂ ਯੂਨਾਈਟਡ ਵੈੱਲਫੇਅਰ ਸੋਸਾਇਟੀ ਦੀ ਆਰਥਿਕ ਮੱਦਦ ਵੀ ਕੀਤੀ ਗਈ।ਪਿੰਡ ਦੇ ਚੇਤਨ ਲੋਕਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਇਸ ਮੌਕੇ ਸੋਸਾਇਟੀ ਦੇ ਵਲੰਟੀਅਰ ਹਰਬੰਸ ਰੋਮਾਣਾ,ਸੁਖਜਿੰਦਰ ਰੋਮਾਣਾ ਤੇ ਡਾ: ਰਣਜੀਤ ਜੀਤੀ ਹਾਜ਼ਰ ਸਨ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration