"/> ਕਾਲਾਝਾੜ ਟੋਲ ਵਰਕਰਾਂ ਟੋਲ ਕੰਪਨੀ ਖਿਲਾਫ ਕੀਤੀ ਨਾਅਰੇਬਾਜੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕਾਲਾਝਾੜ ਟੋਲ ਵਰਕਰਾਂ ਟੋਲ ਕੰਪਨੀ ਖਿਲਾਫ ਕੀਤੀ ਨਾਅਰੇਬਾਜੀ

ਵਰਕਰਾਂ ਦਾ ਸੋਸ਼ਣ ਬੰਦ ਕਰਨ ਦੀ ਮੰਗ
Published On: punjabinfoline.com, Date: Aug 06, 2018

ਭਵਾਨੀਗੜ੍ਹ,6 ਅਗਸਤ (ਗੁਰਵਿੰਦਰ ਰੋਮੀ ਭਵਾਨੀਗੜ)-ਟੋਲ ਪਲਾਜਾ ਵਰਕਰਜ ਯੂਨੀਅਨ ਕਾਲਾਝਾੜ ਦੇ ਵਰਕਰਾਂ ਵੱਲੋਂ ਕਾਲਾਝਾੜ ਟੋਲ ਬੈਰੀਅਰ ‘ਤੇ ਸੋਮਵਾਰ ਨੂੰ ਟੋਲ ਪਲਾਜਿਆ ‘ਤੇ ਵਰਕਰਾ ਨਾਲ ਹੋ ਰਹੀਆ ਧੱਕੇਸਾਹੀਆ ਅਤੇ ਕਿਰਤ ਕਾਨੂੰਨ ਲਾਗੂ ਕਰਵਾਉਣ ਲਈ ਭਾਰਤ ਸਰਕਾਰ ਅਤੇ ਟੋਲ ਪਲਾਜਾ ਕੰਪਨੀਆ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ।ਇਸ ਮੌਕੇ ਟੋਲ ਪਲਾਜਾ ਵਰਕਰਜ ਯੂਨੀਅਂਨ ਪੰਜਾਬ ਦੇ ਵਾਈਸ ਪ੍ਰਧਾਨ ਦਰਸਨ ਸਿੰਘ ਨੇ ਕਿਹਾ ਕਿ ਟੋਲ ਪਲਾਜਾ ਕੰਪਨੀਆ ਨੇ ਵਰਕਰਾ ਨੂੰ ਮਿਲਣ ਵਾਲੇ ਕਾਨੂੰਨਾਂ ਤੋਂ ਵਾਂਝਾ ਰੱਖਿਆ ਹੋਇਆ ਹੈ।ਉਨਾਂ੍ਹ ਮੰਗ ਕਰਦਿਆਂ ਕਿਹਾ ਕਿ ਵਰਕਰਾਂ ਨੂੰ ਕਿਰਤ ਕਾਨੂੰਨਾ ਅਨੁਸਾਰ ਤਨਖਾਹ ਦਿੱਤੀ ਜਾਵੇ ਅਤੇ ਬਣਦੀਆ ਛੁੱਟੀਆਂ ਦਿੱਤੀਆ ਜਾਣ।ਉਹਨਾ ਦੋਸ਼ ਲਾਇਆ ਕਿ ਨੈਸਨਲ ਹਾਈਵੇ ਅਥਾਰਟੀ ਆਫ ਇੰਡੀਆ ਇੰਨਾ ਟੋਲ ਪ੍ਰਬੰਧਕਾਂ ਨਾਲ ਕਥਿਤ ਮਿਲੀ ਭੁਗਤ ਕਰਕੇ ਵਰਕਰਾ ਦਾ ਸੋਸ਼ਣ ਕਰਵਾਉਣ ਵਿੱਚ ਬਰਾਬਰ ਦੀ ਜਿੰਮੇਵਾਰ ਹੈ।ਉਹਨਾ ਕਿਹਾ ਕਿ ਜੇਕਰ ਭਾਰਤ ਸਰਕਾਰ ਇਹਨਾਂ ਟੋਲ ਪਲਾਜਾ ਕੰਪਨੀਆ ਦਾ ਜੰਗਲ ਰਾਜ ਖਤਮ ਨਹੀ ਕਰਦੀ ਉਦੋਂ ਤੱਕ ਟੋਲ ਪਲਾਜਾ ਵਰਕਰ ਸੰਘਰਸ ਕਰਦੇ ਰਹਿਣਗੇ।ਇਸ ਮੌਕੇ ਦਰਸਨ ਸਿੰਘ ਲਾਡੀ, ਪ੍ਰਧਾਨ ਦਵਿੰਦਰ ਸਿੰਘ, ਮਹੇਸ ਕੁਮਾਰ ਪਾਂਡੇ, ਦਰਸਨ ਸਿੰਘ, ਮਾਲਕ ਸਿੰਘ, ਜਗਤਾਰ ਸਿੰਘ,ਗੁਰਧਿਆਨ ਸਿੰਘ,ਮਨਜੀਤ ਸਿੰਘ, ਸਤਾਰ ਖਾਨ, ਨਰਿੰਦਰ ਸਿੰਘ, ਗੁਰਸੇਵਕ ਸਿੰਘ, ਵਰਿੰਦਰ ਸਰਮਾ ਆਦਿ ਟੋਲ ਪਲਾਜਾ ਵਰਕਰ ਹਾਜਰ ਸਨ।

Tags: vikas kumar
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration